ਡਾ: ਸੁਰਿੰਦਰਪਾਲ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਵਜੋ ਸੰਭਾਲਿਆ ਕਾਰਜਭਾਰ

4675609
Total views : 5507392

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਗੁਰਦਾਸਪੁਰ/ਵਿਸਾਲ ਮਲਹੋਤਰਾ

ਡਾ: ਕ੍ਰਿਪਾਲ ਸਿੰਘ ਢਿਲ਼ੋ ਦੇ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਵਜੋ ਸੇਵਾਮੁਕਤ ਹੋਣ ਤੋ ਬਾਅਦ ਪੰਜਾਬ ਸਰਕਾਰ ਵਲੋ ਡਾ: ਸੁਰਿੰਦਰਪਾਲ ਸਿੰਘ ਨੂੰ ਜਿਲਾ ਗੁਰਦਾਸਪੁਰ ਦਾ ਨਵਾਂ ਮੁਖ ਖੇਤੀਬਾੜੀ ਅਫਸਰ ਨਿਯੁਕਤ ਕੀਤੇ ਜਾਣ ਤੋ ਬਾਅਦ ਅੱਜ ਉਨਾਂ ਵਲੋ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣ ਮੌਕੇ ਗੱਲ਼ਬਾਤ ਕਰਦਿਆ ਕਿਹਾ ਕਿ ਉਹ ਜਿਲੇ ਦੇ ਕਿਸਾਨਾਂ ਦੀ ਸੇਵਾ ਲਈ ਹਮੇਸ਼ਾ ਹਾਜਰ ਹਨ ਅਤੇ ਉਨਾਂ ਨੂੰ ਮਿਆਰੀ ਕੀਟਨਾਸ਼ਕ ਤੇ ਖਾਦਾਂ ਉਪਲਭਦ ਕਰਾਉਣਾ ਦੀ ਪਹਿਲ ਕਦਮੀ ਹੋਵੇਗਾ।

ਅਹੁਦਾ ਸੰਭਾਲਣ ਤੋ ਪਹਿਲਾ ਉਨਾ ਦਾ ਸਟਾਫ ਵਲੋ ਨਿੱਘਾ ਸਵਾਗਤ ਕੀਤਾ । ਜਿਥੇ ਸਾਬਕਾ ਮੁੱਖ ਖੇਤੀਬਾੜੀ ਅਫਸਰ ਡਾ: ਕ੍ਰਿਪਾਲ ਸਿੰਘ ਢਿਲੋ ਨੇ ਵਿਸ਼ੇਸ ਤੌਰ ਤੇ ਸ਼ਿਕਰਤ ਕੀਤੀ। ਜਦੋਕਿ ਹੋਰ ਹਾਜਰੀਨ ‘ਚ ਖੇਤੀਬਾੜੀ ਅਫਸਰ ਰਵਿੰਦਰ ਸਿੰਘ,ਬਲਜਿੰਦਰ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਰਸ਼ਪਾਲ ਸਿੰਘ , ਸਤਨਾਮ ਸਿੰਘ ਆਦਿ ਹਾਜਰ ਸਨ।

Share this News