ਅਗਲੇ 5 ਦਿਨ ਤਕ ਧੁੱਪ ਨੂੰ ਤਰਸੇਗਾ ਪੰਜਾਬ, ਠੰਢ ਤੇ ਕੋਹਰੇ ਦਾ ਹੋਵੇਗਾ ‘ਡਬਲ ਅਟੈਕ’ ! ਜਾਣੋ ਮੌਸਮ ਦਾ ਹਾਲ

4676133
Total views : 5508248

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਪੂਰਾ ਉੱਤਰੀ ਭਾਰਤ ਕੜਾਕੇ ਦੀ ਠੰਢ ਦੀ ਮਾਰ ਝੱਲ ਰਿਹਾ ਹੈ। ਦਿੱਲੀ ਤੋਂ ਲੈ ਕੇ ਪੰਜਾਬ ਅਤੇ ਹਰਿਆਣਾ ਤਕ ਕੜਾਕੇ ਦੀ ਠੰਢ ਪੈ ਰਹੀ ਹੈ। ਹਾਲਾਤ ਇਹ ਹਨ ਕਿ ਠੰਢ ਕਾਰਨ ਲੋਕ ਘਰਾਂ ‘ਚ ਰਹਿਣ ਨੂੰ ਮਜਬੂਰ ਹਨ। ਉੱਥੇ ਹੀ ਗੱਲ ਕਰੀਏ ਪੰਜਾਬ ਦੀ ਤਾਂ ਸੂਬੇ ਨੂੰ ਸੀਤ ਲਹਿਰ ਤੇ ਧੁੰਦ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਅਸਮਾਨ ‘ਚ ਸੰਘਣੀ ਧੁੰਦ ਛਾਈ ਹੋਈ ਹੈ ਜਿਸ ਕਾਰਨ ਸੂਰਜ ਦੇਵਤਾ ਦੇ ਵੀ ਦਰਸ਼ਨ ਨਹੀਂ ਹੋ ਰਹੇ ਹਨ।

ਕੜਾਕੇ ਦੀ ਠੰਢ ਤੋਂ ਨਹੀਂ ਮਿਲੇਗੀ ਰਾਹਤ

ਮੌਸਮ ਵਿਭਾਗ ਅਨੁਸਾਰ ਪੰਜਾਬ ਨੂੰ ਇਕ ਹਫ਼ਤੇ ਤਕ ਕੜਾਕੇ ਦੀ ਠੰਢ ਤੋਂ ਰਾਹਤ ਨਹੀਂ ਮਿਲੇਗੀ ਤੇ ਧੁੰਦ ਇਸੇ ਤਰ੍ਹਾਂ ਬਰਕਰਾਰ ਰਹੇਗੀ। ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਅਗਲੇ ਇਕ ਹਫ਼ਤੇ ਤਕ ਪੰਜਾਬ ਵਿੱਚ ਸੰਘਣੀ ਧੁੰਦ ਤੇ ਠੰਢ ਦੀ ਸਥਿਤੀ ਰਹੇਗੀ। ਉੱਥੇ ਹੀ ਇਸ ਤੋਂ ਬਾਅਦ ਵੀ ਠੰਢ ਤੋਂ ਰਾਹਤ ਨਹੀਂ ਮਿਲੇਗੀ। ਤੁਹਾਨੂੰ ਦੱਸ ਦੇਈਏ ਕਿ 8 ਤੋਂ 12 ਜਨਵਰੀ ਤਕ ਧੁੰਦ ਰਹੇਗੀ।

ਪੰਜਾਬ ‘ਚ ਇਕ ਹਫਤੇ ਤਕ ਕਿਵੇਂ ਰਹੇਗਾ ਮੌਸਮ ?

ਸੋਮਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਸੀਤ ਲਹਿਰ ਚੱਲ ਰਹੀ ਹੈ ਤੇ ਧੁੰਦ ਵੀ ਹੈ। ਨਾਲ ਹੀ ਮੰਗਲਵਾਰ ਨੂੰ ਵੀ ਸੀਤ ਲਹਿਰ ਤੇ ਧੁੰਦ ਰਹੇਗੀ। ਬੁੱਧਵਾਰ 10 ਜਨਵਰੀ ਨੂੰ ਧੁੰਦ ਰਹੇਗੀ। ਪੰਜਾਬ ਦੇ ਲੋਕਾਂ ਨੂੰ 11 ਜਨਵਰੀ ਵੀਰਵਾਰ ਨੂੰ ਧੁੰਦ ਤੋਂ ਰਾਹਤ ਨਹੀਂ ਮਿਲੇਗੀ। 12 ਜਨਵਰੀ ਦਿਨ ਸ਼ੁੱਕਰਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਅਸਮਾਨ ਵਿੱਚ ਧੁੰਦ ਦੀ ਪਰਤ ਛਾਈ ਰਹੇਗੀ।

11 ਜ਼ਿਲ੍ਹਿਆਂ ‘ਚ ਠੰਢ ਤੇ 9 ਜ਼ਿਲ੍ਹਿਆਂ ‘ਚ ਛਾਇਆ ਰਹੇਗਾ ਕੋਹਰਾ

ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਅੱਜ ਰੂਪਨਗਰ, ਸੰਗਰੂਰ, ਮਾਨਸਾ, ਬਰਨਾਲਾ, ਬਠਿੰਡਾ, ਮੋਗਾ, ਫਰੀਦਕੋਟ, ਮੁਕਤਸਰ, ਫਾਜ਼ਿਲਕਾ ਤੇ ਫ਼ਿਰੋਜ਼ਪੁਰ ਵਿੱਚ ਠੰਢ ਦੀ ਸਥਿਤੀ ਬਣੀ ਰਹੇਗੀ, ਜਦਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ‘ਚ ਧੁੰਦ ਛਾਈ ਰਹੇਗੀ। ਇਸ ਦੇ ਨਾਲ ਹੀ ਪੰਜਾਬ ‘ਚ ਮੌਸਮ ਆਮ ਤੌਰ ‘ਤੇ ਖੁਸ਼ਕ ਰਹੇਗਾ।

ਸੀਤ ਲਹਿਰ ਕਾਰਨ ਡਿੱਗ ਰਿਹਾ ਪਾਰਾ

ਪੰਜਾਬ ‘ਚ ਸੀਤ ਲਹਿਰ ਕਾਰਨ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਐਤਵਾਰ ਨੂੰ ਪਟਿਆਲਾ ਦਾ ਘੱਟੋ-ਘੱਟ ਤਾਪਮਾਨ 7.0 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 10.6 ਡਿਗਰੀ ਸੈਲਸੀਅਸ ਰਿਹਾ। ਇਸ ਦਾ ਮਤਲਬ ਹੈ ਕਿ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਅੰਤਰ ਸਿਰਫ਼ 3.6 ਡਿਗਰੀ ਰਿਹਾ। ਸਵੇਰੇ ਧੁੰਦ ਕਾਰਨ ਵਿਜ਼ੀਬਿਲਟੀ ਵੀ 50 ਮੀਟਰ ਤੋਂ ਘੱਟ ਸੀ।

Share this News