Total views : 5508481
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ/ਬੱਬੂ ਬੰਡਾਲਾ
ਚਵਿੰਡਾ ਦੇਵੀ ਦੇ ਵਸਨੀਕ ਅਤੇ ਪੁਰਾਣੇ ਨਾਮੀ ਵਪਾਰੀ ਸਵਰਗੀ ਵਿਨੋਦ ਭੰਡਾਰੀ ਜਿਹੜੇ ਕਿ ਸੰਖੇਪ ਬਿਮਾਰੀ ਉਪਰੰਤ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਹੋਈ ਬੇਵਕਤੀ ਮੌਤ ਉਪਰੰਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਅੱਜ ਮਜੀਠਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕਾਂਗਰਸ ਪਾਰਟੀ ਦੇ ਥੰਮ ਸਵਿੰਦਰ ਸਿੰਘ ਕੱਥੂਨੰਗਲ ਅਤੇ ਉਨ੍ਹਾਂ ਨਾਲ ਕਾਂਗਰਸ ਪਾਰਟੀ ਮਜੀਠਾ ਹਲਕੇ ਦੇ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਵਿਸ਼ੇਸ਼ ਰੂਪ ਤੇ ਉਨ੍ਹਾਂ ਦੀ ਗ੍ਰਹਿ ਚਵਿੰਡਾ ਦੇਵੀ ਵਿਖੇ ਪੁੱਜੇ ਜਿਥੇ ਉਨ੍ਹਾਂ ਨੇ ਸਵ: ਵਿਨੋਦ ਭੰਡਾਰੀ ਦੇ ਪੁੱਤਰ ਪੱਤਰਕਾਰ ਅਸੀਸ ਭੰਡਾਰੀ, ਵਿੱਕੀ ਭੰਡਾਰੀ, ਸਿਖਾਂ ਭੰਡਾਰੀ ਨਾਲ ਡੂੰਘੀ ਹਮਦਰਦੀ ਜਾਹਿਰ ਕੀਤੀ।
ਭੰਡਾਰੀ ਦੇ ਜਾਣ ਨਾਲ ਇਲਾਕੇ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ-ਕੱਥੂਨੰਗਲ, ਸੱਚਰ
ਉਨ੍ਹਾਂ ਨੇ ਭੰਡਾਰੀ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਭੰਡਾਰੀ ਪਰਿਵਾਰ ਨਾਲ ਹੈ। ਕੱਥੂਨੰਗਲ ਅਤੇ ਸੱਚਰ ਨੇ ਕਿਹਾ ਕਿ ਭੰਡਾਰੀ ਦੇ ਜਾਣ ਨਾਲ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਿਉਂਕਿ ਭੰਡਾਰੀ ਨੇ ਵਪਾਰੀ ਹੋਣ ਦੇ ਨਾਤੇ ਹਮੇਸ਼ਾ ਹੀ ਇਲਾਕੇ ਨਾਲ ਖੜੇ ਹੋ ਕਿ ਸਬੂਤ ਦਿੱਤਾ। ਇਸ ਮੌਕੇ ਇਸ ਦੁੱਖ ਦੀ ਘੜੀ ਵਿੱਚ ਸੀਨੀਅਰ ਆਗੂ ਸਵਰਨ ਸਿੰਘ ਮੁਨੀਮ, ਸਾਬਕਾ ਸਰਪੰਚ ਬਲਦੇਵ ਸਿੰਘ ਦੇਬਾ ਚਵਿੰਡਾ ਦੇਵੀ, ਡਾਕਟਰ ਭੁਪਿੰਦਰ ਸਿੰਘ ਸੱਚਰ, ਗੁਰਮੀਤ ਸਿੰਘ ਭੀਲੋਵਾਲ, ਰਵਿੰਦਰਪਾਲ ਸਿੰਘ ਹਦਾਇਤਪੁਰਾਂ, ਨਿੰਮਾ ਡਾਰੀਕੇ ਆਦਿ ਹਾਜ਼ਰ ਸਨ।