Total views : 5510061
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਹਰਪਾਲ ਸਿੰਘ ਯੂ.ਕੇ ਨੇ ਜਾਰੀ ਇਕ ਪ੍ਰੈਸ ਬਿਆਨ ਰਾਹੀ ਦੱਸਿਆ ਕਿ ਇਕ ਐਨ.ਆਰੀ.ਆਈ ਪਰਿਵਾਰ ਜੋ ਨਿਊ ਅੰਤਰਯਾਮੀ ਕਲੋਨੀ, ਤਰਨ ਤਾਰਨ ਰੋਡ ਅੰਮ੍ਰਿਤਸਰ ਵਿਚ ਦੋ ਸਕੂਲ ਚਲਾਉਂਦੇ ਹਨ। ਜੋ ਇਹਨਾਂ ਸਕੂਲਾਂ ਵਿਚ ਘੱਟੋ ਤੋਂ ਘੱਟ 100 ਅਧਿਆਪਕ ਅਤੇ ਮੁਲਾਜਮ ਵਿਦਿਅਕ ਖੇਤਰ ਵਿਚ ਯੋਗਦਾਨ ਪਾ ਰਹੇ ਹਨ ਅਤੇ ਲਗਭਗ 1800-1900 ਬਚਿਆਂ ਨੂੰ ਵਿਦਿਆ ਦਾ ਦਾਨ ਕਰਦੇ ਹਨ। ਪਰ ਪਿਛਲੀ ਦਿਨੀ 9-7-2022 ਨੂੰ ਐਸ.ਜੀ.ਪੀ.ਸੀ. ਦੇ ਟਾਸਕਫੋਰਸ ਨੇ ਮਾਨਯੋਗ ਅਦਾਲਤ ਦੇ ਸਟੇਅ ਹੋਣ ਦੇ ਬਾਵਜੂਦ ਵੀ ਅਦਾਲਤ ਦੀਆਂ ਡਿਗਰੀਆਂ ਸਾਡੇ ਹੱਕ ਵਿਚ ਹੋਣ ਦੇ ਬਾਵਜੂਦ ਵੀ ਐਸ.ਜੀ.ਪੀ.ਸੀ. ਦੇ ਕੁਝ ਲਾਲਚੀ ਬੰਦਿਆ ਨੇ 400-500 ਬੰਦਿਆ ਨੂੰ ਨਾਲ ਲੈ ਕੇ ਸਕੂਲ ਦੀ ਗਰਾਊਂਡ ਤੇ ਧੱਕੇ ਨਾਲ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਕੂਲ ਮਾਲਕ ਨੂੰ ਜਾਨੋ ਮਾਰਨ ਦੀਆਂ ਧਮਕੀਆ ਦਿਤੀਆ ।
ਜਦੋਂਕਿ ਨਿਸ਼ਾਨਦੇਹੀ ਵਾਸਤੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੇ ਆਪਣੇ ਪੱਤਰ ਨੰ. CWP-844-2024 ਮਿਤੀ 24.01.2024 ਨੂੰ ਡਿਪਟੀ ਕਮਿਸ਼ਨਰ ਸਾਹਿਬ ਨੂੰ ਪੱਤਰ ਲਿਖਿਆ ਕਿ ਝਗੜੇ ਵਾਲੀ ਜਮੀਨ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਪਰ ਮਾਨਯੋਗ ਡਿਪਟੀ ਕਮਿਸ਼ਨਰ ਨੇ ਤਹਿਸੀਲਦਾਰ ਦੀ ਡਿਊਟੀ ਲਾ ਦਿਤੀ ਅਤੇ ਮਾਨਯੋਗ ਐਫ.ਸੀ.ਆਰ. ਸਾਹਿਬ ਵਲੋਂ ਵੀ ਹੁਕਮ ਜਾਰੀ ਹੋਏ। ਪਰ ਤਹਿਸੀਲਦਾਰ ਸਾਹਿਬ ਨੇ ਉਹਨਾਂ ਹੁਕਮਾਂ ਦੀ ਕੋਈ ਪਾਲਣਾ ਨਹੀ ਕੀਤੀ ਜਿਸ ਕਰਕੇ ਸਾਨੂੰ ਮਾਨਯੋਗ ਹਾਈਕੋਰਟ ਵਿਚ ਫਿਰ ਜਾਣ ਲਈ ਮਜਬੂਰ ਹੋਣਾ ਪਿਆ ਕਿਉਂਕ ਇਕ ਸਾਲ ਦੇ ਹੁਕਮ ਹੋਣ ਦੇ ਬਾਵਜੂਦ ਵੀ ਨਿਸ਼ਾਨਦੇਹੀ ਨਹੀ ਕੀਤੀ ਗਈ ਅਤੇ ਫਿਰ ਮਾਨਯੋਗ ਹਾਈਕੋਰਟ ਨੇ ਸੁਣਵਾਈ ਕਰਦੇ ਹੋਏ ਤਹਿਸੀਲਦਾਰ -1 ਸਾਹਿਬ ਨੂੰ ਨਿੱਜੀ ਤੌਰ ਤੇ ਤਲਬ ਕਰ ਲਿਆ। ਅਸੀ ਮੁੱਖ ਮੰਤਰੀ ਸਾਹਿਬ ਅਗੇ ਬੇਨਤੀ ਕਰਦੇ ਹਾਂ ਕਿ ਸਾਨੂੰ ਨਿਕੀਆ ਨਿਕੀਆ ਨਿਸਾਨਦੇਹੀਆ ਕਰਾਉਣ ਵਾਸਤੇ ਮਾਨਯੋਗ ਹਾਈਕੋਰਟ ਦਾ ਸਹਾਰਾ ਲੈਣਾ ਪੈਂਦਾ ਹੈ। ਕੀ ਤਹਿਸੀਲਦਾਰ ਸਾਹਿਬ ਆਪਣੇ ਸੀਨੀਅਰ ਅਫਸ਼ਰਾਂ ਦੀ ਕੋਈ ਪ੍ਰਵਾਹ ਨਹੀ ਕਰਦੇ। ਜਿਸ ਕਰਕੇ ਮਾਨਯੋਗ ਹਾਈਕੋਰਟ ਨੇ ਤਹਿਸੀਲਦਾਰ-1 ਸਾਹਿਬ ਨੂੰ ਨਿੱਜੀ ਤੌਰ ਤੇ ਤਲਬ ਕਰ ਲਿਆ।