Total views : 5509220
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਦਿ ਸਿੱਖ ਫੋਰਮ ਦੀ ਇਕਤਰਤਾ ਪ੍ਰੋਫੈਸਰ ਹਰੀ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚੋਂ ਸਿੱਖਾਂ ਨਾਲ ਹੋ ਰਹੇ ਅਪਮਾਨਜਨਕ ਫ਼ੈਸਲੇ ਅਤੇ ਸਿੰਘ-ਕੌਰ ਸਬੰਧੀ ਜੰਮੂ ਕਸ਼ਮੀਰ ਹਾਈ ਕੋਰਟ ਵੱਲੋ ਦਿੱਤੇ ਫ਼ੈਸਲੇ ਦੀ ਘੋਰ ਨਿੰਦਾਂ ਕੀਤੀ ਗਈ। ਸੀਸ ਦੇ ਕੇ ਖੋਪਰੀਆਂ ਲੁਹਾ ਕੇ ਅਤੇ ਆਰੀਆ ਨਾਲ ਸਰੀਰ ਚਿਰਾਂ ਕੇ ਇਹ ਸਿੰਘ-ਕੌਰ ਸ਼ਬਦ ਲਏ ਹਨ।
ਇਕ ਪਾਸੇ ਬੰਦੀ ਸਿੰਘਾਂ ਲਈ ਕੌਮ ਸੰਘਰਸ ਕਰ ਰਹੀ ਹੈ ਪਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ ਪਰ ਇਕ ਬਲਾਤਕਾਰੀ ਅਤੇ ਕਾਤਲ ਦੇ ਕੇਸ ਚ ਚਲ ਰਹੇ ਅਖੋਤੀ ਧਰਮ ਦੇ ਆਗੂ ਨੂੰ ਪੈਰੋਲ ਵਾਰ ਵਾਰ ਦਿੱਤੀ ਜਾ ਰਹੀ ਹੈ ਅਤੇ ਸ਼ਾਹੀ ਸਕਿੳਿਰਟੀ ਦਿੱਤੀ ਜਾ ਰਹੀ ਹੈ।
ਇਕ ਬਲਾਤਕਾਰੀ ਪਾਖੰਡੀ ਨੂੰ ਅਥਾਹ ਸਹੂਲਤਾਂ ਅਤੇ ਪੈਰੋਲ ਅਪਮਾਨਜਨਕ ਫੈਸਲਾ- ਪ੍ਰੋਫੈਸਰ ਹਰੀ ਸਿੰਘ
ਸਿੱਖ ਫੌਰਮ ਇਹਨਾਂ ਸਾਰਿਆਂ ਫੈਸਲਿਆਂ ਦੀ ਘੋਰ ਨਿੰਦਾ ਕਰਦੀ ਹੈ ਅਤੇ ਸਮੁੱਚੇ ਸਿੱਖ ਸਮਾਜ ਅਤੇ ਸਿੱਖ ਸੰਸਥਾਵਾਂ ਨੂੰ ਅਜਿਹੇ ਗੰਭੀਰ ਮਸਲੇ ਜ਼ਰੂਰ ਚੁੱਕਣੇ ਚਾਹੀਦੇ ਹਨ।ਇਕੱਤਰਤਾ ਚ ਮਨਦੀਪ ਸਿੰਘ ਬੇਦੀ, ਡਾ ਜੋਗਿਦਰ ਸਿੰਘ ਅਰੋੜਾ, ਸ ਜਸਪਾਲ ਸਿੰਘ SDM, ਸ ਮਨਮੋਹਣ ਸਿੰਘ, ਸ ਰਾਮ ਸਿੰਘ, ਪਰੌਫੈਸਰ ਵਰਿਆਮ ਸਿੰਘ, ਬਲਬੀਰ ਸਿੰਘ, ਸੁਖਦੇਵ ਸਿੰਘ ਤਸੀਲਦਾਰ, ਸ ਗੁਰਮੀਤ ਸਿੰਘ, ਸ ਹਰਦਿਆਲ ਸਿੰਘ, ਸ ਦਿਲਬਾਗ ਸਿੰਘ, ਸ ਅਜੈਬ ਸਿਘ ਜੀ ਸ਼ਾਮਲ ਹੋਏ!ਸਿੱਖ ਫੋਰਮ ਵੱਲੋਂ ਇਹ ਫੈਸਲਾ ਵੀ ਕੀਤਾ ਕਿ ਨੋਜਵਾਨਾ ਦੀਆਂ ਨਸ਼ਿਆਂ ਵਿਰੂਧ ਵਿਸ਼ੇਸ ਮੁਹਿੰਮ ਚਲਾਈ ਜਾਵੇ।