ਬਲਾਗਰ ਭਾਨੇ ਸਿੱਧੂ ‘ਤੇ ਅਬੋਹਰ ‘ਚ ਹੋਇਆ ਤੀਜਾ ਪਰਚਾ ਦਰਜ

4675396
Total views : 5507063

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਬੋਹਰ/ਬੀ.ਐਨ.ਈ ਬਿਊਰੋ

ਲੁਧਿਆਣਾ ਦੇ ਸੋਸ਼ਲ ਮੀਡੀਆ ਬਲਾਗਰ ਭਾਨਾ ਸਿੱਧੂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਭਾਨਾ ਖਿਲਾਫ ਤੀਜਾ ਮੁਕੱਦਮਾ ਦਰਜ ਹੋ ਗਿਆ ਹੈ। ਇਹ ਮੁਕੱਦਮਾ ਅਬੋਹਰ ਵਿੱਚ ਇੱਕ ਏਜੰਟ ਵੱਲੋਂ ਕਰਵਾਇਆ ਗਿਆ ਹੈ। ਏਜੰਟ ਨੇ ਆਪਣੇ ਭਾਨਾ ਖਿਲਾਫ ਡਰਾਉਣ-ਧਮਕਾਉਣ ਤੇ ਅਕਸ ਨੂੰ ਖਰਾਬ ਕਰਨ ਦੇ ਦੋਸ਼ ਲਾਏ ਹਨ।

ਆਪਣੇ ਬਿਆਨ ਵਿੱਚ ਏਜੰਟ ਨੇ ਕਿਹਾ ਕਿ ਉਸ ਨੇ ਅਰਸ਼ਦੀਪ ਨਾਂ ਦੇ ਨੌਜਵਾਨ ਦਾ ਸਟੱਡੀ ਵੀਜ਼ਾ ਅਪਲਾਈ ਕੀਤਾ ਸੀ। ਉਹ ਨੌਜਵਾਨ ਕੈਨੇਡਾ ਜਾ ਕੇ ਆਪਣੀ ਮਰਜ਼ੀ ਨਾਲ ਵਾਪਸ ਆ ਗਿਆ ਪਰ ਵਾਪਸ ਆਉਣ ਮਗਰੋਂ ਨੌਜਵਾਨ ਨੇ ਉਸ ਤੋਂ ਨਾਜਾਇਜ਼ ਪੈਸੇ ਮੰਗੇ ਤੇ ਥਾਣੇ ਮੂਹਰੇ ਧਰਨਾ ਲਾ ਦਿੱਤਾ। ਉਸ ਨੂੰ ਇਸ ਮਾਮਲੇ ਵਿੱਚ ਡਰਾਉਣ ਧਮਕਾਉਣ ਦੇ ਕਈਆਂ ਦੇ ਫੋਨ ਆਏ, ਜਿਨ੍ਹਾਂ ਵਿੱਚ ਇੱਕ ਭਾਨਾ ਸਿੱਧੂ ਵੀ ਸੀ।

ਇਸ FIR ਵਿੱਚ ਭਾਨਾ ਸਿੱਧੂ ਦੇ ਨਾਲ ਦੋ ਹੋਰ ਲੋਕਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਇੱਕ ਤਾਂ ਅਰਸ਼ਦੀਪ ਹੀ ਹੈ,ਦੱਸ ਦੇਈਏ ਕਿ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਭਾਨਾ ਸਿੱਧੂ ਨੂੰ 20 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ, ਇਸ ਕੇਸ ਵਿੱਚ ਜ਼ਮਾਨਤ ਮਿਲਣ ਮਗਰੋਂ ਪਟਿਆਲਾ ‘ਚ ਉਸ ਖਿਲਾਫ ਦੂਜਾ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਸਿੱਧੂ ਖ਼ਿਲਾਫ਼ ਧਾਰਾ 379 ਬੀ, 323, 341, 506, 34 ਆਈ.ਪੀ.ਸੀ ਤਹਿਤ ਕੇਸ ਨੰਬਰ 8 ਦਰਜ ਕੀਤਾ ਹੈ।

ਜ਼ਿਕਰਯੋਗ ਹੈ ਕਿ 20 ਜਨਵਰੀ ਨੂੰ ਦਰਜ ਕੀਤੇ ਗਏ ਇਸ ਮਾਮਲੇ ਵਿੱਚ ਸਿੱਧੂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ 26 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 29 ਜਨਵਰੀ ਤੱਕ ਪੁਲਿਸ ਰਿਮਾਂਡ ’ਤੇ ਲਿਆ ਹੈ। ਇਸ ਤੋਂ ਪਹਿਲਾਂ ਇੱਕ ਮਹਿਲਾ ਟਰੈਵਲ ਏਜੰਟ ਨੇ ਇਸ ਮਾਮਲੇ ਵਿੱਚ ਭਾਨਾ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ।ਚੰਡੀਗੜ੍ਹ ਰੋਡ ਦੀ ਰਹਿਣ ਵਾਲੀ ਟਰੈਵਲ ਏਜੰਟ ਇੰਦਰਜੀਤ ਕੌਰ ਦੇ ਬਿਆਨਾਂ ‘ਤੇ ਉਸ ਨੂੰ ਧਮਕਾ ਕੇ ਪੈਸੇ ਮੰਗਣ ਦੀ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਫਿਲਹਾਲ ਪੁਲਿਸ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਨੂੰ ਐਤਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News