ਆਂਗਣਵਾੜੀ ਅਧਿਆਪਕਾ ਨੇ ਸੁੰਦਰਤਾ ਮੁਕਾਬਲੇ ‘ਚ ਫ੍ਰਸਟ ਰਨਰ ਅੱਪ ਦਾ ਜਿੱਤਿਆ ਖਿਤਾਬ

4675350
Total views : 5506914

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਗੁਰਦਾਸਪੁਰ/ਰਣਜੀਤ ਸਿੰਘ ਰਾਣਾਨੇਸਟਾ

ਗੁਰਦਾਸਪੁਰ ਦੇ ਬਟਾਲਾ ਦੀ ਰਹਿਣ ਵਾਲੀ ਆਂਗਣਵਾੜੀ ਅਧਿਆਪਕਾ ਨੇ ਜ਼ਿੰਮੇਵਾਰੀ ਦੇ ਨਾਲ-ਨਾਲ ਆਪਣਾ ਸਪਨਾ ਵੀ ਪੂਰਾ ਕੀਤਾ ਹੈ। ਦਲਜੀਤ ਕੌਰ ਨੇ ਮਾਡਲਿੰਗ ਦੇ ਖੇਤਰ ਵਿੱਚ ਪ੍ਰਾਈਡ ਆਫ਼ ਇੰਡੀਆ ਦਾ ਖਿਤਾਬ ਜਿੱਤਿਆ ਹੈ। ਇਨ੍ਹਾਂ ਹੀ ਨਹੀਂ ਦਲਜੀਤ ਕੌਰ ਨੇ ਦਿੱਲੀ ਵਿਖੇ ਹੋਏ ਕੌਮੀ ਪੱਧਰ ਦੇ ਮੁਕਾਬਲੇ ਵਿੱਚ ਵੀ ਦੇਸ਼ ਭਰ ਵਿੱਚ ਦੂਜਾ ਸਥਾਨ ਹਾਸਲ ਕੀਤਾ ਸੀ।

ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਦਲਜੀਤ ਕੌਰ ਮਿਸਿਜ਼ ਗੁਰਦਾਸਪੁਰ ਬਿਊਟੀ ਕੰਟੈਸਟ ਦੇ ਪਹਿਲੇ ਪੜਾਅ ‘ਚ ਰਹੀ ਹੈ ਅਤੇ ਉਸ ਤੋਂ ਬਾਅਦ ਉਸ ਨੇ ਮਿਸ ਪੰਜਾਬਣ ਦਾ ਖਿਤਾਬ ਵੀ ਜਿੱਤਿਆ ਅਤੇ ਹੁਣ ਉਸ ਨੇ ਦੇਸ਼ ਭਰ ‘ਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਬਟਾਲਾ ਪਹੁੰਚਣ ‘ਤੇ ਦਲਜੀਤ ਕੌਰ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ ਅਤੇ ਉਸ ਦਾ ਮੂੰਹ ਮਿੱਠਾ ਕਰਵਾਇਆ ਤੇ ਵਧਾਈ ਦਿੱਤੀ।
ਦਲਜੀਤ ਕੌਰ ਦਾ ਕਹਿਣਾ ਹੈ ਕਿ ਇਸ ਕਾਮਯਾਬੀ ਪਿੱਛੇ ਉਹ ਮੁੱਖ ਤੌਰ ‘ਤੇ ਆਪਣੇ ਪਤੀ ਗੁਰਮੇਜ ਸਿੰਘ ਅਤੇ ਬੱਚਿਆਂ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਵਿਆਹ ਤੋਂ ਬਾਅਦ ਉਸਦਾ ਬਹੁਤ ਸਾਥ ਦਿੱਤਾ ਅਤੇ ਉਸਨੂੰ ਕਦੇ ਅੱਗੇ ਵਧਣ ‘ਤੋਂ ਨਹੀਂ ਰੋਕਿਆ।
ਦਲਜੀਤ ਕੌਰ ਨੇ ਦੱਸਿਆ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਫੋਰਏਵਰ ਸਟਾਰ ਇੰਡੀਆ ਵੱਲੋਂ ਭਾਰਤ ਦੇ ਸਾਰੇ ਸੂਬਿਆਂ ‘ਚ ਪਹਿਲਾ ਸੁੰਦਰਤਾ ਮੁਕਾਬਲਾ ਕਰਵਾਇਆ ਗਿਆ ਸੀ, ਜਿਸ ‘ਚ ਉਸ ਨੇ ਫਸਟ ਰਨਰ ਅੱਪ ਪੰਜਾਬ ਦਾ ਖਿਤਾਬ ਜਿੱਤਿਆ ਸੀ ਅਤੇ ਹੁਣ ਦਸੰਬਰ ‘ਚ ਇਹ ਨੈਸ਼ਨਲ ਲੈਵਲ ਮੁਕਾਬਲਾ ਦਿੱਲੀ ਵਿੱਚ ਹੋਇਆ ਹੈ ਅਤੇ ਦਲਜੀਤ ਕੌਰ ਨੇ ਇਸ ਵਿੱਚ ਵੀ ਦੂਜਾ ਸਥਾਨ ਹਾਸਿਲ ਕੀਤਾ ਹੈ।
ਦਲਜੀਤ ਕੌਰ ਨੇ ਦੱਸਿਆ ਕਿ ਉਸਦੀ ਬਚਪਨ ਤੋਂ ਹੀ ਕੁਝ ਵੱਖਰਾ ਕਰਨ ਦੀ ਇੱਛਾ ਸੀ, ਪਰ ਕਿਸੇ ਕਾਰਨ ਵਿਆਹ ਤੋਂ ਪਹਿਲਾ ਉਸਦੀ ਇੱਛਾ ਪੂਰੀ ਨਹੀਂ ਹੋ ਸਕੀ, ਪਰ ਵਿਆਹ ਤੋਂ ਬਾਅਦ ਉਸਨੇ ਆਪਣੇ ਬੱਚਿਆਂ ਅਤੇ ਪਤੀ ਨੂੰ ਇਸ ਮੁਕਾਬਲੇ ‘ਚ ਹਿੱਸਾ ਲੈਣ ਲਈ ਕਿਹਾ, ਜਿਸ ‘ਤੇ ਪਰਿਵਾਰ ਨੇ ਹਾਮੀ ਭਰੀ ਤੇ ਉਹ ਇਸ ਮੁਕਾਮ ‘ਤੇ ਪਹੁੰਚ ਸਕੀ ਹੈ।
Share this News