ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਹੱਥ ਲੱਗੀ ਵੱਡੀ ਸਫਲਤਾ ! ਪੁਲਿਸ ਵਲੋਂ ਪੰਜ ਕਿਲੋਗ੍ਰਾਮ ਹੈਰੋਇਨ ਅਤੇ ਚਾਰ ਪਿਸਤੌਲਾਂ ਸਮੇਤ ਤਿੰਨ ਤਸਕਰ ਗ੍ਰਿਫ਼ਤਾਰ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਅੰਮ੍ਰਿਤਸਰ ਦੀ ਸੀਆਈਏ ਸਟਾਫ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਹਨਾਂ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਭਾਰੀ ਮਾਤਰਾ ਚ ਹੈਰੋਇਨ ਦੇ ਨਾਲ ਦੋ ਆਰੋਪੀਆਂ ਨੂੰ ਅਤੇ ਹਥਿਆਰਾਂ ਦੇ ਨਾਲ ਇੱਕ ਵਿਅਕਤੀ ਗਿਰਫਤਾਰ ਕੀਤਾ ਗਿਆ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸ: ਗੁਰਪ੍ਰੌਤ ਸਿੰਘ ਭੁੱਲਰ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਸ਼ਾ ਤਸਕਰੀ ਵਾਸਤੇ ਕੁਝ ਨੌਜਵਾਨਾਂ ਵੱਲੋਂ ਅੰਮ੍ਰਿਤਸਰ ਵੱਲ ਆਇਆ ਜਾ ਰਿਹਾ ਹੈ। ਜਿਸ ਲੜੀ ਦੇ ਤਹਿਤ ਉਹਨਾਂ ਵੱਲੋਂ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਕੋਲੋਂ ਪੰਜ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਕਰੋਸ ਬਾਰਡਰ ਤੋਂ ਆਈ ਹੈ ਅਤੇ ਇਸ ਬਾਰੇ ਅਸੀਂ ਜਾਣਕਾਰੀ ਹਾਸਿਲ ਕਰ ਰਹੇ ਹਾਂ ਕਿ ਇਹਨਾਂ ਨੂੰ ਕਿਸ ਵੱਲੋਂ ਇਹ ਖੇਪ ਦਿੱਤੀ ਗਈ ਹੈ। ਪੁਲਿਸ ਨੇ ਕਿਹਾ ਕਿ ਦੂਸਰੀ ਇਨਪੁੱਟ ਦੇ ਰਾਹੀਂ ਉਹਨਾਂ ਵੱਲੋਂ ਇੱਕ ਆਰੋਪੀ ਨੂੰ ਗਿਰਫਤਾਰ ਕੀਤਾ ਗਿਆ ਹੈ। ਜਿਸ ਕੋਲੋਂ ਪਿਸਤੋਲਾਂ ਬਰਾਮਦ ਕੀਤੀਆਂ ਗਈਆਂ ਹਨ। ਜੋ ਕਿ ਮੱਧ ਪ੍ਰਦੇਸ਼ ਤੋਂ ਲਿਆਂਦੀਆਂ ਗਈਆਂ ਸਨ। 

ਸ਼ਲਾਘਾਯੋਗ ਕੰਮ ਕਰਨ ਵਾਲੀ ਟੀਮ ਲਈ ਪ੍ਰਸ਼ੰਸਾ ਪੱਤਰ ਤੇ ਇਨਾਮ ਦੀ ਕੀਤੀ ਜਾਏਗੀ ਸ਼ਿਫਰਸ-ਸੀ.ਪੀ ਭੁੱਲਰ

ਅੰਮ੍ਰਿਤਸਰ ਦੀ ਪੁਲਿਸ ਕਮਿਸ਼ਨਰ ਸ: ਗੁਰਪ੍ਰੌਤ ਸਿੰਘ ਭੁੱਲਰ  ਨੇ  ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਸ਼ੇ ਦੀ ਖੇਪ ਦਾ ਦੱਸਦੇ ਹੋਏ ਕਿਹਾ ਕਿ ਜਿਸ ਨੌਜਵਾਨ ਗੁਰਪ੍ਰੀਤ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਅਤੇ ਉਸਦੇ ਤਾਰ ਪਹਿਲਾਂ ਜੋ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਵਿਦੇਸ਼ ਬੈਠੇ ਹੋਏ ਇੱਕ ਵੱਡੇ ਤਸਕਰ ਵੱਲੋਂ ਹੀ ਇਹਨਾਂ ਨੂੰ ਹਾਇਰ ਕਰਕੇ ਨਸ਼ਾ ਤਸਕਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ। ਪੁਲਿਸ ਕਮਿਸ਼ਨਰ ਨੇ ਅੱਗੇ ਬੋਲਦੇ ਹੋਏ ਦੱਸਿਆ ਕਿ ਗੁਰਪ੍ਰੀਤ ਕੁਮਾਰ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਅਤੇ ਇਸ ਨੂੰ ਬਹੁਤ ਆਸਾਨੀ ਦੇ ਨਾਲ ਵਿਦੇਸ਼ ਬੈਠੇ ਹੋਏ ਕਿੰਗ ਮੇਕਰ ਵੱਲੋਂ ਹਾਇਰ ਕੀਤਾ ਗਿਆ ਹੈ। 

