Total views : 5506206
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
26 ਦਸੰਬਰ ਭੈਣ ਜੀ ਵਿਮਲਾ ਡਾਂਗ ਦਾ ਜਨਮ ਦਿਨ ਹਰ ਸਾਲ ਵਾਂਗ ਬਾਲ ਮਜ਼ਦੂਰ ਸਿੱਖਿਆ ਕੋਰਸ ਦੇ ਬੱਚਿਆ ਨਾਲ ਮਨਾਇਆ ਗਿਆ। ਇਸ ਵਾਰ ਸਮਾਗਮ ਦੇ ਮੁੱਖ ਮਹਿਮਾਨ ਮੇਜਰ ਪਰਮਜੀਤ ਸਿੰਘ ਪੰਮੀ ਅਤੇ ਭੈਣ ਜੀ ਸੁਖਬੀਰ ਕੌਰ ਸਨ।ਸਮਾਗਮ ਦਾ ਕਰਤਾ ਧਰਤਾ ਬਾਲ ਮਜ਼ਦੂਰ ਸਿੱਖਿਆ ਕੋਰਸ ਦਾ ਕੋਆਰਡੀਨੇਟਰ ਜਸਵੰਤ ਰਾਏ ਸੀ।
ਪੰਜਾਬ ਇਸਤਰੀ ਸਭਾ ਦੀ ਸੂਬਾ ਜਨਰਲ ਸਕੱਤਰ ਰਾਜਿੰਦਰਪਾਲ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਜੁਗਨੂੰਆਂ ਦਾ ਮੇਲਾ ਹੈ,ਕਿਉਂਕਿ ਉੱਥੇ ਮੌਜੂਦ ਹਰ ਸ਼ਖਸੀਅਤ ਇਸ ਸਮਾਜ ਦਾ ਹਨੇਰਾ ਦੂਰ ਕਰਨ ਆਪਣੇ ਆਪਣੇ ਢੰਗ ਨਾਲ ਕੋਸ਼ਿਸ਼ ਕਰ ਰਿਹਾ ਹੈ।ਇਸ ਬਾਲ ਮਜ਼ਦੂਰ ਸਿੱਖਿਆ ਕੋਰਸ ਦਾ ਮੁੱਢ ਭੈਣ ਜੀ ਵਿਮਲਾ ਡਾਂਗ ਨੇ ਬੰਨਿਆਂ ਸੀ ਜਿਹਨਾਂ ਦੀ ਤੀਬਰ ਇੱਛਾ ਸੀ ਕਿ ਢਾਬਿਆਂ ਤੇ ਕੰਮ ਕਰਦੇ ,ਗਲੀਆਂ ਵਿੱਚ ਰੱਦੀ ਇਕੱਠੇ ਕਰਦੇ ਬੱਚਿਆਂ ਨੂੰ ਸਨਮਾਨ ਯੋਗ ਜ਼ਿੰਦਗੀ ਜੀਊਣ ਦੇ ਕਾਬਲ ਬਣਾਇਆ ਜਾਵੇ।
ਬਾਲ ਮਜ਼ਦੂਰ ਬੱਚਿਆਂ ਲਈ ਤਰੱਕੀ ਦਾ ਰਾਹ ਖੋਲਿਆ ਭੈਣ ਜੀ ਵਿਮਲਾ ਡਾਂਗ ਨੇ :- ਰਜਿੰਦਰਪਾਲ ਕੌਰ, ਜਸਵੰਤ ਰਾਏ
