ਬਿਨਾ ਵਰਦੀ ਤੋ ਪਬਲਿਕ ਡੀਲਿੰਗ ਕਰਨ ਵਾਲਾ ਪੁਲਿਸ ਦਾ ਸਬ ਇੰਸਪੈਕਟਰ ਮੁਅੱਤਲ

4675610
Total views : 5507394

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਏ.ਡੀ.ਸੀ.ਪੀ ਸ: ਨਵਜੋਤ ਸਿੰਘ ਸੰਧੂ ਨੇ ਜਾਣਕਾਰੀ ਦੇਦਿਆਂ ਦੱਸਿਆ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਪੁਲਿਸ ਕਰਮਚਾਰੀ ਅਧੂਰੀ ਵਰਦੀ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਪਬਲਿਕ ਨਾਲ਼ ਡੀਲਿੰਗ ਕਰ ਰਿਹਾ। ਇਸ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਪੁਲਿਸ ਕਰਮਚਾਰੀ ਦਾ ਨਾਮ ਸਬ-ਇੰਸਪੈਕਟਰ ਸਰਵਨ ਸਿੰਘ ਹੈ, ਅਤੇ ਥਾਣਾ ਏ ਡਵੀਜ਼ਨ, ਅੰਮ੍ਰਿਤਸਰ ਵਿਖੇ ਤਾਇਨਾਤ ਹੈ। ਉਸ ਦਿਨ ਇਹ ਡਿਊਟੀ ਪਰ ਸੀ, ਅਤੇ ਅਧੂਰੀ ਵਰਦੀ ਵਿਚ ਹੀ ਇੱਕ ਫਰਿਆਦੀ ਦੀ ਸ਼ਿਕਾਇਤ ਨੂੰ ਸੁਣ ਰਿਹਾ ਸੀ। ਪੰਜਾਬ ਪੁਲਿਸ ਇੱਕ ਅਨੁਸ਼ਾਸਨਿਕ ਫੋਰਸ ਹੈ , ਇਸਦੇ ਇਸ ਵਿਵਹਾਰ ਕਾਰਨ ਪੁਲਿਸ ਦਾ ਅਕਸ ਖਰਾਬ ਹੋਇਆ ਹੈ। ਜਿਸਨੂੰ ਦੇਖਦੇ ਹੋਏ, ਸਬ-ਇੰਸਪੈਕਟਰ ਸਰਵਨ ਸਿੰਘ ਨੂੰ ਸਸਪੈਂਡ ਕਰਕੇ ਇਸਦੇ ਖਿਲਾਫ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News