ਐਸ.ਬੀ.ਆਈ ਦੇ ਕਸਟਮਰ ਸਰਵਿਸ ਪੁਆਇੰਟ ਬ੍ਰਾਂਚ, ਬਟਾਲਾ ਰੋਡ ਵਿੱਖੇ ਪਿਸਟਲ ਦੀ ਨੋਕ ਤੇ ਲੁੱਟ ਕਰਨ ਵਾਲੇ 3 ਕਾਬੂ

4677288
Total views : 5510061

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਵਧੀਕ ਡਿਪਟੀ ਕਮਿਸ਼ਨਰ 2 ਸ: ਪ੍ਰਭਜੋਤ ਸਿੰਘ ਵਿਰਕ ਨੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਬੀਤੇ ਐਸ.ਐਬ.ਆਈ ਦੇ ਕਸਟਮਟਰ ਪੁੰਆਇੰਟ ਤੋ ਲੁੱਟ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਦੱਸਿਆ ਕਿ ਇਹ ਮੁਕੱਦਮਾ ਮੁਦਈ ਪ੍ਰੇਮ ਕੁਮਾਰ ਵਾਸੀ ਰਾਜਿੰਦਰ ਨਗਰ, ਬਟਾਲਾ ਰੋਡ,ਅੰਮ੍ਰਿਤਸਰ ਦੇ ਬਿਆਨ ਪਰ ਦਰਜ ਰਜਿਸਟਰ ਕੀਤਾ ਗਿਆ ਕਿ, ਉਹ, ਭਾਰਤੀ ਸਟੇਟ ਬੈਕ ਆਫ ਇੰਡੀਆ, ਕਸਟਮਰ ਸਰਵਿਸ ਪੁਆਇੰਟ ਬ੍ਰਾਂਚ, ਬਟਾਲਾ ਰੋਡ ਅੰਮ੍ਰਿਤਸਰ ਵਿਖੇ ਬਤੋਰ ਮੈਨੇਜਰ ਡਿਉਟੀ ਕਰਦਾ ਹੈ ।