ਕੋਆਰਡੀਨੇਟਰ ਜਸਵੰਤ ਰਾਏ ਨੇ ਦੱਸਿਆ ਕਿ ਭੈਣ ਜੀ ਨੂੰ ਇਹਨਾਂ ਬੱਚਿਆਂ ਨੂੰ ਪੜਾਈ ਨਾਲ ਜੋੜਨ ਵਾਸਤੇ ਭੈਣ ਜੀ ਨੂੰ ਬਹੁਤ ਮਿਹਨਤ ਕਰਨੀ ਪਈ, ਮੈਂ ਉਹਨਾਂ ਦੇ ਨਾਲ ਜਾਇਆ ਕਰਦਾ ਸੀ ਜਦੋਂ ਉਹ ਢਾਬਾ ਮਾਲਕਾਂ ਤੋਂ ਬੱਚਿਆ ਨੂੰ ਦੋ ਘੰਟੇ ਦੀ ਛੁੱਟੀ ਦੇਣ ਵਾਸਤੇ ਮਨਾਉਣ ਜਾਂਦੇ ਹੁੰਦੇ ਸਨ। ਉਹਨਾਂ ਨੇ 1995ਤੋਂ ਹੁਣ ਤੱਕ ਬੱਚਿਆ ਦੀ ਕਾਰਗੁਜਾਰੀ ਬਾਰੇ ਗੱਲ ਕਰਦਿਆ ਦੱਸਿਆ ਕਿ ਇਸਨੂੰ ਸਫਲ ਬਣਾਉਣ ਵਿਚ ਮੈਡਮ ਵੀਰਇੰਦਰ, ਕਿਰਨਦੀਪ, ਰਾਜਵਿੰਦਰ ਕੌਰ, ਵਰਿੰਦਰ ਕੌਰ ਦਾ ਉੱਘਾ ਯੋਗਦਾਨ ਹੈ।ਅਧਿਆਪਕ ਆਗੂ ਬਲਕਾਰ ਸਿੰਘ ਵਲਟੋਹਾ ਨੇ ਸਮਾਜ ਦੀ ਕਾਣੀ ਵੰਡ ਦਾ ਵਰਨਣ ਕਰਦਿਆ ਦੱਸਿਆ ਕਿ ਭੈਣ ਜੀ ਵਿਮਲਾ ਡਾਂਗ ਅਤੇ ਕਾਮਰੇਡ ਸੱਤਪਾਲ ਡਾਂਗ ਜੀ ਨੇ ਇਸ ਸਿਸਟਮ ਨੂੰ ਬਦਲਣ ਲਈ ਅਣਥੱਕ ਮਿਹਨਤ ਕੀਤੀ।ਇਹ ਕੋਰਸ ਉਹਨਾਂ ਦੇ ਸੁਪਨੇ ਦਾ ਇਕ ਛੋਟਾ ਜਿਹਾ ਹਿੱਸਾ ਹੈ।
ਮੁੱਖ ਮਹਿਮਾਨ ਮੇਜਰ ਪਰਮਜੀਤ ਸਿੰਘ ਪੰਮੀ ਨੇ ਆਪਣੇ ਮਿਲਟਰੀ ਵਿਚਲੇ ਸਮੇਂ ਅਤੇ ਫਿਰ ਅਮਰੀਕਾ ਵਿੱਚ ਹੰਢਾਏ ਵੱਖ-ਵੱਖ ਰੌਚਕ ਤਜਰਬੇ ਸਾਂਝੇ ਕੀਤੇ ਅਤੇ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਦੀ ਖੁਸ਼ੀ ਪ੍ਰਗਟ ਕੀਤੀ ਅਤੇ ਪ੍ਰਬੰਧਕਾਂ ਦੀ ਹੌਂਸਲਾ ਅਫਜਾਈ ਕੀਤੀ। ਇਸ ਤੋ ਇਲਾਵਾ ਪੰਜਾਬ ਪੈਨਸ਼ਨਰ ਯੂਨੀਅਨ ਦੇ ਆਗੂ ਸਤਿਆਪਾਲ ਗੁਪਤਾ ,ਨਰਿੰਦਰ ਪਾਲ ਨੇ ਵੀ ਸੰਬੋਧਨ ਕੀਤਾ ।
