ਸੜਕ ਹਾਦਸੇ ‘ਚ ਨਵਵਿਆਹੁਤਾ ਸਮੇਤ ਤਿੰਨ ਦੀ ਮੌਤ

4677257
Total views : 5509932

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ/ਬਲਜਿੰਦਰ ਸਿੰਘ ਸੰਧੂ, ਬੱਬੂ ਬੰਡਾਲਾ

ਜਲੰਧਰ-ਅੰਮ੍ਰਿਤਸਰ ਮਾਰਗ ‘ਤੇ ਪੈਂਦੇ ਬੱਲ ਹਸਪਤਾਲ ਦੇ ਬਿਲਕੁਲ ਸਾਹਮਣੇ ਸੋਮਵਾਰ ਦੁਪਹਿਰ ਹੋਏ ਭਿਆਨਕ ਹਾਦਸੇ ‘ਚ ਨਵ-ਵਿਆਹੁਤਾ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪਤੀ ਤੇ ਸੱਸ ਨੂੰ ਵਿਦੇਸ਼ ਜਾਣ ਲਈ ਹਵਾਈ ਅੱਡੇ ਛੱਡਣ ਤੋਂ ਬਾਅਦ ਵਾਪਸ ਸਮੇਂ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਤਿੰਨਾਂ ਕਾਰ ਸਵਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਕਾਰ ‘ਚੋਂ ਲਾਸ਼ਾਂ ਕਾਰ ਕੱਟ ਕੇ ਬਾਹਰ ਕੱਢੀਆਂ ਗਈਆਂ। ਨਵੀਂ ਕਾਰ ਅੱਗੇ ਖੜ੍ਹੀ ਟਰਾਲੀ ‘ਚ ਵੱਜ ਕੇ ਚਕਨਾਚੂਰ ਹੋ ਗਈ।

ਪਤੀ ਤੇ ਸੱਸ ਨੂੰ ਵਿਦੇਸ਼ ਤੌਰ ਕੇ ਮਾਸੀ ਸੱਸ ਤੇ ਉਸ ਦੇ ਪਤੀ ਨਾਲ ਵਾਪਿਸ ਘਰ ਜਾ ਰਹੀ ਸੀ ਨਵਵਿਆਹੁਤਾ

ਪ੍ਰਾਪਤ ਜਾਣਕਾਰੀ ਅਨੁਸਾਰ ਨਵ-ਵਿਆਹੁਤਾ ਪਟਿਆਲਾ ਦੀ ਰਹਿਣ ਵਾਲੀ ਹੈ ਤੇ ਜਲੰਧਰ ਵਿਆਹ ਹੋਇਆ ਸੀ। ਕੁੜੀ ਨੇ ਵੀ ਕਾਗਜ਼ੀ ਕਾਰਵਾਈ ਤੋਂ ਬਾਅਦ ਅਮਰੀਕਾ ਜਾਣਾ ਸੀ। ਕਾਰ ‘ਚ ਉਸ ਨਾਲ ਮਾਸੀ ਸੱਸ ਤੇ ਉਸ ਦਾ ਘਰਵਾਲਾ ਮੋਹਨ ਸਿੰਘ ਮੌਜੂਦ ਸਨ ਤੇ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Share this News