ਵਿਜੀਲੈਂਸ ਬਿਉਰੋ ਵੱਲੋਂ ਬੈਂਕ ਤੋਂ 25 ਲੱਖ ਰੁਪਏ ਦਾ ਕਰਜਾ ਲੈ ਕੇ ਫਰਾਡ ਕਰਨ ਵਾਲਾ ਭਗੋੜਾ ਦੋਸ਼ੀ ਕਾਬੂ

4674252
Total views : 5505316

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ‘ਗੰਡੀ ਵਿੰਡ’
ਪੰਜਾਬ ਵਿਜੀਲੈਂਸ ਬਿਉਰੋ ਵਲੋਂ ਪੰਜਾਬ ਗ੍ਰਾਮੀਣ ਬੈਂਕ, ਬ੍ਰਾਂਚ ਜਗਤਪੁਰ ਜੱਟਾਂ, ਫਗਵਾੜਾ, ਜ਼ਿਲਾ ਕਪੂਰਥਲਾ ਵਿੱਚ ਹੋਏ ਫਰਾਡ ਦੇ ਸਬੰਧ ਵਿੱਚ ਭਗੌੜੇ ਚਲੇ ਆ ਰਹੇ ਮੁਲਜ਼ਮ ਸ਼ਰਨਜੀਤ ਸਿੰਘ ਵਾਸੀ ਪਿੰਡ ਵਾਸੀ ਪਿੰਡ ਚੱਕ ਹਕੀਮ, ਫਗਵਾੜਾ, ਹਾਲ ਵਾਸੀ ਬੱਸੀ ਬਲਦਾਦ, ਹੁਸ਼ਿਆਰਪੁਰ ਨੂੰ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਮਿਲੀਭੁਗਤ ਨਾਲ 25,00,000 ਰੁਪਏ ਦਾ ਕਰਜਾ ਮੰਨਜੂਰ ਕਰਵਾ ਕੇ ਬੈਂਕ ਨਾਲ ਧੋਖਾਦੇਹੀ ਕਰਨ ਦੇ ਦੋਸ਼ਾਂ ਹੇਠ ਅੱਜ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਪਿਛਲੇ 3 ਸਾਲ 4 ਮਹੀਨੇ ਤੋਂ ਭਗੌੜਾ ਚਲਿਆ ਆ ਰਿਹਾ ਸੀ।
ਹੁਣ ਤੱਕ 6 ਦੋਸ਼ੀ ਕੀਤੇ ਗ੍ਰਿਫਤਾਰ
ਬੁਲਾਰੇ ਨੇ ਦੱਸਿਆ ਕਿ ਇਸੇ ਤਰਾਂ ਉਕਤ ਮੁਲਜਮ ਸ਼ਰਨਜੀਤ ਸਿੰਘ ਵੱਲੋਂ ਵੀ ਮਿਤੀ 29-09-2015 ਨੂੰ ਇੱਕ ਸਾਢੇ 5 ਮਰਲੇ ਦਾ ਫਰਜੀ ਪਲਾਟ ਖਰੀਦਣ ਤੋਂ ਬਾਅਦ ਇੰਤਕਾਲ ਮੰਨਜੂਰ ਕਰਵਾ ਕੇ ਮੈਨੇਜਰ ਹਰਭਜਨ ਸਿੰਘ ਕਪੂਰ ਅਤੇ ਵੈਲੂਅਰ ਸਤੀਸ਼ ਕੁਮਾਰ ਸ਼ਰਮਾ ਦੀ ਮਿਲੀਭੁਗਤ ਨਾਲ ਉਕਤ ਪੰਜਾਬ ਗ੍ਰਾਮੀਣ ਬੈਕ ਤੋਂ ਨਵੇ ਮਕਾਨਾਂ ਦੀ ਉਸਾਰੀ ਸਬੰਧੀ ਬੈਕ ਤੋਂ 25,00,000 ਰੁਪਏ ਦਾ ਕਰਜਾ ਮੰਨਜੂਰ ਕਰਵਾ ਲਿਆ ਗਿਆ ਜਦੋਂ ਕਿ ਅਸਲ ਵਿੱਚ ਇਸ ਨੇ ਕੋਈ ਮਕਾਨ ਦੀ ਉਸਾਰੀ ਹੀ ਨਹੀਂ ਕਰਵਾਈ ਸੀ। ਉਕਤ ਦੋਸ਼ ਦੇ ਅਧਾਰ ਉੱਪਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਭਲਕੇ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Share this News