ਪੰਜਾਬ ਇਸਤਰੀ ਸਭਾ ਰਲੀਫ ਟਰਸਟ ਦੇ ਆਨਰੇਰੀ ਸਕੱਤਰ ਵਿਜੈ ਕਪੂਰ ਜੀ ਨੇ ਆਪਣੇ ਟਰਸਟ ਵੱਲੋਂ ਪਾਏ ਯੋਗਦਾਨ ਅਤੇ ਇਸ ਕੋਰਸ ਦੀ ਹੁਣ ਤੱਕ ਦੀ ਕਾਰਗੁਜਾਰੀ ਦਾ ਵਰਨਣ ਕਰਦਿਆਂ ਸੱਭ ਦਾ ਧੰਨਵਾਦ ਕੀਤਾ।
ਐਨ ਸੀ ਸੀ ਇੰਚਾਰਜ ਸੁਖਪਾਲ ਸਿੰਘ ਅਤੇ ਹਰਮਨਪ੍ਰੀਤ ਸਿੰਘ ਜੀ ਨੇ ਵੀਰ ਬਾਲ ਦਿਵਸ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਬੰਧਤ ਗੀਤ , ਦਿਲ ਟੁੰਬਵੀਆਂ ਕਵਿਤਾਵਾਂ ਪੇਸ਼ ਕਰਵਾਈਆਂ ।
ਅੰਤ ਵਿੱਚ ਮੁੱਖ ਮਹਿਮਾਨ ਮੇਜਰ ਪਰਮਜੀਤ ਸਿੰਘ ਪੰਮੀ ਅਤੇ ਭੈਣ ਜੀ ਸੁਖਬੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੇ ਸੁਖਵਿੰਦਰ ਬੈਂਸ,ਵੀਰਇੰਦਰ ਕੌਰ, ਮੈਡਮ ਅਜਮੇਰ ਕੌਰ ਅਤੇ ਨਾਰੀ ਚੇਤਨਾ ਮੰਚ ਦੇ ਪ੍ਰਧਾਨ ਜਸਪਾਲ ਭਾਟੀਆ ਜੀ ਨੂੰ ਸਨਮਾਨਿਤ ਕੀਤਾ ।ਉਹਨਾਂ ਨੇ ਅਤੇ ਖਾਸ ਮਹਿਮਾਨਾਂ ਨੇ ਬੱਚਿਆ ਨੂੰ ਵਰਦੀਆਂ ਵੰਡੀਆਂ ਵਿਸ਼ੇਸ਼ ਮਹਿਮਾਨਾਂ ਵਿੱਚ ਵਾਈਸ ਪ੍ਰਿੰਸੀਪਲ ਲਾਲ ਸਿੰਘ ਬਾਸਰਕੇ, ਧਰਮਿੰਦਰ ਸਿੰਘ, ਬਲਦੇਵ ਰਾਜ, ਰਾਮ ਮੂਰਤੀ ਜੀ,ਛੇਹਰਟਾ ਟੀਚਰਜ ਕਲੱਬ ਵੱਲੋਂ ਕੁਲਵੰਤ ਸਿੰਘ ਸੰਧੂ ,ਕੁਲਵੰਤ ਰਾਜ ਅਵਤਾਰ ਸਿੰਘ ਜੀ ਅਤੇ ਹੋਰ ਮੈਂਬਰ ਸ਼ਾਮਲ ਹੋਏ। ਪ. ਸ .ਸ .ਫ ਦੇ ਪ੍ਰਧਾਨ ਅਜੈ ਕੁਮਾਰ ਸਨੋਤਰਾ ਜੀ ਵੀ ਸ਼ਾਮਲ ਹੋਏ। ਸਭ ਤੋਂ ਵਿਸ਼ੇਸ਼ ਗੱਲ ਇਹ ਸੀ ਕਿ ਅਵਤਾਰ ਸਿੰਘ ਜੀ ਨੇ ਆਪਣੀ ਜੇਬ ਵਿਚਲੇ ਸਾਰੇ ਪੈਸੇ ਕੱਢ ਕੇ ਫੰਡ ਵਜੋਂ ਦੇ ਦਿਤੇ।