Total views : 5506905
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਰਣਜੀਤ ਸਿੰਘ ਰਾਣਾ/ਬੱਬੂ ਬੰਡਾਲਾ
ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਨਾਲ ਦੋਹਰੀ ਖੇਡ ਖੇਡ ਰਹੀ ਹੈ ਕੁਕੜੀ ਵਾਂਗ ਕੁੜ ਕੁੜ ਕਿਤੇ ਅੰਡੇ ਕਿਤੇ ਦੇ ਰਹੀ ਹੈ ਇਹ ਸ਼ਬਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਟੇਟ ਸਮਾਲ ਇੰਡਸਟ੍ਰੀਜ ਫੈਡਰੇਸ਼ਨ ਆਫ ਐਸੋਸੀਏਸ਼ਨ ਭਾਰਤ ਸਰਕਾਰ ਨੇ ਕੁਝ ਚੌਣਵੇ ਪਤਰਕਾਰਾਂ ਨਾਲ ਗਲਬਾਤ ਕਰਦਿਆ ਪ੍ਰਗਟ ਕੀਤੇ ਉਨਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ ਹਨ ਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਹੱਕ ਵਿੱਚ ਸਪੱਸ਼ਟ ਨੀਤੀ ਸਾਹਮਣੇ ਲਿਆਉਣੀ ਚਾਹੀਦੀ ਹੈ ਉਨਾਂ ਕਿਹਾ ਕਿ ਉਪਰੋਂ ਉਪਰੋਂ ਬਿਆਨ ਕਿਸਾਨਾਂ ਦੇ ਹੱਕ ਵਿਚ ਦੇਣੇ ਤੇ ਮਦਦ ਪਿਛਲੇ ਪਾਸ਼ਿੳ ਖਟਰ ਸਰਕਾਰ ਦੀ ਕਰਨੀ ਇਹ ਕਿਥੋਂ ਦੀ ਕਿਸਾਨਾਂ ਨਾਲ ਹਮਦਰਦੀ ਹੈ ।
ਕਾਂਗਰਸੀ ਆਗੂ ਨੇ ਖਾਨੌਰੀ ਬਾਰਡਰ ‘ਤੇ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਦੇ ਮਾਮਲੇ ‘ਚ ਦਰਜ ਐਫ.ਆਈ.ਆਰ ‘ਤੇ ਚੁੱਕੇ ਸਵਾਲ
ਬਾਸਰਕੇ ਨੋ ਕਿਹਾ ਕਿ ਸ਼ੁਭਕਰਨ ਨੂੰ ਸ਼ਹੀਦ ਦਿਨ ਦਿਹਾੜੇ ਹਰਿਅਣਾ ਪੁਲਿਸ ਨੇ ਕੀਤਾ ਹੋਵੇ ਤੇ ਭਗਵੰਤ ਮਾਨ ਸਰਕਾਰ ਐਫ.ਆਈ. ਆਰ ਅਣਪਛਾਤੇ ਲੋਕਾਂ ਤੇ ਦਰਜ ਕਰੇ ਇਹ ਕਿਹੋ ਜਿਹਾ ਇੰਨਸਾਫ ਹੈ ਉਨਾਂ ਕਿਹਾ ਕਿ ਕਿਸਾਨ ਅੰਦੋਲਨ ਇਕੱਲੇ ਪੰਜਾਬ ਜਾਂ ਪੰਜਾਬ ਦੇ ਕਿਸਾਨਾਂ ਦਾ ਨਹੀ ਹੈ ਇਹ ਅੰਦੋਲਨ ਸਾਰੇ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਹੈ ਅਤੇ ਦੇਸ਼ ਵਿਦੇਸ਼ ਵਿਚ ਜਿਥੇ ਵੀ ਭਾਰਤੀ ਹਨ ਸਾਰੇ ਇਕਜੁੱਟ ਹੋ ਕੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਬਾਸਰਕੇ ਦੇ ਨਾਲ ਅਸ਼ੋਕ ਸ਼ਰਮਾਂ.ਕਰਮਜੀਤ ਸਿੰਘ ਬਾਸਰਕੇ.ਗੁਰਬੀਰ ਸਿੰਘ ਮਾਨ.ਸੁਖਰਾਜ ਸਿੰਘ ਥਾਂਦੇ ਯ.ਐਸ.ਏ ਗੁਰਮੁੱਖ ਸਿੰਘ ਪੰਨੂ ਅਦਿ ਹਜਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