ਪਲਾਸੌਰ ਦੀ ਅਗਵਾਈ ਹੇਠ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ! ਝਬਾਲ ਤੋ ਸੁਰੂ ਹੋ ਕੇ ਤਰਨ ਤਾਰਨ ਪੁੱਜਿਆ ਟਰੈਕਟਰ ਮਾਰਚ 

4675352
Total views : 5506916

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ /ਜਸਬੀਰ ਸਿੰਘ ਲੱਡੂ 

ਅੱਜ ਕਾਂਗਰਸ ਪਾਰਟੀ ਪੀ ਪੀ ਪੀ ਸੀ ਮੈਂਬਰ ਮਨਿੰਦਰ ਪਾਲ ਸਿੰਘ ਪਲਾਸੌਰ ਦੀ ਪ੍ਰਧਾਨਗੀ ਹੇਠ ਇੱਕ ਵਿਸ਼ਾਲ ਅਤੇ ਅਹਿਮ ਮੀਟਿੰਗ ਹੋਈ ਜਿਸ ਵਿੱਚ ਉਚੇਚੇ ਤੌਰ ‘ਤੇ ਸ਼੍ਰੀ ਵੇਦ ਪ੍ਰਕਾਸ਼ ਵੇਦੀ ਅਬਜਰਵਰ ਆਲ ਇੰਡੀਆ ਕਾਂਗਰਸ ਕਮੇਟੀ , ਸ਼੍ਰੀ ਰਜਿੰਦਰ ਚੌਹਾਨ , ਕੋਆਰਡੀਨੇਟਰ ਵਿਧਾਨ ਸਭਾ ਹਲਕਾ ਤਰਨਤਾਰਨ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬਨੈਰ ਹੇਠ ਝਬਾਲ ਦਾਣਾ ਮੰਡੀ ਤੋ ਇਕ ਕੇਦਰ ਸਰਕਾਰ ਖਿਲਾਫ ਟੈਰਕਟਰ ਰੈਲੀ ਕੱਢੀ ਗਈ ।ਇਹ ਰੈਲੀ ਝਬਾਲ ਤੋ ਚਲ ਕੇ ਵਖ ਵਖ ਪਿੰਡਾ ਰਾਹੀ ਹੋ ਕੇ ਤਰਨਤਾਰਨ ਐਸ ਡੀ ਐਮ ਕੰਪਲੈਕਸ ਗੇਟ ਅਗੇ ਸਮਾਪਤ ਹੋਈ ।