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਇਸ ਵਿਅਕਤੀ ਤੋਂ ਹੋਰ ਵੀ ਲੀਡ ਪ੍ਰਾਪਤ ਹੋਈਆਂ ਹਨ ਜਿਸ ਵਿੱਚ ਪਤਾ ਲੱਗਾ ਹੈ ਕਿ ਇਸ ਵਿਅਕਤੀ ਨੂੰ ਕਿਸ ਨੇ ਹੈਰੋਇਨ ਮੁਹਈਆ ਕਰਵਾਈ ਹੈ ਅਤੇ ਕਿਸ ਵੱਲੋਂ ਇਸ ਨੂੰ ਅਤੇ ਇਸ ਦੇ ਹੋਰ ਸਾਥੀਆਂ ਨੂੰ ਹੈਰੋਇਨ ਮੁਹਈਆ  ਕਰਵਾਈ ਜਾ ਰਹੀਆਂ ਹਨ। ਉਥੇ ਹੀ ਪੁਲਿਸ ਕਮਿਸ਼ਨਰ ਨੇ ਇੱਕ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇੱਕ ਹੋਰ ਆਰੋਪੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਕੋਲੋਂ ਚਾਰ ਅਸਤੋਲਾਂ ਬਰਾਮਦ ਕੀਤੀਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਇਹ ਵੀ ਪਿਸਤੋਲਬ ਮੱਧ ਪ੍ਰਦੇਸ਼ ਤੋਂ ਲਿਆਂਦੀ ਗਈਆਂ ਹਨ ਅਤੇ ਅਸੀਂ ਲਗਾਤਾਰ ਹੀ ਬਹੁਤ ਸਾਰੇ ਹਥਿਆਰ ਵੀ ਬਰਾਮਦ ਕਰ ਰਹੇ ਹਾਂ। ਪੁਲਿਸ ਅਧਿਕਾਰੀ ਦੇ ਮੁਤਾਬਿਕ ਮੱਧ ਪ੍ਰਦੇਸ਼ ਦੀ ਪੁਲਿਸ ਵੱਲੋਂ ਵੀ ਪੂਰਾ ਸਹਿਯੋਗ ਅੰਮ੍ਰਿਤ ਪੰਜਾਬ ਪੁਲਿਸ ਨਾਲ ਕੀਤਾ ਜਾ ਰਿਹਾ ਹੈ ਅਤੇ ਜਿਸ ਫੈਕਟਰੀ ਵਿੱਚ ਨਜਾਇਜ਼ ਹਥਿਆਰ ਬਣਦੇ ਹਨ ਉਹਨਾਂ ਨੂੰ ਵੀ ਜਲਦ ਪੰਜਾਬ ਪੁਲਿਸ ਗ੍ਰਿਫਤਾਰ ਕਰਕੇ ਪੰਜਾਬ ਲਿਆਵੇਗੀ। 

ਇੱਥੇ ਦੱਸਣ ਯੋਗ ਹੈ ਕੀ ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਡੀਜੀਪੀ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਪੁਲਿਸ ਵੱਲੋਂ ਵੀ ਹੈਰੋਇਨ ਦੀ ਖੇਪ ਵੇਚਣ ਵਾਲੇ ਅਤੇ ਉਹਨਾਂ ਦੇ ਖਿਲਾਫ ਮੁਹਿੰਮ ਛੇੜੀ ਹੋਈ ਹੈ। ਅੰਮ੍ਰਿਤਸਰ ਦੇ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਪੰਜ ਕਿਲੋ ਹੈਰੋਇਨ ਦੇ ਨਾਲ ਨਾਲ ਭਾਰੀ ਮਾਤਰਾ ਚ ਅੰਮ੍ਰਿਤਸਰ ਤੋਂ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰੀਬ 50 ਕਿਲੋ ਦੇ ਨਜ਼ਦੀਕ ਉਹਨਾਂ ਵੱਲੋਂ ਤਿੰਨ ਮਹੀਨਿਆਂ ਵਿੱਚ ਹੀ ਹੈਰੋਇਨ ਦੀ ਖੇਪ ਨੂੰ ਬਰਾਮਦ ਕੀਤਾ ਗਿਆ ਹੈ ਜੋ ਕਿ ਅੰਮ੍ਰਿਤਸਰ ਵਾਸਤੇ ਬਹੁਤ ਵੱਡੀ ਗੱਲ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਅਤੇ ਖਾਸ ਤੌਰ ਤੇ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਕਰਨ ਵਾਸਤੇ ਪੰਜਾਬ ਪੁਲਿਸ ਲਗਾਤਾਰ ਹੀ ਕੰਮ ਕਰ ਰਹੀ ਹੈ ਤੇ ਇਦਾਂ ਹੀ ਕੰਮ ਕਰਦੀ ਰਵੇਗੀ। ਹੁਣ ਵੇਖਣਾ ਹੋਵੇਗਾ ਕਿ ਨਸ਼ਾ ਤਸਰਾਂ ਦੇ ਖਿਲਾਫ ਮੋਰ ਕਿਹੜੇ ਕਿਹੜੇ ਹੱਥਕੰਡੇ ਪੁਲਿਸ ਅਪਣਾਉਂਦੀ ਹੈ ਤੇ ਕਿੰਨੇ ਕੁ ਹੋਰ ਆਰੋਪੀਆਂ ਨੂੰ ਗ੍ਰਿਫਤਾਰ ਜੇਲਾਂ ਪਿੱਛੇ ਭੇਜਦੀ।  ਇਸ ਸਮੇ ਉਨਾਂ ਨਾਲ ਡੀ.ਸੀ.ਪੀ ਸਿਟੀ ਪ੍ਰੀਗਿਆ ਜੈਨ, ਡੀ.ਸੀ.ਪੀ ਜਾਂਚ ਸ: ਹਰਪ੍ਰੀਤ ਸਿੰਘ ਮੰਡੇਰ,ਏ.ਡੀ.ਸੀ.ਪੀ ਨਵਜੋਤ ਸਿੰਘ ਸੰਧੂ ਤੇ ਹੋਰ ਅਧਿਕਾਰੀ ਵੀ  ਪੱਤਰਕਾਰ ਸੰਮੇਲਨ ‘ਚ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News