Total views : 5505110
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਗੁਰੂ ਰਾਮਦਾਸ ਜੀ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਵਿਚ ਪੈਂਦੇ ਪਿੰਡ ਮਾਨਾਂਵਾਲਾ ਕਲਾ ਜਿੱਥੇ ਦਸਵੇਂ ਗੁਰੂ ਸ੍ਰੀ ਕਲਗੀਧਰ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰ ਦੁਆਰਾ ਸਹਿਬ ਦੀ ਸਮੂੰਹ ਕਮੇਟੀ ਵਲੋ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ । ਜਿਥੇ ਪੂਰੇ ਪਿੰਡ ਦੀ ਸੰਗਤ ਨੇ ਪਾਲਕੀ ਸਾਹਿਬ ਜੀ ਦੇ ਦਰਸ਼ਨ ਕਰਦਿਆ ਹੋਇਆ ਆਪਣੇ ਆਪ ਨੂੰ ਬਹੁਤ ਵਡਭਾਗਾ ਸਮਝਿਆ। ਉਥੇ ਗੁਰੂਦੁਆਰਾ ਸਾਹਿਬ ਦੀ ਸਮੂੰਹ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਸ. ਦਰਸ਼ਨ ਸਿੰਘ ਅਤੇ ਸੇਵਾਦਾਰ ਸ. ਅਜੀਤਪਾਲ ਸਿੰਘ ਨੇ ਜਾਨਕਾਰੀ ਦਿੰਦਿਆ ਦੱਸਿਆ ਕਿ ਹਰ ਸਾਲ ਦੀ ਤਰਾ ਅੱਜ ਦਸਵੇ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਪਿੰਡ ਦੀ ਸਮੂੰਹ ਸੰਗਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ।
ਉਹਨਾ ਦਸਿਆ ਕਿ ਅੱਜ 12 ਵਜੇ ਦੇ ਕਰੀਬ ਪਾਲਕੀ ਸਾਹਿਬ ਵਿਚ ਸ਼ਸ਼ੋਬਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਰਦਾਸ ਉਪਰੰਤ ਨਗਰ ਕੀਰਤਨ ਰਵਾਨਾ ਕੀਤਾ ਗਿਆ । ਜ਼ੋ ਪਿੰਡ ਦੀ ਬਾਹਰੀ ਫਿਰਨੀ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਚ ਨਤਮਸਤ ਹੋਇਆ । ਗੁਰੂਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਅਤੇ ਪ੍ਰਬੰਧਕ ਕਮੇਟੀ ਮੈਬਰਾਂ ਵਲੋ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਪੰਜ ਪਿਆਰਿਆਂ ਨੂੰ ਸਿਰੋਪੇ ਭੇਟ ਕਰਕੇ ਉਹਨਾ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੇਵਾਦਾਰ ਦਰਸ਼ਨ ਸਿੰਘ ਅਤੇ ਅਜੀਤਪਾਲ ਨੇ ਦਿੰਦਿਆ ਦੱਸਿਆ ਕਿ ਸੰਗਤਾ ਲਈ ਲੰਗਰ ਵਿਚ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ ਜ਼ੋ ਸੇਵਾਦਾਰਾ ਵਲੋ ਲੰਗਰ ਸ਼ਕਾਏ ਗਏ । ਉਹਨਾ ਦੱਸਿਆ ਕਿ ਹਰ ਸਾਲ ਦੀ ਤਰਾਂ ਅੱਜ ਦਸ਼ਮੇਸ ਗੱਤਕਾ ਪਾਰਟੀ ਜਿਸਦੇ ਪ੍ਰਧਾਨ ਜਸਬੀਰ ਸਿੰਘ ਭੋਲਾ ਮਾਨਾਂਵਾਲ਼ਾ ਅਤੇ ਟੀਮ ਦੇ ਕੈਪਟਨ ਹਰਵਿੰਦਰ ਸਿੰਘ ਤੇ ਉਹਨਾ ਦੇ ਸਾਥੀ ਖਿਡਾਰੀਆ ਨੇ ਵੱਖ ਵੱਖ ਚੌਕਾ ਵਿਚ ਗੱਤਕੇ ਦੇ ਜੌਹਰ ਦਿਖਾਉਂਦੇ ਹੋਏ ਵੱਖ ਵੱਖ ਕਰਤਵ ਦਿਖਾ ਕੇ ਪਿੰਡ ਦੀ ਸਮੂੰਹ ਸੰਗਤ ਅਤੇ ਨਗਰ ਕੀਰਤਨ ਨੂੰ ਚਾਰ ਚੰਨ ਵੀ ਲਗਾਏ।ਇਸਦੇ ਨਾਲ ਉਹਨਾ ਨੇ ਨੌਜਵਾਨ ਪੀੜੀ ਨੂੰ ਨਸ਼ਿਆ ਦਾ ਤਿਆਗ ਕਰਕੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਵੀ ਦਿੱਤੀ ਅਤੇ ਸਾਰੇ ਪਿੰਡ ਦੀ ਸਮੂੰਹ ਸੰਗਤ ਦਾ ਦਿਲੋ ਧੰਨਵਾਦ ਵੀ ਕੀਤਾ।