ਐਮ.ਪੀ ਔਜਲਾ ਸੋਨੂੰ ਚੀਮਾਂ ਦੀ ਮੌਤ ‘ਤੇ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨਾਂ ਦੇ ਗ੍ਰਹਿ ਪੁੱਜੇ

4676240
Total views : 5508481

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਗੁਰਬੀਰ ਸਿੰਘ

ਬੀਤੇ ਦਿਨ ਦੋ ਬਦਮਾਸ਼ਾ ਵਲੋ ਗੋਲੀਆ ਮਾਰਕੇ ਕਤਲ ਕਰ ਦਿੱਤੇ ਗਏ ਅੱਡਾ ਝਬਾਲ ਦੇ ਸਰਪੰਚ ਤੇ ਇਲਾਕੇ ਦੀ ਨਾਮਵਰ ਸ਼ਖਸੀਅਤ ਅਵਨ ਕੁਮਾਰ ਸੋਨੂੰ ਚੀਮਾਂ ਦੀ ਬੇਵਕਤੀ ਮੌਤ ਤੇ ਪ੍ਰੀਵਾਰ ਤੇ ਉਨਾਂ ਦੇ ਪਿਤਾ ਸ੍ਰੀ ਪ੍ਰਸ਼ੋਤਮ ਲਾਲ, ਭਰਾ ਮੋਨੂੰ ਚੀਮਾਂ ਤੇ ਸਪੁੱਤਰ ਵਿਕਰਮ ਖੁੱਲਰ ਨਾਲ ਦੁੱਖ ਸਾਂਝਾ ਕਰਨ ਲਈ ਮੈਬਰ ਪਾਰਲੀਮੈਟ ਸ; ਗੁਰਜੀਤ ਔਜਲਾ ਉਨਾਂ ਦੇ ਗ੍ਰਹਿ ਝਬਾਲ ਵਿਖੇ ਪੁੱਜੇ ਤੇ ਕਿਹਾ ਕਿ ਸੋਨੂੰ ਚੀਮਾਂ ਨੇ ਥੋੜੇ ਸਮੇ ਵਿੱਚ ਵੱਡੀਆਂ ਬੁਲੰਦੀਆਂ ਹਾਸਿਲ ਕਰਕੇ ਜਿਥੇ ਆਪਣੇ ਪ੍ਰੀਵਾਰ ਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਸੀ, ਉਥੇ ਉਹ ਇਲਾਕੇ ਦੇ ਵੀ ਹਰਮਨ ਪਿਆਰੇ ਆਗੂ ਬਣ ਗਏ ਸਨ।

ਜਿੰਨਾ ਦੀ ਮੌਤ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਜਿਥੇ ਪ੍ਰੀਵਾਰ ਨੂੰ ਪਿਆ ਹੈ। ਉਥੇ ਸਮੁੱਚਾ ਇਲਾਕਾ ਵੀ ਇਕ ਸਮਾਜ ਸੈਵੀ ਤੋ ਵਾਝਾ ਹੋ ਗਿਆ ਹੈ। ਇਸ ਸਮੇ ਸਰਪੰਚ ਸਰਵਣ ਸਿੰਘ ਸੋਹਲ, ਮਲਕੀਤ ਸਿੰਘ ਚੀਮਾਂ, ਕਾਲਾ ਰਸੂਲਪੁਰ ਸਮੇਤ ਵੱਡੀ ਗਿਣਤੀ ਦੇ ਇਲਾਕੇ ਦੇ ਪੰਚ ਸਰਪੰਚ ਤੇ ਹੋਰ ਹਾਜਰ ਸਨ।

Share this News