ਗੁਰੂ ਨਗਰੀ ‘ਚ ਹੋਏ ਅੰਨੇ ਕਤਲ ਦਾ ਮਾਮਲਾ ਪੁਲਿਸ ਨੇ 12 ਘੰਟਿਆਂ ਦੇ ਅੰਦਰ ਅੰਦਰ ਸੁਲਝਾਅ ਕੇ ਦੋ ਦੋਸ਼ੀ ਕੀਤੇ ਗ੍ਰਿਫਤਾਰ

4675348
Total views : 5506910

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀਤੇ ਦਿਨ ਥਾਣਾਂ ਮਜੀਠਾ ਰੋਡ ਦੇ ਇਲਾਕੇ ਗੋਪਾਲ ਨਗਰ ਵਿੱਚ ਘਰ ਵਿੱਚ ਰਹਿੰਦੇ ਇਕ ਬਜੁਰਗ ਦੇ ਅੰਨੇ ਦਾ ਮਾਮਲਾ ਪੁਲਿਸ ਨੇ 12 ਘੰਟਿਆਂ ਦੇ ਅੰਦਰ ਅੰਦਰ ਸੁਲਝਾਅ ਕੇ ਦੋਸ਼ੀਆਂ ਜਿੰਨਾ ਵਿੱਚ ਕਤਲ ਹੋਏ ਬਜੁਰਗ ਵਿਜੈ ਖੰਨਾ 78 ਸਾਲ ਦੀ ਵਾਕਿਫਕਾਰ ਇਕ ਔਰਤ ਵੀ ਸ਼ਾਮਿਲ ਹੈ, ਉਨਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋ ਵਾਰਦਾਤ ਸਮੇ ਵਰਤਿਆ ਦਾਤਰ ਤੇ ਲੁੱਟੀ ਗਈ 8000 ਰੁਪਏ ਦੀ ਨਗਦੀ ਵੀ ਬ੍ਰਾਮਦ ਕਰ ਲਈ ਹੈ, ਜਿਸ ਸਬੰਧੀ ਜਾਣਕਾਰੀ ਦੇਦਿਆ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇ ਮੁਕੱਦਮਾਂ ਮੁਕੱਦਮਾਂ ਨੀਲਮ ਖੰਨਾ ਐਡਵੋਕੇਟ ਵਾਸੀ ਰਾਣੀ ਕਾ ਬਾਗ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਸਦਾ, ਭਰਾ ਵਿਜੈ ਖੰਨਾ (ਮ੍ਰਿਤਕ)ਘਰ ਵਿੱਚ ਇੱਕਲਾ ਦੀ ਰਹਿੰਦਾ ਸੀ, ਇਸਦੇ ਬੱਚੇ ਵਿਦੇਸ਼ ਤੇ ਚੰਡੀਗੜ੍ਹ ਹੋਣ ਕਰਕੇ ਇਹ ਬੱਚਿਆ ਕੋਲ ਚਲਾ ਜਾਂਦਾ ਸੀ ਤੇ ਮਿਲ ਕੇ ਵਾਪਸ ਘਰ ਆ ਜਾਦਾ ਸੀ। ਮਿਤੀ 29-02-2024 ਨੂੰ ਸੁਭਾ ਸਮਾਂ ਕਰੀਬ 07:30 ਵਜ਼ੇ, ਉਸਨੂੰ, ਮ੍ਰਿਤਕ ਵਿਜ਼ੈ ਖੰਨਾ ਦੇ ਬੇਟੇ ਵਨੀਤ ਖੰਨਾ ਜੋ ਚੰਡੀਗੜ ਰਹਿੰਦਾ ਹੈ, ਦਾ ਫੋਨ ਆਇਆ ਕਿ ਉਹਨਾਂ ਦੀ ਗੁਆਢਣ ਨੇ ਫੋਨ ਕਰਕੇ ਦੱਸਿਆ ਹੈ ਕਿ ਉਸਦੇ ਪਿਤਾ ਵਿਜੈ ਖੰਨਾ ਨੂੰ ਸੱਟ ਲੱਗੀ ਹੈ, ਜਲਦੀ ਘਰ ਪਹੁੰਚੋ, ਜਿਸਤੇ ਮੁਦੱਈਆਂ ਨੀਲਮ ਖੰਨਾ ਆਪਣੇ ਭਰਾ ਵਿਜੈ ਖੰਨਾ ਦੇ ਘਰ ਪਹੁੰਚੀ ਪਰ ਘਰ ਦੇ ਬਾਹਰ ਦਾ ਮੇਨ ਦਰਵਾਜਾ ਅੰਦਰੋ ਬੰਦ ਸੀ ਤੇ ਆਸ-ਪਾਸ ਦੇ ਲੋਕ ਇੱਕਠੇ ਹੋਏ, ਜਿੰਨਾਂ ਦੀ ਮਦਦ ਨਾਲ ਘਰ ਦਾ ਮੇਨ ਗੇਟ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਉਸਦੇ ਭਰਾ ਵਿਜੈ ਖੰਨਾ ਦੀ ਡੈਡ-ਬਾਡੀ ਘਰ ਦੇ ਅੰਦਰ ਇੱਕ ਕਮਰੇ ਵਿੱਚ ਬੈਡ ਦੇ ਨਾਲ ਹੇਠਾ ਫਰਸ਼ ਪਰ ਪਈ ਹੋਈ ਅਤੇ ਹੱਥ ਤੇ ਮੂੰਹ ਬੰਨੇ ਹੋਏ ਸਨ। ਜਿਸਨੂੰ ਕਿਸੇ ਨਾ ਮਲੂਮ ਵਿਅਕਤੀਆਂ ਵੱਲੋਂ ਕਤਲ ਕੀਤਾ ਗਿਆ ਹੈ। ਜਿਸਤੇ ਥਾਣਾ ਮਜੀਠਾ ਰੋਡ ਵਿੱਖੇ ਮੁਕੱਦਮਾ ਦਰਜ਼ ਰਜਸਿਟਰ ਕੀਤਾ ਗਿਆ।
ਮਕੁੱਦਮੇ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ  ਇਸ ਅੰਨ੍ਹੇ ਕਤਲ ਕੇਸ ਨੂੰ ਜਲਦ ਤੋਂ ਜਲਦ ਟਰੇਸ ਕਰਨ ਜਾਰੀ ਹਦਾਇਤਾਂ ਤੇ ਡਾ ਪ੍ਰਗਿਆ ਜੈਨ, ਡੀ.ਸੀ.ਪੀ ਸਿਟੀ,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਸ੍ਰੀ ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੀ ਦੇਖ-ਰੇਖ ਹੇਠ ਸ੍ਰੀ ਵਰਿੰਦਰ ਸਿੰਘ ਖੋਸਾ, ਏ.ਸੀ.ਪੀ ਨੌਰਥ, ਅੰਮ੍ਰਿਤਸਰ ਦੀ ਅਗਵਾਈ ਹੇਠ ਇੰਸਪੈਕਟਰ ਸਤਨਾਮ ਸਿੰਘ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ,ਅੰਮ੍ਰਿਤਸਰ ਅਤੇ ਇੰਚਾਰਜ ਸੀਆਈਏ ਸਟਾਫ ਸਿਟੀ ਟੂ ਅੰਮ੍ਰਿਤਸਰ, ਇੰਸਪੈਕਟਰ ਰਜੇਸ਼ ਸ਼ਰਮਾ ਦੀ ਪੁਲਿਸ ਪਾਰਟੀ ਵੱਲੋਂ ਇਸ ਅੰਨ੍ਹੇ ਕੇਸ ਨੂੰ 12 ਘੰਟਿਆ ਦੇ ਅੰਦਰ ਟਰੇਸ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। 
