Total views : 5506767
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ‘ਰਾਣਾਨੇਸ਼ਟਾ’
ਪੰਜਾਬ ਪੁਲਿਸ ਕਾਂਸਟੇਬਲਾਂ ਦੀ ਆਨਲਾਈਨ ਅਰਜ਼ੀ ਪ੍ਰਕਿਰਿਆ 14 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ ਉਮੀਦਵਾਰ 4 ਅਪ੍ਰੈਲ 2024 ਤੱਕ ਆਪਣੀ ਆਨਲਾਈਨ ਅਰਜ਼ੀ ਜਮ੍ਹਾ ਕਰਨ ਲਈ ਉਸੇ ਪੋਰਟਲ ਦੀ ਵਰਤੋਂ ਕਰ ਸਕਦੇ ਹਨ। ਅਰਜ਼ੀਆਂ ਨੂੰ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਪਾਤਰਤਾ ਤੈਅ ਕਰਨੀ ਹੋਵੇਗੀ। ਉਹ ਸਾਰੇ ਉਮੀਦਵਾਰ ਜੋ ਪਾਤਰਤਾ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਉਨ੍ਹਾਂ ਨੂੰ ਆਖਰੀ ਤਰੀਕ ਤੋੰ ਪਹਿਲਾਂ ਆਪਣੀ ਅਰਜ਼ੀ ਜਮ੍ਹਾ ਕਰਨੀ ਹੋਵੇਗੀ।
ਵਿੱਦਿਅਕ ਯੋਗਤਾ
ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 12ਵੀਂ ਜਮਾਤ (ਸੀਨੀਅਰ ਸੈਕੰਡਰੀ) ਪਾਸ ਕੀਤੀ ਹੋਣੀ ਚਾਹੀਦੀ ਹੈ। ਇਹ ਵਿੱਦਿਅਕ ਯੋਗਤਾ ਸਾਰੇ ਬਿਨੈਕਾਰਾਂ ਲਈ ਲਾਜ਼ਮੀ ਹੈ ਜੋ ਦੋਵੇਂ ਕਾਡਰਾਂ ਵਿੱਚ ਕਾਂਸਟੇਬਲ ਦੀਆਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ।
ਉਮਰ ਸੀਮਾ
ਬਿਨੈਕਾਰਾਂ ਲਈ ਉਮਰ ਹੱਦ 1 ਜਨਵਰੀ, 2024 ਤੱਕ 18 ਤੋਂ 28 ਸਾਲ ਹੈ। ਇਸ ਦਾ ਮਤਲਬ ਹੈ ਕਿ ਉਮੀਦਵਾਰਾਂ ਦਾ ਜਨਮ 2 ਜਨਵਰੀ, 1996 ਤੋਂ ਪਹਿਲਾਂ ਅਤੇ 1 ਜਨਵਰੀ, 2006 ਤੋਂ ਬਾਅਦ ਨਹੀਂ ਹੋਣਾ ਚਾਹੀਦਾ। ਵੱਖ-ਵੱਖ ਕੈਟਾਗਰੀਆੰ ਵਰਗੇ ਐੱਸਸੀ/ ਐੱਸਟੀ, ਓਬੀਸੀ , ਸਾਬਕਾ ਫੌਜੀ ਅਤੇ ਹੋਰਨਾਂ ਲਈ ਉਮਰ ਵਿੱਚ ਚੋਟ ਸਰਕਾਰੀ ਨਿਯਮਾਂ ਮੁਤਾਬਕ ਲਾਗੂ ਹੋਵੇਗੀ। ਇਨ੍ਹਾਂ ਕੈਟਾਗਰੀ ਦੇ ਉਮੀਦਵਾਰਾਂ ਨੂੰ ਉਮਰ ਵਿੱਚ ਛੋਟ ‘ਤੇ ਖਾਸ ਵੇਰਵਾ ਲਈ ਅਧਿਕਾਰਤ ਨੋਟੀਫਿਕਸ਼ਨ ਦੇਖਣੀ ਚਾਹੀਦੀ।
ਭੌਤਿਕ ਮਿਆਰ
ਮਰਦ ਦਾ ਕੱਦ- ਜ਼ਿਲ੍ਹਾ ਅਤੇ ਹਥਿਆਰਬੰਦ ਕਾਡਰ ਦੋਵਾਂ ਲਈ 170.2 ਸੈਂਟੀਮੀਟਰ
ਔਰਤ ਦਾ ਕੱਦ- ਜ਼ਿਲ੍ਹਾ ਅਤੇ ਹਥਿਆਰਬੰਦ ਕਾਡਰ ਦੋਵਾਂ ਲਈ 157.5 ਸੈਂਟੀਮੀਟਰ
ਖਾਲੀ ਥਾਂ ਦੇ ਵੇਰਵੇ
ਕਾਂਸਟੇਬਲ (ਆਰਮਡ ਕਾਡਰ) – 800 ਅਸਾਮੀਆਂ
ਕਾਂਸਟੇਬਲ (ਜ਼ਿਲ੍ਹਾ ਕਾਡਰ) – 1000 ਅਸਾਮੀਆਂ
ਕੁੱਲ – 1800 ਅਸਾਮੀਆਂ
ਅਰਜ਼ੀ ਦੀ ਫੀਸ
ਆਮ – 1150/- ਰੁ.
ਸਾਬਕਾ ਸੈਨਿਕ (ESM) – 500/-
SC/ST/EWS – 650/-
ਅਹਿਮ ਤਰੀਕਾਂ
ਆਨਲਾਈਨ ਅਰਜ਼ੀ ਦੀ ਸ਼ੁਰੂਆਤੀ ਮਿਤੀ – 14 ਮਾਰਚ 2024
ਆਨਲਾਈਨ ਅਪਲਾਈ ਕਰਨ ਦੀ ਆਖਰੀ ਤਰੀਕ – 4 ਅਪ੍ਰੈਲ 2024
–ਆਨਲਾਈਨ ਅਪਲਾਈ ਕਰਨ ਲਈ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ punjabpolice.gov.in ‘ਤੇ ਜਾਓ।