ਇਸ ਮੌਕੇ ‘ਤੇ ਬੋਲਦਿਆਂ ਹੋਇਆਂ ਸ੍ਰੀ ਵੇਦ ਪ੍ਰਕਾਸ਼ ਵੇਦੀ ਅਬਜਰਵਰ ਆਲ ਇੰਡੀਆ ਕਾਂਗਰਸ ਕਮੇਟੀ / ਪੰਜਾਬ ਦੀ ਧਰਤੀ ‘ਤੇ ਪੰਜਾਬ ਦੇ ਜੁਝਾਰੂ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਦਾ ਬਿਗੁਲ ਵਜਾਉਣਗੇ । ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਫਿਰਕਾਪ੍ਰਸਤੀ ਦਾ ਦੌਰ ਖਤਮ ਕਰਨ ਲਈ ਦੇਸ਼ ਵਾਸੀਆਂ ਨੂੰ ਵਾਸੀਆਂ ਵੱਲੋਂ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦਾ ਗਠਨ ਕੀਤਾ ਜਾਵੇਗਾ । ਸ਼੍ਰੀ ਵੇਦੀ ਨੇ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਚੱਲ ਰਹੀ ਭਾਜਪਾ ਦੀ ਸਰਕਾਰ ਦੇਸ਼ ਅਤੇ ਲੋਕਤੰਤਰ ਵਾਸਤੇ ਖਤਰਾ ਹੈ । ਖੁਦਾ ਨਾ ਖਾਸਤਾ ਜੇਕਰ ਇਨ੍ਹਾਂ ਚੋਣਾਂ ਵਿੱਚ ਵੀ ਭਾਜਪਾ ਦੀ ਸਰਕਾਰ ਬਣ ਗਈ ਤਾਂ ਅੱਗੇ ਤੋਂ ਦੇਸ਼ ਵਿੱਚ ਕਦੇ ਵੀ ਚੋਣਾਂ ਨਹੀਂ ਹੋਣਗੀਆਂ ਅਤੇ ਘੱਟ ਗਿਣਤੀਆਂ ਦੀ ਹੋਂਦ ਨੂੰ ਫਿਰਕਾਪ੍ਰਸਤੀ ਦਾ ਦੈਂਤ ਖਾ ਜਾਵੇਗਾ ।
ਸ਼੍ਰੀ ਵੇਦ ਪ੍ਰਕਾਸ਼ ਵੇਦੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਵਿੱਚ ਉਨ੍ਹਾਂ ਨੇ ਵੇਖਿਆ ਹੈ ਕਿ ਜਿੰਨਾਂ ਬੂਥਾਂ ‘ਤੋਂ ਭਾਜਪਾ ਨੂੰ ਇੱਕ ਵੀ ਵੋਟ ਨਹੀਂ ਪਈ ਗਿਣਤੀ ਕਰਨ ਸਮੇਂ ਉਨ੍ਹਾਂ ਬੂਥਾਂ ‘ਤੋਂ ਭਾਜਪਾ ਜੇਤੂ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਭਾਜਪਾ ਈ ਵੀ ਐਮ ਰਾਹੀਂ ਧੋਖਾ ਧੜੀ ਕਰ ਕੇ ਆਪਣੀਆਂ ਸਰਕਾਰਾਂ ਬਣਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ । ਉਨ੍ਹਾਂ ਨੇ ਲੋਕਾਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਵਾਸਤੇ ਭਾਜਪਾ ਨੂੰ ਲੱਕ ਤੋੜਵੀਂ ਹਾਰ ਦਿਉ ।
ਇਸ ਤੋਂ ਪਹਿਲਾ ਪਲਾਸੌਰ ਬੋਲਦਿਆ ਹੋਇਆ ਕਿਹਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਦੇ ਸਿਸਟਮ ਨੂੰ ਨਕਾਰਾ ਕਰ ਕੇ ਰੱਖ ਦਿੱਤਾ ਹੈ । ਸੂਬੇ ਵਿੱਚ ਇਸ ਵਕਤ ਗੈਂਗਸਟਰਾਂ ਦਾ ਰਾਜ ਹੈ ਅਤੇ ਕਿਸੇ ਵੀ ਨਾਗਰਿਕ ਦੀ ਜਾਨ ਮਾਲ ਸੁਰਖਿਅਤ ਨਹੀਂ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਚੁੱਟਕਲੇ ਸੁਣਾਉਣ ਤੋਂ ਇਲਾਵਾ ਹੋਰ ਕੁੱਝ ਨਹੀਂ ਕਰ ਰਿਹਾ ।ਸਿਰਫ ਤਾ ਸਿਰਫ ਹਰ ਪਾਸੇ ਲੋਕ ਤਰਾਹ ਤਰਾਹ ਕਰ ਰਹੇ ।ਮਹਿੰਗਾਈ ਦਿਨੋ ਦਿਨ ਵਧਦੀ ਜਾ ਰਹੀ ਹੈ ।ਰੋਜਾਨਾ ਹੀ ਲੁੱਟ ਖੋਹਾ ਕਰਨ ਦੀਆ ਵਰਦਾਤਾ ਵਧ ਰਹੀਆ ਹਨ।ਇਸ ਮੀਟਿੰਗ ਵਿੱਚ ਅਸ਼ੋਕ ਕੁਮਾਰ ਝਬਾਲ, ਰਮਨ ਕੁਮਾਰ ਚੇਅਰਮੈਨ, ਨਰਿੰਦਰ ਕੁਮਾਰ ਪਪਾ ਸਾਬਕਾ ਸਰਪੰਚ ਝਬਾਲ / ਸੋਨੁੰ ਦੋਦੇ ਬਲਾਕ ਪ੍ਰਧਾਨ ਤਰਨਤਾਰਨ/ ਬੰਟੂ ਪਲਾਸੌਰ/ਜਸਨਦੀਪ ਸਿੰਘ ਪਲਾਸੌਰ / ਸਮੇਤ ਸਾਮਿਲ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News