





Total views : 5915269







Total views : 5915269ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਗੁਰਬੀਰ ਸਿੰਘ
ਬੀਤੇ ਦਿਨ ਦੋ ਬਦਮਾਸ਼ਾ ਵਲੋ ਗੋਲੀਆ ਮਾਰਕੇ ਕਤਲ ਕਰ ਦਿੱਤੇ ਗਏ ਅੱਡਾ ਝਬਾਲ ਦੇ ਸਰਪੰਚ ਤੇ ਇਲਾਕੇ ਦੀ ਨਾਮਵਰ ਸ਼ਖਸੀਅਤ ਅਵਨ ਕੁਮਾਰ ਸੋਨੂੰ ਚੀਮਾਂ ਦੀ ਬੇਵਕਤੀ ਮੌਤ ਤੇ ਪ੍ਰੀਵਾਰ ਤੇ ਉਨਾਂ ਦੇ ਪਿਤਾ ਸ੍ਰੀ ਪ੍ਰਸ਼ੋਤਮ ਲਾਲ, ਭਰਾ ਮੋਨੂੰ ਚੀਮਾਂ ਤੇ ਸਪੁੱਤਰ ਵਿਕਰਮ ਖੁੱਲਰ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਸੁਖ ਸਰਕਾਰੀਆ,ਅਤੇ ਦਲਜਿੰਦਰ ਸਿੰਘ ਸਰਕਾਰੀਆ ਚੇਅਰਮੈਨ ਜਿਲਾ ਪ੍ਰੀਸ਼ਦ

ਅੱਜ ਉਨਾਂ ਦੇ ਗ੍ਰਹਿ ਝਬਾਲ ਵਿਖੇ ਪੁੱਜੇ ਤੇ ਕਿਹਾ ਕਿ ਸੋਨੂੰ ਚੀਮਾਂ ਨੇ ਥੋੜੇ ਸਮੇ ਵਿੱਚ ਵੱਡੀਆਂ ਬੁਲੰਦੀਆਂ ਹਾਸਿਲ ਕਰਕੇ ਜਿਥੇ ਆਪਣੇ ਪ੍ਰੀਵਾਰ ਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਸੀ, ਉਥੇ ਉਹ ਇਲਾਕੇ ਦੇ ਵੀ ਹਰਮਨ ਪਿਆਰੇ ਆਗੂ ਬਣ ਗਏ ਸਨ।ਜਿੰਨਾ ਦੀ ਮੌਤ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਜਿਥੇ ਪ੍ਰੀਵਾਰ ਨੂੰ ਪਿਆ ਹੈ। ਉਥੇ ਸਮੁੱਚਾ ਇਲਾਕਾ ਵੀ ਇਕ ਸਮਾਜ ਸੈਵੀ ਤੋ ਵਾਝਾ ਹੋ ਗਿਆ ਹੈ। ਇਸ ਸਮੇ ਸਰਪੰਚ ਸਰਵਣ ਸਿੰਘ ਸੋਹਲ, ਮਲਕੀਤ ਸਿੰਘ ਚੀਮਾਂ, ਕਾਲਾ ਰਸੂਲਪੁਰ ਸਮੇਤ ਵੱਡੀ ਗਿਣਤੀ ਦੇ ਇਲਾਕੇ ਦੇ ਪੰਚ ਸਰਪੰਚ ਤੇ ਹੋਰ ਹਾਜਰ ਸਨ।