Total views : 5507062
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ,ਰਣਜੀਤ ਸਿੰਘ ਰਾਣਾਨੇਸ਼ਟਾ
-ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਜੱਗ ਜਾਹਿਰ ਕਰਨ ਲਈ ਪੰਜਾਬ ਬਚਾਉ ਯਾਤਰਾ ਦਾ ਅਗਾਜ ਕੀਤਾ ਹੈ ਜਿਸ ਨੂੰ ਮੁੱਖ ਰੱਖਦਿਆਂ ਹੋਇਆ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਕੀਤੀਆਂ ਜਾ ਰਹੀਆਂ ਰੈਲੀਆਂ ਦੀ ਲੜੀਵਾਰਤਾ ਤਹਿਤ 2 ਫਰਵਰੀ ਨੂੰ ਹਲਕਾ ਮਜੀਠਾ ਵਿਖੇ ਪਹੁੰਚਣ ਤੇ ਸਮੂਹ ਅਕਾਲੀ ਵਰਕਰਾਂ ਵੱਲੋ ਭਰਵਾ ਸਵਾਗਤ ਕੀਤਾ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋ ਕਸਮੀਰ ਰਿਜੋਰਟ ਕੱਥੂਨੰਗਲ ਵਿਖੇ ਹਲਕੇ ਦੇ ਆਗੂਆਂ ਤੇ ਪੰਚਾਂ ਸਰਪੰਚਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਆਪ ਸਰਕਾਰ ਸੋਸਲ ਮੀਡੀਆਂ ਰਾਹੀ ਝੂਠਾ ਪ੍ਰਚਾਰ ਕਰਕੇ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਦੇ ਲੋਕਾਂ ਦਾ ਸੋਸਣ ਕਰ ਰਹੀ ਹੈ ਜਿਸ ਦਾ ਮਖੌਟਾ ਲਾਉਣ ਲਈ ਸਾਨੂੰ ਲਾਮਬੰਦ ਹੋਣ ਦੀ ਲੋੜ ਹੈ। ਉਨਾਂ ਕਿਹਾ ਕਿ ਇਹ ਤਾਨਾਸਾਹੀ ਸਰਕਾਰ ਸੱਚ ਦਬਾਉਣ ਲਈ ਝੂਠੇ ਪਰਚਿਆਂ ਦਾ ਸਹਾਰਾ ਲੈ ਕੇ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਨਕਾਮ ਕੌਸਿਸ ਕਰ ਰਹੀ ਹੈ ਜਿਸ ਦਾ ਸੱਚ ਹੁਣ ਵਿਰੋਧੀ ਪਾਰਟੀ ਦੇ ਆਗੂ ਵੀ ਸਟੇਜ ਤੇ ਬੋਲ ਕੇ ਬਿਆਨ ਕਰ ਰਹੇ ਹਨ ਅਤੇ ਮੈ ਇਨਸਾਨੀਅਤ ਦੇ ਤੌਰ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਹੱਕ ਚ ਸਭ ਤੋ ਪਹਿਲਾ ਹਾਅ ਦਾ ਨਾਅਰਾ ਮਾਰਿਆ ਭਾਵੇ ਕਿ ਉਹ ਸਿਆਸੀ ਤੌਰ ਤੇ ਸਾਡੀ ਵਿਰੋਧੀ ਧਿਰ ਦਾ ਆਗੂ ਹੈ।
