





Total views : 5597838








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ /ਲਾਲੀ ਕੈਰੋਂ
ਸ੍ਰੋਮਣੀ ਆਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਦਾ ਖਡੂਰ ਸਾਹਿਬ ਹਲਕੇ ਦੇ ਨਗਰ ਭਰੋਵਾਲ ਵਿਖੇ ਪਹੁੰਚਣ ਤੇ ਪਾਰਟੀ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਦੀ ਅਗਵਾਈ ਹੇਠ ਜੋਰਦਾਰ ਸਵਾਗਤ ਕੀਤਾ ਗਿਆ। ਇਸ ਮੋਕੇ ਸ ਭਰੋਵਾਲ ਨੇ ਸ ਸੁਖਬੀਰ ਸਿੰਘ ਬਾਦਲ ਨੂੰ ਸਿਰਪਾਓ ਤੇ ਸਿਰੀ ਸਾਹਿਬ ਨਾਲ ਪਿੰਡ ਵੱਲੋ ਸਨਮਾਨਿਤ ਕੀਤਾ। ਤੇ ਉਹਨਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਬਚਾਓ ਯਾਤਰਾ ਦੌਰਾਨ ਜੋ ਪਾਰਟੀ ਵਰਕਰਾਂ ਵਿੱਚ ਉਤਸਾਹ ਪੈਦਾ ਹੋਇਆ ਹੈ ਉਸ ਨਾਲ ਪਾਰਟੀ ਨੂੰ ਵੱਡੀ ਮਜਬੂਤੀ ਮਿਲੀ ਹੈ ਤੇ ਪਾਰਟੀ ਦੀ ਇਸ ਮਜਬੂਤੀ ਨੂੰ ਹੋਰ ਵੀ ਬੁਲੰਦੀਆਂ ਤੱਕ ਲਿਜਾਣ ਲਈ ਉਹ ਪਾਰਟੀ ਵਰਕਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਇੱਕ ਕਰ ਦੇਣਗੇ।ਇਸ ਮੌਕੇ ਪਿੰਡ ਵਾਸੀਆਂ ਨੇ ਫੁੱਲਾਂ ਦੀ ਵਰਖਾ ਵੀ ਕੀਤੀ ।
ਪੰਜਾਬ ਦੇ ਬਹਾਦਰ ਲੋਕ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆ ਕੇ ਰਚਣਗੇ ਇਤਿਹਾਸ – ਬਾਦਲ

ਉਹਨਾਂ ਕਿਹਾ ਕਿ ਉਹ ਸਮਾਂ ਹੁਣ ਬਹੁਤੀ ਦੂਰ ਨਹੀਂ ਜਦੋਂ ਪੰਜਾਬ ਦੇ ਬਹਾਦਰ ਲੋਕ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਪਹਿਲਾਂ ਵਾਲੀਆਂ ਸੁੱਖ ਸਹੂਲਤਾਂ ਪ੍ਰਾਪਤ ਕਰਨ ਦਾ ਮਾਣ ਮੱਤਾ ਇਤਹਾਸ ਰਚਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਤਰਨ ਦੇ ਪ੍ਰਧਾਨ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਪੰਜਾਬ ਬਚਾਓ ਯਾਤਰਾ ਦੌਰਾਨ ਹਲਕਾ ਖਡੂਰ ਸਾਹਿਬ ਵਿਖੇ ਪਹੁੰਚਣ ਤੇ ਜੀ ਆਇਆਂ ਨੂੰ ਕਿਹਾ ਤੇ ਨਿੱਘਾ ਸਵਾਗਤ ਕਰਦਿਆ ਕਿਹਾ ਕਿ ਇਸ ਹਲਕੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਲਈ ਕਮਰ ਕੱਸੇ ਕਰ ਚੁੱਕੇ ਹਨ।
ਤੇ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਪੰਥਕ ਹਲਕੇ ਦਾ ਰਵਾਇਤੀ ਇਤਿਹਾਸ ਦੋਹਰਾਏਗਾ ਇਸ ਮੋਕੇ ਪਿੰਡ ਦੇ ਆਕਾਲੀ ਆਗੂ ਸਰਮੈਲ ਸਿੰਘ ਢੋਟੀ, ਹਰਪਾਲ ਸਿੰਘ ਖਿੰਡਾ, ਡਾ ਨਿਸ਼ਾਨ ਸਿੰਘ, ਸੁਖਜੀਤ ਸਿੰਘ ਖਿੰਡਾ, ਸਾ ਸਰਪੰਚ ਬਲਦੇਵ ਸਿੰਘ,ਜਬਰਜੰਗ ਸਿੰਘ , ਹਰਬੀਰ ਸਿੰਘ ਹੀਰੋ,ਮੈਬਰ ਬਲਦੇਵ ਸਿੰਘ, ਸੁਖਦੇਵ ਸਿੰਘ ਚੋਹਲੀਆ,ਰਿਟਾ ਪ੍ਰਿੰਸੀਪਲ ਗੁਰਦੀਪ ਸਿੰਘ ,, ਪੋਲਾ ਗੁਜਰ, ਹਰਜਿੰਦਰ ਸਿੰਘ ਗਿੱਲ, ਦਲਜੀਤ ਸਿੰਘ ਭੁੱਟੋ, ਡਾ ਗੁਰਬਿੰਦਰ ਸਿੰਘ ਚੋਹਲੀਆ, ਸੇਵਾ ਸਿੰਘ ਭੈਲੀਆ , ਬਾਬਾ ਪ੍ਰਭ ਸਿੰਘ, ਦਵਿੰਦਰ ਸਿੰਘ ਲਾਟ, ਭਰਤਨੂਰ ਸਿੰਘ ਦਲਜੀਤ ਸਿੰਘ ਚੋਹਲੀਆ, ਰਮਨਢਿੱਲੋਂ, ਬਾਬਾ ਰਵੇਲ ਸਿੰਘ , ਬਾਬਾ ਬਲਦੇਵ ਸਿੰਘ ਬੱਲੀ, ਮੁਖਤਾਰ ਸਿੰਘ ਮੁੱਖਾ ਭੋਲਾ ਸਿੰਘ ਵਸਤੀ,ਪ੍ਰਧਾਨ ਅਰੂੜ ਸਿੰਘ , ਗੁਰਪ੍ਰੀਤ ਸਿੰਘ ਪੰਨੂ, ਕੁਲਦੀਪ ਸਿੰਘ ਕੱਲੀਆ, ਗੋਰੂ ਕੱਲੀਆ, ਮਨਿੰਦਰ ਸਿੰਘ ਆਧੀ, ਗੁਰਸਾਹਿਬ ਸਿੰਘ ਗੋਰਾ, ਆਕਾਸ਼ਦੀਪ ਸਿੰਘ, ਹਰਦੀਪ ਸਿੰਘ ਸੱਥ, ਨਵਦੀਪ ਸਿੰਘ ਨਵ ,ਹਰਮਨਦੀਪ ਕੋਰ, ਕਿਰਨਦੀਪ ਕੋਰ, ਵੀਰਪਾਲ ਕੋਰ, ਸੁਰਜੀਤ ਕੋਰ ਸੀਤੋ, ਕੁਲਵਿੰਦਰ ਸਿੰਘ , ਵੀਰਕੋਰ. ਜਸਬੀਰ ਕੋਰ ,ਬਲਵਿੰਦਰ ਕੋਰ,ਆਦਿ ਨੇ ਵੀ ਯਾਤਰਾ ਚ ਹਿਸਾ ਲਿਆ।ਖਬਰ ਤੋ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-