Total views : 5506768
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ‘ਗੰਡੀ ਵਿੰਡ’
ਤਰਨ ਤਾਰਨ ਜਿਲੇ ਦੇ ਕਸਬਾ ਝਬਾਲ ਵਿਖੇ ਦਿਨ ਦਿਹਾੜੇ ਵਾਪਰੀ ਬੈਕ ਡਕੈਤੀ ਦੀ ਘਟਨਾ ਨੇ ਅੱਜ ਮੁੜ ਸਰਪੰਚ ਸੋਨੂੰ ਚੀਮਾਂ ਦੇ ਕਤਲ ਦੀ ਵਾਰਦਾਤ ਨੂੰ ਤਾਜਾ ਕਰਦਾ ਦਿੱਤਾ ਹੈ, ਜੋ ਵੀ ਪੁਲਿਸ ਥਾਂਣੇ ਤੋ ਭਿੱਖੀਵਿੰਡ ਰੋਡ ਤੇ ਓਨੀ ਦੂਰ ਹੀ ਵਾਪਰੀ ਸੀ ਜਿੰਨੀ ਦੂਰੀ ਤੇ ਅੱਜ ਅੰਮ੍ਰਿਤਸਰ ਰੋਡ ਤੇ ਬੈਕ ਡਕੈਤੀ ਦੀ ਘਟਨਾ ਹੋਈ।ਜਦੋਕਿ ਦੋਵੇ ਘਟਨਾਵਾਂ ਨੂੰ ਦੋ ਮੋਟਰਸਾਈਕਲ ਸਾਵਰਾਂ ਨੇ ਅੰਜਾਮ ਦਿੱਤਾ ਹੈ।ਜਿਸ ਨਾਲ ਕਸਬੇ ‘ਚ ਕੰਮ ਕਰਨ ਵਾਲੇ ਵਪਾਰੀਆ ‘ਚ ਸਹਿਮ ਫੈਲਣਾ ਸੰਭਾਵਕ ਜਹੀ ਗੱਲ਼ ਹੈ, ਜਿਸ ਸਬੰਧੀ ਗੱਲ ਕਰਦਿਆ ਆਮ ਲੋਕਾਂ ਦਾ ਕਹਿਣਾ ਹੈ ਕਿ ਹਰ ਰੋਜ ਚੋਰੀ ਚਕਾਰੀ ਦੀਆਂ ਘਟਨਾਵਾ ਵਾਪਰਨਾ ਆਮ ਜਹੀ ਗੱਲ ਬਣ ਗਈ ਹੈ।
ਜਿਸ ਕਰਕੇ ਜੇਕਰ ਦਿਨ ਦਿਹਾੜੇ ਅਜਿਹੀਆ ਵਾਰਦਾਤਾ ਹੋਣ ਨਾਲ ਲੋਕ ਰਾਤ ਵੇਲੇ ਕਿਵੇ ਆਪਣੇ ਆਪ ਸਰੁੱਖਿਅਤ ਮਹਿਸੂਸ ਕਰ ਸਕਦੇ ਹਨ।ਅੱਜ ਦੀ ਬੈਕ ਡਕੈਤੀ ਦੀ ਵਾਰਦਾਤ ਏਨੀ ਫਿਲਮੀ ਅੰਦਾਜ ਵਿੱਚ ਬੜੇ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ। ਜਿਸ ਸਬੰਧੀ ਐਸ.ਐਸ.ਪੀ ਸ੍ਰੀ ਅਸ਼ਵਨੀ ਕਪੂਰ ਦਾ ਮੰਨਣਾ ਹੈ ਕਿ ਲੁਟੇਰਿਆਂ ਨੇ ਯੋਜਨਾ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਬੈਂਕ ਵਿੱਚ ਸਿਰਫ਼ 2 ਲੋਕ ਹੀ ਦਾਖ਼ਲ ਹੋਏ ਸਨ। ਉਸ ਦੇ ਸਾਥੀ ਕੁਝ ਦੂਰੀ ‘ਤੇ ਇਕ ਹੋਰ ਕਾਰ ਵਿਚ ਉਸ ਦੀ ਉਡੀਕ ਕਰ ਰਹੇ ਸਨ, ਕੰਮ ਖਤਮ ਹੋਣ ਤੋਂ ਬਾਅਦ ਉਹ ਹੋਰ ਵਾਹਨ ਲੈ ਕੇ ਫਰਾਰ ਹੋ ਗਏ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