ਇਸ ਕਸਟਮਰ ਸਰਵਿਸ ਪੁਆਇੰਟ ਬ੍ਰਾਂਚ, ਬਟਾਲਾ ਰੋਡ ਅੰਮ੍ਰਿਤਸਰ ਵਿਖੇ ਉਸ ਵੱਲੋ ਪੈਸਿਆ ਦਾ ਲੈਣ ਦੇਣ ਕੀਤਾ ਜਾਦਾ ਹੈ। ਮਿਤੀ 06/01/2024 ਨੂੰ ਵਕਤ ਕਰੀਬ 01-02 PM ਨੂੰ ਉਹ ਬ੍ਰਾਂਚ ਵਿੱਚ ਇੱਕਲਾ ਕੈਸ਼ ਕਾਉਟਰ ਪਰ ਮੌਜੂਦ ਸੀ ਤਾ 03 ਨੋਜਵਾਨ ਲੜਕੇ ਜਿੰਨਾ ਨੇ ਮੂੰਹ ਸਿਰ ਢੱਕੇ ਹੋਏ ਸਨ ਜੋ ਉਸਦੀ ਬ੍ਰਾਂਚ ਵਿੱਚ ਦਾਖਲ ਹੋਏ ਤੇ ਇੱਕ ਨੌਜਵਾਨ ਨੇ ਉਸ ਦੇ ਸਿਰ ਉਪਰ ਆਪਣੇ ਸੱਜੇ ਹੱਥ ਵਿੱਚ ਫੜਿਆ ਪਿਸਟਲ ਉਸ ਤੇ ਤਾਣ ਦਿੱਤਾ ਤੇ ਦੂਸਰੇ ਨੋਜਵਾਨ ਦੇ ਹੱਥ ਵਿੱਚ ਦਾਤਰ ਸੀ ਤੇ ਤੀਸਰਾ ਨੌਜਵਾਨ ਜੋ ਖਾਲੀ ਹੱਥ ਸੀ ਉਸ ਦੇ ਪਿੱਛੇ ਖਲੋ ਗਿਆ ਤੇ ਇਹਨਾ ਨੇ ਉਸਨੂੰ ਡਰਾ ਕੁੱਲ ਕੁਲੈਕਸ਼ਨ 70-80,000/- ਤੇ ਉਸ ਦਾ ਮੋਬਾਇਲ ਫੋਨ ਮਾਰਕਾ Realmi ਅਤੇ ਹੋਰ ਦਸਤਾਵੇਜ਼ ਤੇ ਉਸਦੇ ਖੁਦ ਦੇ 1000/- ਰੁਪਏ ਵੀ ਖੋਹ ਕੇ ਭੱਜ ਗਏ।ਮਕੁੱਦਮੇ ਦੀ ਹਰ ਪਹਿਲੂ ਤੋ  ਵਾਰਦਾਤ ਕਰਨ ਵਾਲੇ ਵਿਅਕਤੀਆ 1. ਜੋਬਨਪ੍ਰੀਤ ਸਿੰਘ ਉਰਫ ਜੋਬਨ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਜੋਂਸ ਥਾਣਾ ਅਜਨਾਲਾ ਅੰਮ੍ਰਿਤਸਰ ਦਿਹਾਤੀ 2. ਗੁਰਦਾਸ ਸਿੰਘ ਉਰਫ ਟੈਟ ਪੁੱਤਰ ਸਤਨਾਮ ਸਿੰਘ ਵਾਸ਼ੀ ਗਲੀ ਨੰ 5, ਚੇਤੂਵਾਣਾ ਮੁਹੱਲਾ ਗੁਰੂ ਕੀ ਵਡਾਲੀ ਥਾਣਾ ਛੇਹਰਟਾ, ਅੰਮ੍ਰਿਤਸਰ ਨੂੰ ਮਿਤੀ 14-01-2024 ਨੂੰ ਅਤੇ 3. ਧਰਮਿੰਦਰ ਸਿੰਘ ਉਰਫ ਕੰਨਕੱਟਾ ਪੁੱਤਰ ਨੰਦ ਲਾਲ ਵਾਸੀ ਮਕਾਨ ਨੰ 12 ਗਲੀ ਨੰ 3, ਨਿਊ ਪ੍ਰੀਤ ਨਗਰ, ਬਟਾਲਾ ਰੋਡ, ਅੰਮ੍ਰਿਤਸਰ ਨੂੰ ਅੱਜ ਮਿਤੀ 15-01-2024 ਨੂੰ ਮੁਕੱਦਮਾਂ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਕਤ ਅਨੁਸਾਰ ਬ੍ਰਾਮਦਗੀ ਕੀਤੀ ਗਈ।ਜਿੰਨਾ ਪਾਸੋ  01 ਦੇਸੀ ਕੱਟਾ 315 ਬੋਰ, 02 ਰੋਂਦ ਜਿੰਦਾ 315 ਬੋਰ ਅਤੇ 01 ਦਾਤਰ     ਬ੍ਰਾਮਦ ਕੀਤਾ ਗਿਆ ਹੈ। ਗ੍ਰਿਫਤਾਰ ਦੋਸੀਆ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਡ ਹਾਸਲ ਕਰਕੇ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ। ਇਸ ਸਮੇ ਸ੍ਰੀ ਵਰਿੰਦਰ ਸਿੰਘ ਖੋਸਾ ਪੀਪੀਐਸ ਸਹਾਇਕ ਕਮਿਸ਼ਨਰ ਪੁਲਿਸ (ਉੱਤਰੀ) ਅੰਮ੍ਰਿਤਸਰ ਸ਼ਹਿਰ , ਐਸ.ਆਈ ਪਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ  ਵੀ ਹਾਜਰ ਸਨ।

 

Share this News