Total views : 5504894
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਸਿੱਖ ਜੀਵਨ ਜਾਚ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮਹਾਪੁਰਖ ਸੱਚਖੰਡ ਵਾਸੀ ਜਥੇਦਾਰ ਬਾਬਾ ਗੱਜਣ ਸਿੰਘ ਜੀ ਦੇ ਆਸ਼ਿਰਵਾਦ ਅਤੇ ਮੌਜੂਦਾ ਮਹਾਪਰਖ ਬਾਬਾ ਜੋਗਾ ਸਿੰਘ ਜੀ ਦੇ ਵੱਡੇ ਸਹਿਯੋਗ ਸਦਕਾ ਗੁ:ਛੇਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਬੱਚਿਆਂ ਦੀਆਂ ਕਲਾਸਾਂ ਅਤੇ ਗੁਰਮਤਿ ਮਹਾ ਮੁਕਾਬਲੇ ਲੈ ਕੇ 31 ਦਿਸੰਬਰ ਦਿਨ ਐਤਵਾਰ ਕਰਵਾਏ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਭਾਗ ਲਿਆ ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਜੀਵਨ ਜਾਚ ਪੰਜਾਬ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਐਮ. ਏ ਨੇ ਦੱਸਿਆ ਕਿ ਤਰਨਾ ਦਲ ਦੇ ਜਥੇਦਾਰ ਸੱਚਖੰਡ ਵਾਸੀ ਜਥੇਦਾਰ ਬਾਬਾ ਗੱਜਣ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਕੈਂਪ ਦੋ ਸਾਲ ਪਹਿਲਾਂ ਅਰੰਭ ਕੀਤੇ ਸਨ ਜੋ ਸਾਲ ਵਿੱਚ ਦੋ ਵਾਰ ਲਾਏ ਜਾਂਦੇ ਨੇ ਜਿਸ ਵਿੱਚ ਬਾਬਾ ਬਕਾਲਾ ਸਾਹਿਬ,ਵਡਾਲਾ,ਧਿਆਨਪੁਰ,ਛਾਪਿਆਂਵਾਲੀ,ਕਲੇਰ ਘੁਮਾਣ,ਰਈਆ ਆਦਿਕ ਪਿੰਡਾਂ ਦੇ ਬੱਚੇ ਵੱਡੀ ਗਿਣਤੀ ਵਿੱਚ ਭਾਗ ਲੈੰਦੇ ਹਨ,ਜਿਨਾ ਦੇ ਛਕਣ ਲਈ ਬਿਅੰਤ ਪਦਾਰਥ ਮਿਸਲ ਸ਼ਹੀਦਾਂ ਦੇ ਜਥੇਦਾਰ ਬਾਬਾ ਗੱਜਣ ਸਿੰਘ ਜੀ ਕਰਦੇ ਸਨ ਅਤੇ ਹੁਣ ਮੌਜੂਦਾ ਜਥੇਦਾਰ ਬਾਬਾ ਜੋਗਾ ਸਿੰਘ ਜੀ ਕਰ ਰਹੇ ਹਨ।
ਇਸ ਵਾਰ ਵੀ ਇਹ ਕੈਂਪ ਅਰੰਭ ਕੀਤੇ ਗਏ ਹਨ ਜਿਸਦਾ ਇਨਾਮ ਵੰਡ ਸਮਾਗਮ 31 ਦਿਸੰਬਰ ਦਿਨ ਐਤਵਾਰ ਨੂੰ ਹੋਇਆ ।ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ,ਸ਼ਸਤਰ ਵਿੱਦਿਆ,ਕੀਰਤਨ ਸਿਖਾਇਆ ਗਿਆ ,, ਇਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਵਿੱਚੋਂ ਪਹਿਲਾ ਇਨਾਮ ਸੁਖਮਨਪ੍ਰੀਤ ਕੌਰ ਨੇ ਸਾਇਕਲ,ਦੂਸਰਾ ਇਨਾਮ ਹਰਪ੍ਰੀਤ ਕੌਰ ਕਲੇਰ ਘੁਮਾਣ ਨੇ ਸਟੱਡੀ ਟੇਬਲ ਪ੍ਰਾਪਤ ਕੀਤਾ ,ਤੀਸਰਾ ਇਨਾਮ ਤਿੰਨ ਸਮਾਰਟ ਘੜੀਆਂ,ਸਕੂਲ ਬੈਗ ਅਤੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ,, ਕੈਂਪ ਵਿੱਚ ਇਨਾਮ ਵੰਡ ਸਮਾਗਮ ਵਿੱਚ ਪਹਿਲਾ ਇਨਾਮ ਸੁਖਮਨਪ੍ਰੀਤ ਕੌਰ ਬਾਬਾ ਬਕਾਲਾ ਨੇ ਸਾਈਕਲ ਇਨਾਮ ਪ੍ਰਾਪਤ ਕੀਤਾ ਦੂਸਰਾ ਇਨਾਮ ਹਰਪ੍ਰੀਤ ਕੌਰ ਕਲੇਰ ਘੁਮਾਣ ਨੇ ਸਟੱਡੀ ਟੇਬਲ ਪ੍ਰਾਪਤ ਕੀਤਾ,ਤੀਸਰਾ ਇਨਾਮ ਤਿੰਨ ਬੱਚਿਆਂ ਨੇ ਸਮਾਰਟ ਘੜੀਆਂ ਪ੍ਰਾਪਤ ਕੀਤੀਆਂ,ਇਸ ਤੋਂ ਇਲਾਵਾ ਪੰਜ ਸਕੂਲ ਬੈਗ,ਦਸ ਟਿਫਨ ਅਤੇ ਬਾਕੀ ਸਾਰੇ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ
ਇਸ ਮੌਕੇ ਬੱਚਿਆਂ ਨਾਲ ਹੋਰਨਾ ਤੋਂ ਇਲਾਵਾ ਸ੍ਰ ਸੁਖਦੇਵ ਸਿੰਘ ਔਜਲਾ,ਜੈਮਲ ਸਿੰਘ ਭੁੱਲਰ,ਪ੍ਰਮਜੀਤ ਸਿੰਘ ਪੰਮਾ,ਨਿਰਮਲ ਸਿੰਘ ਜੀ ਡਿਪਟੀ ਸਾਹਿਬ,ਮਨਪ੍ਰੀਤ ਸਿੰਘ ਭੁੱਲਰ,ਕੁਲਵੰਤ ਸਿੰਘ ਰੰਧਾਵਾ,ਸੁਖਵਿੰਦਰ ਸਿੰਘ ਨੀਡਸ ਵਾਲੇ,ਮੇਜਰ ਸਿੰਘ,ਕੁਲਵਿੰਦਰ ਸਿੰਘ,ਹਰਜੀਤ ਸਿੰਘ ਫੌਜੀ,ਲਖਬੀਰ ਸਿੰਘ,ਕੰਸ ਸਿੰਘ,ਪ੍ਰਮਜੀਤ ਸਿੰਘ,ਲਵਪ੍ਰੀਤ ਸਿੰਘ,ਸੂਬੇਦਾਰ ਹਰਜੀਤ ਸਿੰਘ,ਬਾਬਾ ਸੁੱਖਾ ਸਿੰਘ ਜੀ ਆਦਿ ਹਾਜਰ ਸਨ।