Total views : 5508480
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮੋਗਾ /ਬੀ.ਐਨ.ਈ ਬਿਊਰੋ
ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੇ ਮਾਮਲੇ ’ਚ ਲੋਕਪਾਲ ਦੇ ਜਸਟਿਸ ਵਿਨੋਦ ਸ਼ਰਮਾ ਦੀ ਅਦਾਲਤ ਨੇ ਮੋਗਾ ਦੀ ਵਿਧਾਇਕ ਅਮਨਦੀਪ ਕੌਰ, ਉਨ੍ਹਾਂ ਦੇ ਪਤੀ, ਪਿਤਾ, ਭਰਾ ਅਤੇ ਤਹਿਸੀਲਦਾਰ ਨੂੰ ਸੰਮਨ ਜਾਰੀ ਕੀਤਾ ਹੈ। ਵਿਧਾਇਕ ਅਮਨਦੀਪ ਨੂੰ 16 ਫਰਵਰੀ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਸੰਮਨ ਆਨੰਦ ਨਗਰ ਵਾਸੀ ਹਰਸ਼ ਏਰਨ ਵੱਲੋਂ ਦਾਇਰ ਪਟੀਸ਼ਨ ’ਤੇ ਜਾਰੀ ਕੀਤੇ ਗਏ ਹਨ। ਜਿਨ੍ਹਾਂ ਲੋਕਾਂ ਨੂੰ ਸੰਮਨ ਹੋਏ ਹਨ, ਉਨ੍ਹਾਂ ਵਿਚ ਵਿਧਾਇਕ ਅਮਨਦੀਪ ਕੌਰ, ਉਨ੍ਹਾਂ ਦੇ ਪਤੀ ਡਾ. ਰਾਕੇਸ਼ ਅਰੋੜਾ, ਪਿਤਾ ਜਸਪਾਲ ਸਿੰਘ ਵਾਸੀ ਚੰਦੂਮਾਜਰਾ ਹਾਲ ਵਾਸੀ ਮੋਗਾ, ਭਰਾ ਬਲਜਿੰਦਰ ਸਿੰਘ ਹਾਲ ਵਾਸੀ ਮੋਗਾ ਅਤੇ ਤਹਿਸੀਲਦਾਰ ਮੋਗਾ ਲਖਵਿੰਦਰ ਸਿੰਘ ਸ਼ਾਮਲ ਹਨ।
ਵਧਾਇਕ ਦੇ ਪੀ.ਏ ਰਹੇ ਵਿਆਕਤੀ ਨੇ ਉਧੇੜੇ ਪਾਜ
ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਸੀ ਕਿ ਧਰਮਕੋਟ ਅਤੇ ਮੋਗਾ ਤੋਂ ਨਿਕਲਦੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਨੈਸ਼ਨਲ ਹਾਈਵੇ ਲਈ ਐਕਵਾਇਰ ਕੀਤੀ ਗਈ ਜ਼ਮੀਨ ਵਿਚ ਮੌਕੇ ਦੇ ਪਟਵਾਰੀ ਨੇ ਸਰਕਾਰੀ ਜ਼ਮੀਨ ਦਾ ਆਪਣੀ ਮਹਿਲਾ ਮਿੱਤਰ ਨੂੰ ਮਾਲਕ ਬਣਾ ਕੇ ਸਰਕਾਰ ਤੋਂ ਲਗਪਗ ਇਕ ਕਰੋੜ ਰੁਪਏ ਦਾ ਮੁਆਵਜ਼ਾ ਹਾਸਲ ਕਰ ਲਿਆ ਸੀ। ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪਟਵਾਰੀ ਅਤੇ ਉਸ ਦੀ ਮਹਿਲਾ ਮਿੱਤਰ ਨੂੰ ਬਚਾਉਣ ਲਈ ਵਿਧਾਇਕ ਦੇ ਪਤੀ ਡਾ. ਰਾਕੇਸ਼ ਨੇ 25 ਲੱਖ ਰੁਪਏ ਲਏ ਸਨ। ਜਾਂਚ ਵਿਚ ਇਹ ਸਾਬਤ ਹੋਇਆ ਸੀ ਕਿ ਮੁਆਵਜ਼ਾ ਸਰਕਾਰੀ ਜ਼ਮੀਨ ਦਾ ਫ਼ਰਜ਼ੀ ਮਾਲਕ ਬਣ ਕੇ ਲਿਆ ਗਿਆ ਹੈ। ਅਜਿਹੇ ’ਚ ਅੱਜ ਤੱਕ ਕਿਸ਼ਨਪੁਰਾ ਵਾਸੀ ਪਟਵਾਰੀ ਦੀ ਮਹਿਲਾ ਮਿੱਤਰ ਤੋਂ ਨਾ ਤਾਂ ਮੁਆਵਜ਼ਾ ਰਾਸ਼ੀ ਵਸੂਲੀ ਗਈ ਹੈ ਅਤੇ ਨਾ ਹੀ ਉਸ ਖ਼ਿਲਾਫ਼ ਕਾਰਵਾਈ ਕੀਤੀ।ਜਾਣਕਾਰੀ ਅਨੁਸਾਰ ਮੋਗਾ ਨਿਵਾਸੀ ਹਰਸ਼ ਅਰੇਨ ਵਿਧਾਇਕ ਅਮਨਦੀਪ ਕੌਰ ਅਰੋੜਾ ਦਾ ਬਤੌਰ ਪੀਏ ਸੀ ਅਤੇ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਹੈ।
ਓਧਰ, ਵਿਧਾਇਕ ਡਾ. ਅਮਨਦੀਪ ਕੌਰ ਦਾ ਕਹਿਣਾ ਹੈ ਕਿ ਹਰਸ਼ ਏਰਨ ਉਨ੍ਹਾਂ ਦਾ ਕਦੇ ਪੀਏ ਨਹੀਂ ਰਿਹਾ ਹੈ। ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਉਹ ਉਨ੍ਹਾਂ ਦੇ ਨਾਂ ’ਤੇ ਬਲੈਕਮੇਲਿੰਗ ਕਰ ਰਿਹਾ ਹੈ ਤਾਂ ਅੱਠ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਉਸ ਨੂੰ ਉਨ੍ਹਾਂ ਦੇ ਦਫਤਰ ’ਚ ਆਉਣ ’ਤੇ ਪਾਬੰਦੀ ਲਗਾ ਦਿੱਤੀ ਸੀ। ਵਿਧਾਇਕ ਦਾ ਕਹਿਣਾ ਹੈ ਕਿ ਹਾਲੇ ਉਨ੍ਹਾਂ ਨੂੰ ਅਦਾਲਤ ਦੇ ਸੰਮਨ ਨਹੀਂ ਮਿਲੇ ਹਨ। ਜਦੋਂ ਮਿਲਣਗੇ ਤਾਂ ਆਪਣਾ ਪੱਖ ਰੱਖਾਂਗੀ।