ਭਾਨੇ ਸਿੱਧੂ ਦੇ ਹੱਕ ਵਿੱਚ ਇਕੱਠ ਕਰਨਾ ਪਿਆ ਮਹਿੰਗਾ! ਲੱਖਾਂ ਸਿਧਾਣਾ ਸਣੇ ਭਾਨੇ ਦੇ ਪਿਤਾ, ਭਰਾ, ਭੈਣਾ ਤੇ ਸਰਪੰਚ ‘ਤੇ ਹੋਇਆ ਪਰਚਾ

4677755
Total views : 5511042

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸੰਗਰੂਰ/ਬੀ.ਐਨ.ਈ ਬਿਊਰੋ

ਭਾਨਾ ਸਿੱਧੂ ਦੇ ਹੱਕ ਵਿੱਚ ਲਗਾਏ ਗਏ ਧਰਨੇ ਨੂੰ ਲੈ ਕੇ ਲੱਖਾ ਸਿਧਾਣਾ ਤੇ ਭਾਨਾ ਸਿੱਧੂ ਦੇ ਪਰਿਵਾਰ ‘ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਕੁਲ ਮਿਲਾ ਕੇ 18 ਲੋਕਾਂ ਦੇ ਖਿਲਾਫ ਇਹ ਪਰਚਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਭਾਨਾ ਸਿੱਧੂ ਦੇ ਪਿਤਾ ਤੋਂ ਇਲਾਵਾ ਉਸ ਦੇ ਭਰਾ, ਦੋਵੇਂ ਭੈਣਾਂ, ਸਰਪੰਚ ਸਮੇਤ ਕਈਆਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਦੱਸ ਦੇਈਏ ਕਿ 3 ਫਰਵਰੀ ਨੂੰ ਸੰਗਰੂਰ ਵਿੱਚ ਭਾਨਾ ਸਿੱਧੂ ਦੇ ਹੱਕ ਵਿੱਚ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਸੀ। ਪਰਚੇ ਵਿੱਚ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ, ਭੀੜ ਨੂੰ ਉਕਸਾਉਣ ਤੇ ਪੁਲਿਸ ‘ਤੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਹਨ। FIR ਵਿੱਚ ਨੈਸ਼ਨਲ ਹਾਈਵੇ ਐਕਟ 8ਬੀ, ਡੈਮੇਜ ਟੂ ਪਬਲਕਿ ਪ੍ਰਾਈਵੇਟ ਪ੍ਰਾਪਰਟੀ ਐਕਟ ਦੀ ਧਾਰਾ 4, ਧਾਰਾ ਆਈਪੀਸੀ 283, 186, 353, 279, 427, 307, 148, 149, 117, 268 ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ, ਜਿਸ ਤਹਿਤ ਭਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ, ਭਰਾ ਅਮਨਾ ਸਿੰਘ, ਭੈਣ ਕਿਰਨਪਾਲ ਕੌਰ, ਭੈਣਾਂ ਸੁਖਪਾਲ ਕੌਰ ਤੇ ਕਿਰਨਪਾਲ ਕੌਰ, ਸਰਪੰਚ ਸਰਬਜੀਤ ਸਿੰਘ, ਪੰਚ ਰਣਜੀਤ ਸਿੰਘ, ਪੰਚ ਰਮਜੀਤ ਸਿੰਘ ਤੇ ਲੱਖਾ ਸਿਧਾਣਾ ਸਣੇ ਕੁਲ 18 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।ਖਬਰ ਤੋ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News