ਐਸ.ਐਸ.ਪੀ ਦੀ ਸਖਤ ਕਾਰਵਾਈ ! ਡਿਊਟੀ ‘ਚ ਲਾਪ੍ਰਵਾਹੀ ਵਰਤਣ ਵਾਲੇ ਦੋ ਮੁਲਾਜਮਾ ਨੂੰ ਕੀਤਾ ਮੁੱਅਤਲ

4674385
Total views : 5505502

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮਲੇਰਕੋਟਲਾ/ਬੀ.ਐਨ.ਈ ਬਿਊਰੋ

 ਦੇਸ਼ ‘ਚ ਆਪਣੇ ਸਮਰਪਣ ਬਹਾਦਰੀ ਤੇ ਕੁਰਬਾਨੀ ਲਈ ਜਾਣੀ ਜਾਂਦੀ ਪੁਲਿਸ  ਦੇ ਅਨੁਸ਼ਾਸਨਹੀਣ ਮੈਂਬਰਾਂ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ, ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਹਰਕਮਲਪ੍ਰਰੀਤ ਸਿੰਘ ਖੱਖ ਨੇ ਸ਼ੁੱਕਰਵਾਰ ਨੂੰ ਦੋ ਪੁਲਿਸ ਅਧਿਕਾਰੀਆਂ ਨੂੰ ਆਪਣੀ ਡਿਊਟੀ ‘ਚ ਲਾਪ੍ਰਵਾਹੀ ਕਰਨ ਅਤੇ ਸ਼ਿਕਾਇਤਾਂ ਨਾਲ ਨਾ ਨਜਿੱਠਣਾ ਪਾਏ ਜਾਣ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ।

ਮਹਿਨਤੀਆ ਦੀ ਹੋਵੇਗੀ ਪ੍ਰਸੰਸਾ-ਡਿਊਟੀ ‘ਚ ਲਾਪ੍ਰਵਾਹੀ ਵਰਤਣ ਵਾਲਿਆ ਵਿਰੁੱਧ ਹੋਵੇਗੀ ਕਾਰਵਾਈ

ਪਹਿਲੇ ਹੁਕਮਾਂ ‘ਚ ਐੱਸਐੱਸਪੀ ਖੱਖ ਨੇ ਜਾਂਚ ਪ੍ਰਕਿਰਿਆ ‘ਚ ਬੇਨਿਯਮੀਆਂ ਦੇ ਮਾਮਲੇ ‘ਚ ਥਾਣਾ ਅਮਰਗੜ੍ਹ ਅਧੀਨ ਪੈਂਦੀ ਹਿੰਮਤਪੁਰਾ ਚੌਕੀ ਦੇ ਇੰਚਾਰਜ ਤਫ਼ਤੀਸ਼ੀ ਅਫ਼ਸਰ ਸਬ-ਇੰਸਪੈਕਟਰ ਸੁਖਚੈਨ ਸਿੰਘ ਨੂੰ ਬਿਨਾਂ ਸ਼ਰਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਇਹ ਪਾਇਆ ਗਿਆ ਕਿ ਸੁਖਚੈਨ ਸਿੰਘ ਰਾਤ ਦੀ ਡਿਊਟੀ ਸਮੇਂ ਆਪਣੇ ਨਿਰਧਾਰਤ ਖੇਤਰ ‘ਚ ਅਕਸਰ ਹਾਜ਼ਰ ਨਹੀਂ ਹੁੰਦਾ ਸੀ ਅਤੇ ਇਸ ਤੋਂ ਇਲਾਵਾ ਚੋਰੀ ਦੀਆਂ ਵਾਰਦਾਤਾਂ ‘ਚ ਵੀ ਵਾਧਾ ਹੋ ਰਿਹਾ ਸੀ। ਸੁਖਚੈਨ ਸਿੰਘ ਵੀ ਆਪਣੇ ਸੀਨੀਅਰਾਂ ਨੂੰ ਕੇਸਾਂ ਬਾਰੇ ਬਾਕਾਇਦਾ ਜਾਣਕਾਰੀ ਦੇ ਨਹੀ ਦੇ ਰਹੇ ਸਨ।

ਦੂਜੇ ਨਿਰਣਾਇਕ ਕਦਮ ‘ਚ, ਐੱਸਐੱਸਪੀ ਖੱਖ ਨੇ ਸਟੈਨੋ ਟਾਈਪਿਸਟ ਰਾਮ ਗੋਪਾਲ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਪੁਲਿਸ ਲਾਇਨਜ਼ ਵਿਖੇ ਤਾਇਨਾਤ ਚਾਰ ਪੁਲਿਸ ਕਾਂਸਟੇਬਲਾਂ ਦੀਆਂ ਲਿਖ਼ਤੀ ਸ਼ਿਕਾਇਤਾਂ ਦੇ ਜਵਾਬ ‘ਚ ਹੋਈ ਹੈ ਜਿਸ ‘ਚ ਦੋਸ਼ ਲਗਾਇਆ ਗਿਆ ਸੀ ਕਿ ਰਾਮ ਗੋਪਾਲ ਪੁਲਿਸ ਕਰਮਚਾਰੀਆਂ ਨੂੰ ਬੇਲੋੜਾ ਪਰੇਸ਼ਾਨ ਕਰ ਰਿਹਾ ਸੀ ਤੇ ਸਥਾਨਕ ਲੋਕਾਂ ਤੋਂ ਵੀ ਪੈਸੇ ਮੰਗ ਰਿਹਾ ਸੀ। ਐੱਸਐੱਸਪੀ ਖੱਖ ਨੇ ਕਿਹਾ ਕਿ ਪੇਸ਼ੇਵਰ ਅਨੁਸ਼ਾਸਨ ਤੇ ਇਮਾਨਦਾਰੀ ਨੂੰ ਬਰਕਰਾਰ ਰੱਖਣਾ ਹਰੇਕ ਵਰਦੀਧਾਰੀ ਅਧਿਕਾਰੀ ਦਾ ਫਰਜ਼ ਹੈ ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਿਢੱਲ-ਮੱਠ ਕਰਨ ਵਾਲਿਆਂ ਵਿਰੁੱਧ ਸੇਵਾ ਨਿਯਮਾਂ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Share this News