Total views : 5509206
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਪੰਜਾਬ ਵਿਜੀਲੈਸ ਬਿਊਰੋ ਅੰਮ੍ਰਿਤਸਰ ਵਲੋ ਨਗਰ ਸੁਧਾਰ ਟਰੱਸਟ ਦੇ ਲਾਅ ਅਫਸਰ ਨੂੰ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਕਾਬੂ ਕੀਤੇ ਜਾਣ ਤੋ ਬਾਅਦ ਉਸ ਦੀ ਪੁਛਗਿੱਛ ‘ਤੇ ਕਾਬੂ ਕੀਤੇ ਗਏ ਅਕਾਂਊਟੈਰ ਵਿਸ਼ਾਲ ਸ਼ਰਮਾਂ ਜੋ ਇਸ ਸਮੇ ਤਿੰੰਨ ਦਿਨਾਂ ਲਈ ਵਿਜੀਲੈਸ ਕੋਲ ਰਿਮਾਂਡ ਸੀ , ੳੇਸ ਅੱਜ ਦੇਰ ਸ਼ਾਮ ਵਿਜੀਲੈਸ ਦੀ ਟੀਮ ਵਲੋ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨਾ ਲਈ ਹੋਰ ਰਿਮਾਂਡ ਦੀ ਮੰਗ ਕਰਦਿਆ ਦੱਸਿਆ ਕਿ ਨਗਰ ਸੁਧਾਰ ਟਰੱਸਟ ਬਣ ਰਹੇ ਫਰਜੀ ਬਿੱਲਾਂ, ਉਸ ਵਲੋ ਲਏ 40 ਕਰੋੜ ਦੇ ਕਰਜੇ ਦੇ ਮਾਮਲੇ ‘ਚ ਕਿਸ ਕਿਸ ਦੀ ਸ਼ਮੂਲੀਅਤ ਹੈ, ਬਾਰੇ ਪੁਛਗਿੱਛ ਕਰਨ ਤੋ ਇਲਾਵਾ ਉਸ ਵਲੋ ਕਾਫੀ ਪੁਛਗਿੱਛ ਕੀਤੀ ਜਾਣੀ ਹੈ। ਜਿਸ ‘ਤੇ ਮਾਣਯੋਗ ਅਦਾਲਤ ਨੇ ਵਿਜੀਲੈਸ ਦੀ ਮੰਗ ਸਵੀਕਾਰ ਕਰਦਿਆ ਉਸ ਦਾ ਰਿਮਾਂਡ ਤਿੰਨ ਦਿਨ ਲਈ ਵਧਾ ਦਿੱਤਾ ਗਿਆ ਹੈ।
ਪਤਾ ਲੱਗਾ ਹੈ ਕਿ ਵਿਜੀਲੈਸ ਦੀ ਟੀਮ ਨੂੰ ਨਗਰ ਸੁਧਾਰ ਟਰੱਸਟ ਵਿੱਚ ਬਣੇ ਫਰਜੀ ਬਿੱਲਾਂ ਤੇ ਹੋਰ ਘਪਲਿਆ ਸਬੰਧੀ ਵਿਸ਼ਾਲ ਸ਼ਰਮਾਂ ਤੋ ਅਹਿਮ ਸੁਰਾਗ ਮਿਲੇ ਹਨ ਤੇ ਹੋਰ ਕਈ ਅਧਿਕਾਰੀਆ ਦੇ ਕਾਬੂ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਬਿਨਾ ਕੰਮ ਕੀਤੇ ਬਣੇ ਬਿੱਲਾਂ ‘ਚ ਇਕ ਜੇ.ਈ ਦੀ ਭੂਮਿਕਾ ਵੀ ਅਹਿਮ ਸਮਝੀ ਜਾ ਰਹੀ ਹੈ।
ਜਿਕਰਯੋਗ ਹੈਕਿ ਸਾਬਕਾ ਚੇਅਰਮੈਨ ਦਮਨਦੀਪ ਸਿੰਘ ਦੇ ਜੱਦੀ ਪਿੰਡ ਡਲੀਰੀ ਦਾ ਪ੍ਰੋਜੈਕਟ ਵੀ ਕਾਫੀ ਚਰਚਾ ਵਿੱਚ ਹੈ ਜਿਥੇ ਬਿਨਾ ਕੰਮ ਤੋ ਕੁਝ ਮਹੀਨੇ ਬਿੱਲ ਤਿਆਰ ਕਰਕੇ ਲੱਖਾਂ ਰੁਪਏ ਕਢਾਉਣ ਦੀ ਕੋਸ਼ਿਸ ਨੂੰ ਪਿੰਡ ਵਾਸੀਆ ਵਲੋ ਉਚ ਅਧਿਕਾਰੀਆ ਦੇ ਧਿਆਨ ਵਿੱਚ ਲਿਆਉਣ ਤੋ ਬਾਅਦ ਨਾਕਾਮ ਕਰ ਦਿੱਤਾ ਗਿਆ ਸੀ, ਜਿਸ ਸਬੰਧੀ ਉਚ ਅਧਿਕਾਰੀਆ ਨੂੰ ਲਿਖਤੀ ਸਕਾਇਤਾ ਕਰਨ ਦੀ ਸਾਬਕਾ ਚੇਅਰਮੈਨ ਖੁਦ ਪੁਸ਼ਟੀ ਕਰ ਚੁੱਕੇ ਹਨ।