ਪੰਜਾਬ ਦੀ ਤਾਨਾਸਾਹੀ ਆਪ ਸਰਕਾਰ ਦਾ ਹੰਕਾਰ ਤੋੜਨਗੇ ਲੋਕ- ਬਿਕਰਮ ਮਜੀਠੀਆ
ਮਜੀਠੀਆ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋ ਜਿਹੜੇ ਵਿਕਾਸ ਕਾਰਜ ਕਰਵਾ ਕੇ ਪੰਜਾਬ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਗਿਆ ਪਰ ਮੌਜੂਦਾ ਆਪ ਦੀ ਸਰਕਾਰ ਉਨਾਂ ਦੀ ਸਾਂਭ ਸੰਭਾਲ ਵੀ ਨਹੀ ਕਰ ਸਕੀ ਅਤੇ ਜਿਹੜੇ ਝੂਠੇ ਵਾਅਦੇ ਕਰਕੇ ਇਹ ਸੱਤਾਂ ਵਿਚ ਆਈ ਹੈ ਲੋਕ ਆਉਦੀਆਂ ਚੋਣਾਂ ਵਿਚ ਇਸ ਹੰਕਾਰੀ ਮੁੱਖ ਮੰਤਰੀ ਨੂੰ ਵੱਟੋ ਵੱਟ ਭਜਾ ਕੇ ਇਸ ਨੂੰ ਸਬਕ ਸਿਖਾਉਣ ਲਈ ਲੋਕ ਉਤਾਵਲੇ ਹਨ। ਅਖੀਰ ਉਨਾਂ ਕਿਹਾ ਕਿ ਹਲਕਾ ਮਜੀਠਾ ਦੇ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 2 ਫਰਵਰੀ ਨੂੰ ਵੱਡੀ ਗਿਣਤੀ ਚ ਪਹੁੰਚ ਕੇ ਸ੍ਰੋਮਣੀ ਅਕਾਲੀ ਦਲ ਰੋਡ ਰੈਲੀ ਨੂੰ ਕਾਮਯਾਬ ਬਣਾਉਣ। ਇਸ ਮੌਕੇ ਮੇਜਰ ਸਿਵਚਰਨ ਸਿੰਘ ਸਿਵੀ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਲਖਬੀਰ ਸਿੰਘ ਗਿੱਲ, ਸਾਬਕਾ ਚੇਅਰਮੈਨ ਗੁਰਵੇਲ ਸਿੰਘ ਅਲਕੜੇ, ਜਸਪਾਲ ਸਿੰਘ ਭੋਆ, ਰੇਸਮ ਸਿੰਘ ਭੁੱਲਰ, ਸਰਬਜੀਤ ਸਿੰਘ ਸੁਪਾਰੀਵਿੰਡ, ਸਾਬਕਾ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ, ਪੀ ਏ ਰਵੀ ਬਾਬੋਵਾਲ, ਪ੍ਰਭਪਾਲ ਸਿੰਘ ਝੰਡੇ, ਜਤਿੰਦਰ ਸਿੰਘ ਤਲਵੰਡੀ ਦੌਸੰਧਾ ਸਿੰਘ, ਸਰਪੰਚ ਮਨਦੀਪ ਸਿੰਘ ਸਹਿਜਾਦਾ, ਸਰਨਬੀਰ ਸਿੰਘ ਰੂਪੋਵਾਲੀ, ਸੁਖਜਿੰਦਰ ਸਿੰਘ ਸੁੱਖ ਭੰਗਵਾ, ਸੁਖਦੀਪ ਸਿੰਘ ਦੀਪੀ, ਮੈਨੇਜਰ ਮੇਜਰ ਸਿੰਘ ਅਰਜਨ ਮਾਂਗਾ, ਸਰਪੰਚ ਮਨਪ੍ਰੀਤ ਸਿੰਘ ਉੱਪਲ, ਸਰਪੰਚ ਭਜਨ ਕੌਰ ਪਾਖਰਪੁਰ, ਮੇਜਰ ਸਿੰਘ ਕਲੇਰ, ਗੋਲਡੀ ਚਵਿੰਡਾ ਦੇਵੀ, ਮਾਸਟਰ ਪੁਸਪਿੰਦਰ ਸਿੰਘ, ਨਰਿੰਦਰ ਸਿੰਘ ਪਤਾਲਪੁਰੀ, ਜਗਵੰਤ ਸਿੰਘ ਦੁਧਾਲਾ, ਸਿਮਰਨਜੀਤ ਸਿੰਘ ਫੌਜੀ ਦੁਧਾਲਾ, ਦਲਜੀਤ ਸਿੰਘ ਗੋਰਾ ਮਾਂਗਾਸਰਾਏ, ਪਰਮਜੀਤ ਸਿੰਘ ਰੰਧਾਵਾ, ਅਮਰੀਕ ਸਿੰਘ ਕੱਥੂਨੰਗਲ, ਪ੍ਰਧਾਨ ਜੋਧਬੀਰ ਸਿੰਘ ਖੁਜਾਲਾ, ਭਾਮੇ ਸਾਹ ਮਜੀਠਾ, ਰਣਜੀਤ ਸਿੰਘ ਚੌਗਾਵਾ ਸਾਬਕਾ ਸਰਪੰਚ, ਗੁਰਪਿੰਦਰ ਸਿੰਘ ਬੱਲ ਪਾਖਰਪੁਰਾ, ਰਘਬੀਰ ਸਿੰਘ ਸੰਧੂ, ਰਣਜੀਤ ਸਿੰਘ ਕੱਥੂਨੰਗਲ, ਬਲਕਾਰ ਸਿੰਘ ਕੋਟਲਾ ਸੈਦਾ, ਦਾਰਾ ਸਿੰਘ ਭੀਲੋਵਾਲ, ਬਾਬਾ ਰਾਮ ਸਿੰਘ ਅਬਦਾਲ, ਉਪਕਾਰ ਸਿੰਘ ਕਾਰੀ, ਹਰਸਿਮਰਨ ਸਿੰਘ ਚੰਦੀ ਕੋਟਲਾ ਸੈਦਾਂ, ਨੰਬਰਦਾਰ ਰਣਜੀਤ ਸਿੰਘ ਰਾਜਾ, ਮੱਖਣ ਸਿੰਘ ਹਰੀਆ, ਸਕੱਤਰ ਸਿੰਘ ਪਿੰਟੂ, ਜਤਿੰਦਰਪਾਲ ਸਿੰਘ ਲਾਲੀ ਕਾਹਲੋ, ਵਿਸਾਲ ਪਤਾਲਪੁਰੀ, ਏ ਐਸ ਆਈ ਜਰਨੈਲ ਸਿੰਘ ਖੈੜੇ, ਸਾਬਕਾ ਸਰਪੰਚ ਗੰਗਾ ਰਾਮ, ਹਰਵਿੰਦਰ ਸਿੰਘ ਟੀਨਾ, ਭੁਪਿੰਦਰ ਸਿੰਘ ਬਿੱਟੂ, ਲਾਭ ਸਿੰਘ ਬੱਗਾ, ਅੰਮ੍ਰਿਤਪਾਲ ਸਿੰਘ ਕਲੇਰ, ਸਰਪੰਚ ਸੁਖਜੀਤ ਸਿੰਘ ਲੁੱਧੜ, ਹਰਦਿਆਲ ਸਿੰਘ ਲੁੱਧੜ, ਠੇਕੇਦਾਰ ਹਰਦੇਵ ਸਿੰਘ ਮਰੜੀ, ਹਰਪਾਲ ਸਿੰਘ ਸੋਹੀ, ਨੰਬਰਦਾਰ ਹਰਮਨਦੀਪ ਸਿੰਘ ਲੁੱਧੜ, ਡਾ ਦੀਦਾਰ ਸਿੰਘ, ਅਮਨਦੀਪ ਸੁਪਾਰੀਵਿੰਡ, ਗੁਰਵਿੰਦਰ ਸਿੰਘ ਕਾਹਲੋ, ਪ੍ਰਭਦਿਆਲ ਸਿੰਘ, ਭਗਵਾਨ ਸਿੰਘ ਫੌਜੀ, ਨਰਿੰਦਰ ਸਿੰਘ ਰੂਪੋਵਾਲੀ, ਸਤਨਾਮ ਸਿੰਘ ਟਰੱਕਾਵਾਲੇ , ਸਰਪੰਚ ਦਲਜੀਤ ਸਿੰਘ, ਸਰਪੰਚ ਪਰਮਜੀਤ ਸਿੰਘ ਲਹਿਰਕਾ, ਗੁਰਵਿੰਦਰ ਸਿੰਘ ਤਲਵੰਡੀ, ਸਾਬਾ ਹਮਜਾ, ਦਿਲਬਾਗ ਸਿੰਘ ਲਹਿਰਕਾ ਸਮੇਤ ਵੱਡੀ ਗਿਣਤੀ ਚ ਅਕਾਲੀ ਵਰਕਰ ਸਾਮਲ ਸਨ।