ਪੁਲਿਸ ਪਾਰਟੀ ਵੱਲੋਂ ਪ੍ਰੋਫੈਸ਼ਨਲ ਪੁਲਸਿੰਗੀ ਤਹਿਤ ਮੁਕੱਦਮਾਂ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ 1. ਵਿਸ਼ਾਲ ਭੰਗੂ ਵਾਸੀ ਅਰੋੜਾ ਮਾਰਕਿਟ, ਨਗੀਨਾ ਐਵੀਨਿਊ, ਅੰਮ੍ਰਿਤਸਰ, ਉਮਰ 28 ਸਾਲ, ਪੜਾਈ 10ਵੀ ਪਾਸ ਅਤੇ 2. ਮੋਨਿਕਾ ਵਾਸੀ ਖੰਡੇ ਵਾਲਾ ਚੌਕ, 88 ਫੁੱਟ ਰੋਡ, ਅੰਮ੍ਰਿਤਸਰ, ਉਮਰ 33 ਸਾਲ, ਪੜਾਈ 9ਵੀਂ ਪਾਸ ਨੂੰ ਮਿਤੀ 29-02-2024 ਨੂੰ 12 ਘੰਟਿਆ ਦੇ ਅੰਦਰ ਕਾਬੂ ਕਰਕੇ ਵਾਰਦਾਤ ਸਮੇਂ ਵਰਤਿਆ ਚਾਕੂ, ਕਟਰ ਅਤੇ ਲੁੱਟੀ ਗਈ ਰਕਮ 8000/-ਰੁਪਏ ਵੀ ਬ੍ਰਾਮਦ ਕੀਤੇ ਗਏ ਹਨ।  
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੋਨਿਕਾ ਜੋਕਿ ਮ੍ਰਿਤਕ ਵਿਜੈ ਖੰਨਾ ਦੀ ਜਾਣਕਾਰ ਸੀ, ਤੇ ਉਸਦੇ ਘਰ ਅਕਸਰ ਆਉਂਦੀ ਜਾਦੀ ਸੀ, ਇਸਨੂੰ ਪਤਾ ਸੀ ਕਿ ਵਿਜੈ ਖੰਨਾ ਘਰ ਵਿੱਚ ਇਕੱਲੇ ਰਹਿੰਦੇ ਹਨ ਤੇ ਉਹਨਾਂ ਪਾਸ ਕਾਫੀ ਪੈਸੇ ਵੀ ਹੁੰਦੇ ਹਨ। ਇਸਨੇ ਆਪਣੇ ਦੋਸਤ ਵਿਸ਼ਾਲ ਭੰਗੂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਹ ਦੋਂਨੋਂ ਮਿਤੀ 29-01-2024 ਸਮਾਂ ਕਰੀਬ 01:00 ਏ.ਐਮ, ਵਿਜ਼ੈ ਖੰਨਾ ਦੇ ਘਰ ਵਿੱਚ ਦਾਖਲ ਹੋ ਗਏ ਤੇ ਜਦੋਂ ਲੁੱਟ ਖੋਹ ਕਰਨ ਲੱਗੇ ਤਾਂ ਵਿਜ਼ੇ ਖੰਨਾ ਦੇ ਰੋਲਾ ਪਾਉਂਣ ਤੇ ਇਹਨਾਂ ਦੋਨਾਂ ਨੇ ਉਸਦੇ ਹੱਥ ਪੈਰ ਟੇਪ ਨਾਲ ਬੰਨ ਕੇ ਚਾਕੂ ਮਾਰ ਕੇ ਉਸਦਾ ਕਤਲ ਕਰ ਦਿੱਤਾ ਅਤੇ 8000/-ਰੁਪਏ ਲੁੱਟ ਕੇ ਲੈ ਗਏ।ਇਸ ਸਮੇ ਉਨਾਂ ਨਾਲ ਸ੍ਰੀ ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੀ ਦੇਖ-ਰੇਖ ਹੇਠ ਸ੍ਰੀ ਵਰਿੰਦਰ ਸਿੰਘ ਖੋਸਾ, ਏ.ਸੀ.ਪੀ ਨੌਰਥ, ਅੰਮ੍ਰਿਤਸਰ ਦੀ ਅਗਵਾਈ ਹੇਠ ਇੰਸਪੈਕਟਰ ਸਤਨਾਮ ਸਿੰਘ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ,ਅੰਮ੍ਰਿਤਸਰ ਅਤੇ ਇੰਚਾਰਜ ਸੀਆਈਏ ਸਟਾਫ ਸਿਟੀ ਟੂ ਅੰਮ੍ਰਿਤਸਰ, ਇੰਸਪੈਕਟਰ ਰਜੇਸ਼ ਸ਼ਰਮਾ  ਵੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ
Share this News