Total views : 5509218
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਇਤਿਹਾਸਕ ਕਸਬਾ ਚਵਿੰਡਾ ਦੇਵੀ ਦੇ ਇਤਿਹਾਸਕ ਮਾਤਾ ਮੰਦਰ ਚਵਿੰਡਾ ਦੇਵੀ ਦੇ ਵਿਕਾਸ ਲਈ ਅੱਜ ਸਵਰਗੀ ਮਹਿੰਦਰ ਪਰਾਸ਼ਰ ਫਗਵਾੜਾ ਦੀ ਬਰਸੀਂ ਮੌਕੇ ਸ੍ਰੀ ਅਸ਼ੋਕ ਪਰਾਸ਼ਰ ਫਗਵਾੜਾ ਨੇ ਇਤਿਹਾਸਕ ਮੰਦਰ ਮਾਤਾ ਚਵਿੰਡਾ ਦੇਵੀ ਦੇ ਵਿਕਾਸ ਲਈ ਮਾਤਾ ਮੰਦਰ ਚਵਿੰਡਾ ਦੇਵੀ ਵਿੱਚ ਲੱਗੇ ਰਸੀਵਰ ਕਮ ਤਹਿਸੀਲਦਾਰ ਮਜੀਠਾ ਰਤਨਜੀਤ ਖੁੱਲਰ ਨੂੰ 3 ਲੱਖ ਦੀ ਰਾਸ਼ੀ ਦਾ ਚੈੱਕ ਭੇਂਟ ਕੀਤਾ।
ਮੰਦਰ ਰਸੀਵਰ ਨੇ ਕੀਤਾ ਪਰਾਸ਼ਰ ਪਰਿਵਾਰ ਦਾ ਧੰਨਵਾਦ
ਇਸ ਮੌਕੇ ਤਹਿਸੀਲਦਾਰ ਮਜੀਠਾ ਰਤਨਜੀਤ ਖੁੱਲਰ ਨੇ ਪਰਾਸ਼ਰ ਪਰਿਵਾਰ ਫਗਵਾੜਾ ਦਾ ਧੰਨਵਾਦ ਕੀਤਾ। ਇਸ ਮੌਕੇ ਪਰਾਸ਼ਰ ਪਰਿਵਾਰ ਫਗਵਾੜਾ ਵੱਲੋਂ ਇਸ ਬਰਸੀਂ ਮੋਕੇ ਪਹਿਲਾ ਆਪਣੇ ਪਰਿਵਾਰ ਸਮੇਤ ਇਕ ਵਿਸ਼ਾਲ ਹਵਣ ਯੱਗ ਕਰਵਾਇਆ ਅਤੇ ਬਾਅਦ ਵਿੱਚ ਮੰਦਰ ਵਿੱਚ ਆਏ ਸ਼ਰਧਾਲੂਆਂ ਲਈ ਵੱਖ ਵੱਖ ਤਰਾਂ ਦਾ ਲੰਗਰ ਲਗਾਇਆ। ਇਸ ਮੌਕੇ ਤਹਿਸੀਲਦਾਰ ਰਤਨਜੀਤ ਖੁੱਲਰ ਮਜੀਠਾ, ਸੁਪਰਵਾਈਜ਼ਰ ਲਵਜੀਤ ਲਵ, ਅਸ਼ੋਕ ਪਰਾਸ਼ਰ, ਸੁਨੀਲ ਪਰਾਸ਼ਰ, ਅਨਿਲ ਪਰਾਸ਼ਰ, ਟੋਨੀ ਪਰਾਸ਼ਰ, ਡਾਕਟਰ ਪ੍ਰਦੀਪ ਜਾਮ, ਵਿਨੇ ਤ੍ਰਿਵੇਦੀ, ਅਮਿਤ ਮੇਹਤਾ, ਡਿੰਪਲ ਤ੍ਰਿਵੇਦੀ, ਸ਼ਵੇਤਾ ਮੇਹਤਾ, ਸੁਦੇਸ਼ ਪਰਾਸ਼ਰ, ਪੰਡਿਤ ਜੁਗਲ ਕਿਸ਼ੋਰ ਸਾਰੇ ਵਾਸੀ ਫਗਵਾੜਾ, ਪੰਡਿਤ ਸ਼ਾਮ, ਪੰਡਿਤ ਭਰਤ ਚਵਿੰਡਾ ਦੇਵੀ ਆਦਿ ਹਾਜ਼ਰ ਸਨ।