ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ‘ਚ ਹੋਟਲ ਮਾਲਕਾਂ ਨੂੰ ਜਾਰੀ ਹੋਏ ਆਦੇਸ਼

4675346
Total views : 5506908

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਕਮਿਸ਼ਨਰੇਟ ਪੁਲਿਸ, ਅਮ੍ਰਿਤਸਰ ਸ਼ਹਿਰ ਵਿੱਚ ਪੈਂਦੇ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਵਿੱਚ ਜਦੋਂ ਵੀ ਕੋਈ ਬਾਹਰਲੇ ਵਿਅਕਤੀ ਦਿਨ/ਰਾਤ ਸਮੇਂ ਆ ਕੇ ਰੁਕਦੇ ਹਨ, ਤਾਂ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਮਾਲਕ ਉਹਨਾਂ ਦੇ ਪਛਾਣ ਪੱਤਰ ਜਿਵੇਂ ਕਿ ਨਾਮ, ਪਤਾ, ਥਾਣਾ ਆਦਿ ਸਬੰਧੀ ਜਰੂਰੀ ਕਾਗਜਾਤ ਲੈ ਕੇ ਆਪਣੇ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਦੇ ਸਬੰਧਤ ਰਜਿਸਟਰ ਵਿੱਚ ਇੰਦਰਾਜ ਨਹੀ ਕਰਦੇ, ਜਿਸ ਨਾਲ ਅਜਿਹੇ ਕਈ ਵਿਅਕਤੀ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਕਿਸੇ ਵੀ ਤਰਾਂ ਦੇ ਜੁਰਮ ਕਰਕੇ ਵਾਪਸ ਚਲੇ ਜਾਂਦੇ ਹਨ। ਜਿੰਨਾ ਨੂੰ ਟਰੇਸ ਕਰਨਾ ਪੁਲਿਸ ਲਈ ਕਠਿਨ ਹੋ ਜਾਂਦਾ ਹੈ। ਇਸ ਲਈ ਜੁਰਮਾਂ ਦੀ ਰੋਕਥਾਮ ਲਈ ਇਹ ਜਰੂਰੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਉਸ ਵਿੱਚ ਆ ਕੇ ਰੁਕਦਾ ਹੈ ਤਾਂ ਸਬੰਧਤ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਮਾਲਕ ਉਸ ਵਿਅਕਤੀ ਦਾ ਅਤੇ ਉਸ ਦੇ ਨਾਲ ਆਏ ਹੋਰ ਵੀ ਸਾਥੀਆਂ ਦਾ ਨਾਮ, ਪਤਾ, ਥਾਣਾ ਆਦਿ ਸਬੰਧੀ ਤਸਦੀਕਸ਼ੁਦਾ ਕਾਗਜਾਤ ਲੈ ਕੇ ਆਪਣੇ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਦੇ ਰਜਿਸਟਰ ਵਿੱਚ ਇੰਦਰਾਜ ਕਰੇਗਾ ਅਤੇ ਜੇਕਰ ਕੋਈ ਵਿਅਕਤੀ ਸ਼ੱਕੀ ਕਾਰਵਾਈ ਜਾਂ ਹਰਕਤ ਕਰਦਾ ਹੈ ਤਾਂ ਉਸ ਸਬੰਧੀ ਸਬੰਧਿਤ ਥਾਣਾ ਨੂੰ ਤੁਰੰਤ ਸੂਚਿਤ ਕਰੇਗਾ।

ਇਸ ਲਈ ਸ੍ਰੀ ਨਵਜੋਤ ਸਿੰਘ ਸੰਧੂ, ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, -ਕਮ-ਕਾਰਜਕਾਰੀ ਮੈਜਿਸਟਰੇਟ, ਅੰਮ੍ਰਿਤਸਰ, ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾ ਦੀ ਵਰਤੋ ਕਰਦਿਆਂ ਹੋਇਆ ਹੁਕਮ ਜਾਰੀ ਕੀਤਾ ਹੈ ਕਿ ਜਦੋ ਵੀ ਕੋਈ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਉਸ ਮਾਲਕ ਆਪਣੀਆਂ ਇਹਨਾਂ ਜਗਾ ਵਿੱਚ ਕਿਸੇ ਵਿਅਕਤੀ ਨੂੰ ਰਿਹਾਇਸ਼ ਦਿੰਦਾ ਹੈ ਤਾਂ ਉਸ ਵਿਅਕਤੀ ਦਾ ਨਾਮ ਅਤੇ ਉਸ ਦੇ ਨਾਲ ਆਏ ਹੋਰ ਵੀ ਸਾਥੀਆਂ ਦਾ ਨਾਮ, ਪਤਾ, ਥਾਣਾ ਆਦਿ ਸਬੰਧੀ ਤਸਦੀਕਸ਼ੁਦਾ ਕਾਗਜਾਤ ਲੈ ਕੇ ਆਪਣੇ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਦੇ ਰਜਿਸਟਰ ਵਿੱਚ ਇੰਦਰਾਜ ਕਰੇਗਾ।ਇਹ ਹੁਕਮ ਮਿਤੀ 02.03.2024 ਤੋ ਲਾਗੂ ਹੋ ਕੇ ਮਿਤੀ 30.05.2024 ਤੱਕ ਲਾਗੂ ਰਹੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News