Total views : 5506017
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਪੰਜਾਬ ਸਰਕਾਰ ਵੱਲੋਂ ਸੂਬੇ ਚ ਵੱਡੇ ਪੱਧਰ ਤੇ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ, ਪ੍ਰੰਤੂ ਕਈ ਇਲਾਕਿਆਂ ਵਿੱਚ ਗਲੀਆਂ ਦੀ ਤਰਸਯੋਗ ਹਾਲਤ ਕਾਰਨ ਲੋਕਾਂ ਨੂੰ ਸੰਤਾਪ ਭੋਗਣਾ ਪੈ ਰਿਹਾ ਹੈ। ਛੇਹਰਟਾ ਦੀ ਹਰਿਗੋਬਿੰਦ ਐਵੀਨਿਊ ਦੀ ਗਲੀ ਨੰਬਰ 4 ਕਈ ਸਾਲਾਂ ਤੋਂ ਰਿਪੇਅਰ ਨੂੰ ਤਰਸ ਰਹੀ ਹੈ, ਪਰ ਕੋਈ ਵੀ ਅਧਿਕਾਰੀ ਇਲਾਕੇ ਦੇ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਗਲੀ ਵਿਚ ਚਿੱਕੜ ਹੋਣ ਕਾਰਨ ਜਿਥੇ ਰਾਹਗੀਰਾਂ ਦਾ ਲੰਘਣਾ ਔਖਾ ਹੈ ਉਥੇ ਦੋ ਪਹੀਆ ਵਾਹਨ ਤੋਂ ਡਿੱਗ ਕੇ ਕਈਆਂ ਨੂੰ ਸੱਟਾਂ ਵੀ ਲਗ ਚੁੱਕੀਆਂ ਹਨ।
ਗੁਰੂ ਨਗਰੀ ਦੇ ਹੋ ਰਹੇ ਬਹੁ ਪੱਖੀ ਵਿਕਾਸ ਦੀ ਮੂੰਹ ਬੋਲਦੀ ਤਸਵੀਰ
ਪਾਣੀ ਦੀ ਨਿਕਾਸੀ ਦੀ ਤਰਸਯੋਗ ਹਾਲਤ ਹੋਣ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਜਾਂਦਾ ਹੈ ਜਿਸ ਕਾਰਨ ਸਕੂਲੀ ਬੱਚੇ ਤੇ ਕੰਮਕਾਜ ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੁਹੱਲਾ ਵਾਸੀ ਸੁਰਜੀਤ ਸਿੰਘ ਰਾਣਾ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਰੀ ਤੇ ਦਨੇਸ ਕੁਮਾਰ ਦਾ ਕਹਿਣਾ ਹੈ ਕਿ ਬਰਸਾਤਾਂ ਤੋਂ ਪਹਿਲਾਂ ਹੀ ਇਹ ਹਾਲਤ ਹੈ ਅਤੇ ਬਾਅਦ ਵਿਚ ਕੀ ਹੋਵੇਗਾ ਇਹ ਤਾਂ ਰੱਬ ਹੀ ਰਾਖਾ ਹੈ। ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਨਤਾ ਨੂੰ ਆ ਰਹੀਆਂ ਮੁਸ਼ਕਲਾਂ ਵੱਲ ਤੁਰੰਤ ਧਿਆਨ ਦੇ ਕੇ ਗਲੀ ਦੀ ਹਾਲਤ ਸੁਧਾਰੀ ਜਾਵੇ।