ਪੰਜਾਬੀ ਨੌਜਵਾਨ ਦੀ ਸਾਲ ਦੇ ਆਖ਼ਰੀ ਦਿਨ ਕੈਨੇਡਾ ‘ਚ ਮੌਤ ਹੋਣ ਨਾਲ ਪ੍ਰੀਵਾਰ ‘ਚ ਨਵੇੇ ਸਾਲ ਦੀਆਂ ਖੁਸ਼ੀਆਂ ਗਮੀ ‘ਚ ਬਦਲੀਆਂ

4673846
Total views : 5504653

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮੋਗਾ /ਬੀ.ਐਨ.ਈ ਬਿਊਰੋ

ਮੋਗਾ ਦੇ ਬੋਨਾ ਚੌਂਕ ਦੇ ਰਹਿਣ ਵਾਲੇ ਨੌਜਵਾਨ ਕੁਲਦੀਪ ਸਿੰਘ ਦੀ ਕੈਨੇਡਾ ਵਿਚ ਮੌਤ ਹੋ ਗਈ। ਕੁਲਦੀਪ ਸਿੰਘ 2018 ਵਿਚ ਕੈਨੇਡਾ ਗਿਆ ਸੀ, ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਅਤੇ ਉਹ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਰਹਿ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਬੁਖਾਰ ਹੋਣ ਕਰਕੇ ਕੁਲਦੀਪ ਦੀ ਸਿਹਤ ਇਕ ਦਿਨ ਜ਼ਿਆਦਾ ਵਿਗੜ ਗਈ, ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।   

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੁਲਦੀਪ ਸਿੰਘ 2018 ਵਿਚ ਪਤਨੀ ਸਮੇਤ ਕੈਨੇਡਾ ਗਿਆ ਸੀ ਅਤੇ ਕੁਲਦੀਪ ਦੀ ਇਕ 3 ਸਾਲ ਦੀ ਬੱਚੀ ਵੀ ਹੈ ਜੋ ਕਿ ਮੋਗਾ ਵਿਚ ਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਦਾ ਬਲੱਡ ਸਰਕੂਲੇਸ਼ਨ ਬਹੁਤ ਹੌਲੀ ਹੋ ਗਿਆ ਸੀ ਇਹ ਵੀ ਉਸ ਦੀ ਮੌਤ ਦਾ ਕਾਰਨ ਬਣਿਆ। ਜਿਉਂ ਹੀ ਕੁਲਦੀਪ ਦੀ ਮੌਤ ਦੀ ਖ਼ਬਰ ਪਰਿਵਾਰਕ ਮੈਂਬਰਾਂ ਤੱਕ ਪਹੁੰਚੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰ ਨੇ ਪੁੱਤ ਦੀ ਲਾਸ਼ ਨੂੰ ਪਿੰਡ ਲੈ ਕੇ ਆਉਣ ਲਈ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਕਰ ਸਕਣ। 

Share this News