ਆਪਣੇ ਉਪਰ ਹਮਲਾ ਹੋਣ ਦੇ ਆਪੇ ਬੁਣੇ ਜਾਲ ‘ਚ ਆਪ ਹੀ ਫਸਿਆ ਨਕਲੀ ਪੁਲਿਸ ਅਧਿਕਾਰੀ

4675396
Total views : 5507063

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਹੁਸ਼ਿਆਰਪੁਰ :ਬੀ.ਐਨ.ਈ ਬਿਊਰੋ

ਥਾਰ ਜੀਪ ’ਤੇ ਗੋਲੀਆਂ ਚਲਾ ਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲਾ ਗਿਰੋਹ ਦਾ ਪਰਦਾਫ਼ਾਸ ਕਰ ਕੇ ਜ਼ਿਲ੍ਹਾ ਪੁਲਿਸ ਨੇ ਇਸ ਮਾਮਲੇ ਨੂੰ 24 ਘੰਟੇ ’ਚ ਹੀ ਹੱਲ ਕਰਦਿਆਂ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।ਦੱਸਣਯੋਗ ਹੈ ਕਿ 26 ਜਨਵਰੀ ਨੂੰ ਦਸੂਹਾ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਜਲੋਟਾ ਨੇੜੇ ਮੁੱਖ ਸੜਕ ’ਤੇ ਇੱਕ ਥਾਰ ਗੱਡੀ ਸੜਕ ਕਿਨਾਰੇ ਲਾਵਾਰਿਸ ਹਾਲਤ ਵਿੱਚ ਖੜ੍ਹੀ ਹੈ ਅਤੇ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਹੈ। ਗੱਡੀ ’ਤੇ ਗੋਲ਼ੀਆਂ ਦੇ ਨਿਸ਼ਾਨ ਵੀ ਹਨ।ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਨੇ ਮਾਮਲੇ ਦੀ ਪੜਤਾਲ ਲਈ ਸਰਬਜੀਤ ਸਿੰਘ ਬਾਰੀਆ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਥਾਰ ਦੇ ਮਾਲਕ ਦਾ ਨਾਮ ਰਾਜੀਵ ਕੁਮਾਰ ਉਹਫ ਛੋਟੂ ਪਹਿਲਵਾਨ ਹੈ ਜੇ ਪੇਸ਼ੇ ਵਜੇ ਪਹਿਲਵਾਨੀ ਕਰਦਾ ਹੈ।

ਥਾਰ ’ਤੇ ਗੋਲ਼ੀਆਂ ਚਲਾਉਣ ਦਾ  ਰਚਿਆ ਸੀ ਡਰਾਮਾ

ਉਸ ਨੇ ਆਪਣੇ ਪਿੰਡ ਜਾਗਲਾਂ ਵਿੱਚ ਅਖਾੜਾ ਖੋਲ੍ਹਿਆ ਹੋਇਆ ਹੈ। ਟਰੇਨਿੰਗ ਦੇਣ ਲਈ ਜਰਨੈਲ ਸਿੰਘ ਉਰਫ ਕੈਲਾ ਨੂੰ ਰੱਖਿਆ ਹੈ। ਛੋਟੂ ਪਹਿਲਵਾਨ ਆਪਣੇ ਆਪ ਨੂੰ ਇੱਕ ਵੱਡਾ ਪੁਲਿਸ ਅਧਿਕਾਰੀ ਦੱਸਦਾ ਹੈ।

ਪਰ ਉਹ ਅਸਲ ਵਿਚ ਪੁਲਿਸ ਅਧਿਕਾਰੀ ਨਹੀਂ ਹੈ। ਪੰਜਾਬ ਪੁਲਿਸ ਦੇ ਖੇਡ ਵਿਭਾਗ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਰੀਬ 15-20 ਵਿਅਕਤੀਆਂ ਨਾਲ ਕਰੋੜਾ ਰੁਪਏ ਦੀ ਠੱਗੀ ਮਾਰੀ ਹੈ। ਇਸ ਕੰਮ ਲਈ ਉਸ ਨੇ ਆਪਣੇ ਨਾਲ ਜਰਨੈਲ ਸਿੰਘ, ਹਰਿਆਣਾ ਦੇ ਪਹਿਲਵਾਨ ਅਜੇ ਬਣਵਾਲਾ ਤੇ ਆਪਣੇ ਜਵਾਈ ਸੰਜੀਵ ਕੁਮਾਰ ਨੂੰ ਰੱਖਿਆ ਹੋਇਆ ਹੈ। ਉਸ ਨੇ 26 ਜਨਵਰੀ ਦੇ ਸਮਾਗਮ ’ਤੇ ਨਿਯੁਕਤੀ ਪੱਤਰ ਦੇਣ ਦਾ ਲਾਰਾ ਲੋਕਾਂ ਨੂੰ ਲਾ ਕੇ ਪੀਏਪੀ ਕੈਂਪਸ ਜਲੰਧਰ ਬੁਲਾਇਆ ਸੀ।

ਉਸ ਨੇ ਥਾਰ ’ਤੇ ਗੋਲ਼ੀਆਂ ਚਲਾਉਣ ਦਾ ਡਰਾਮਾ ਰਚਿਆ। ਹਮਲੇ ਦੀ ਸੂਚਨਾ ਮਗਰੋਂ ਕੁੱਝ ਲੋਕ ਥਾਣਾ ਦਸੂਹਾ ਪੁੱਜੇ ਤੇ ਠੱਗੀ ਸਬੰਧੀ ਲਿਖਤੀ ਦਰਖਾਸਤ ਦਿੱਤੀ। ਜਾਂਚ ਕਰ ਕੇ ਸਪੈਸ਼ਲ ਟੀਮ ਨੇ ਵੱਖ-ਵੱਖ ਥਾਵਾਂ ’ਤੇ ਰੇਡ ਕਰ ਕੇ ਵਾਰਦਾਤ ਦਾ ਡਰਾਮਾ ਰਚ ਕੇ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਕਰਨ ਵਾਲੇ ਰਾਜੀਵ ਕੁਮਾਰ ਉਰਫ ਛੋਟੂ ਪਹਿਲਵਾਨ, ਅਜੇ ਬਣਵਾਲਾ, ਜਰਨੈਲ ਸਿੰਘ ਉਰਫ ਕੈਲਾ, ਸੰਜੀਵ ਕੁਮਾਰ ਅਤੇ ਹਰਜਿੰਦਰ ਸਿੰਘ ਉਰਫ ਹਨੀ ਨੂੰ ਕਾਬੂ ਕਰ ਲਿਆ। ਛੋਟੂ ਪਹਿਲਵਾਨ ਉਕਤ ਨੇ ਹਰਜਿੰਦਰ ਸਿੰਘ ਦੀ ਅਲਟੋ ਕਾਰ ਦੀ ਵਰਤੋਂ ਕੀਤੀ ਸੀ ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕ ਦੇਸੀ ਪਿਸਟਲ .32 ਬੋਰ ਦੀ ਵਰਤੋਂ ਕੀਤੀ ਗਈ ਸੀ। ਕਾਰ ਤੇ ਪਿਸਟਲ ਬਰਾਮਦ ਕਰ ਲਿਆ ਗਿਆ ਹੈ।
ਖਬਰ ਨੂੰ ਅੱਗੇ ਤੋ ਅੱਗੇ ਸ਼ੇਅਰ ਕਰੋ

Share this News