ਤਰਨ ਤਾਰਨ ਵਿਖੇ ਚੋਰਾਂ ਨੇ ਗੰਨ ਹਾਊਸ ਨੂੰ ਬਣਾਇਆਂ ਨਿਸ਼ਾਨਾ! 17 ਰਾਈਫਲਾਂ, 3ਪਿਸਟਲ ਤੇ 56 ਕਾਰਤੂਸ ਕੀਤੇ ਚੋਰੀ

4678484
Total views : 5512306

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਅੰਮ੍ਰਿਤਸਰ ਵਿਖੇ ਇਕ ਗੰਨ ਹਾਊਸ ਵਿੱਚੋ ਅਸਲਾ ਚੋਰੀ ਕਰਨ ਦੀ ਵਾਪਰੀ ਘਟਨਾ ਦੀ ਤਰਜ ‘ਤੇ  ਤਰਨਤਾਰਨ ਦੇ ਝਬਾਲ ਬਾਈਪਾਸ ਚੌਂਕ ਵਿਖੇ ਵੱਡੀ ਵਾਰਦਾਤ ਵਾਪਰੀ ਹੈ। ਇਥੇ ਚੋਰਾਂ ਨੇ ਮੀਤ ਗੰਨ ਹਾਊਸ ਨਾਮਕ ਹਥਿਆਰਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਗੰਨ ਹਾਊਸ ਵਿਚੋਂ 17 ਰਾਈਫਲਾਂ, 5 ਪਿਸਟਲ ਅਤੇ 58 ਕਾਰਤੂਸ ਚੋਰੀ ਕਰ ਲਏ।

ਚੋਰੀ ਦੀ ਘਟਨਾ ਸਬੰਧੀ ਉਸ ਸਮੇਂ ਪਤਾ ਲੱਗਾ ਜਦੋਂ ਦੁਕਾਨਦਾਰ ਦੇ ਮਾਲਕ ਮਨਮੀਤ ਸਿੰਘ ਨੇ ਬੁੱਧਵਾਰ ਬਾਅਦ ਦੁਪਹਿਰ ਨੂੰ ਆਪਣੀ ਦੁਕਾਨ ਖੋਲ੍ਹੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਿਟੀ ਤਰਨ ਤਾਰਨ ਦੇ ਐੱਸ.ਐੱਚ.ਓ. ਆਈ.ਪੀ.ਐੱਸ. ਅਧਿਕਾਰੀ ਰਿਸ਼ਭ ਭੱਲਾ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਨੇ ਜਾਂਚ ਦੌਰਾਨ ਪਾਇਆ ਕਿ ਚੋਰਾਂ ਨੇ ਕੰਧ ਪਾੜ ਕੇ ਵਾਰਦਾਤ ਨੂੰ ਅੰਜਾਮ ਦਿਤਾ ਹੈ। ਪੁਲਿਸ ਮਾਮਲੇ ਦੀ  ਜਾਂਚ ਕਰ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

 

Share this News