Total views : 5506017
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਫਾਜਿਲਕਾ/ਬੀ.ਐਨ.ਈ ਬਿਊਰੋ
ਸਥਾਨਿਕ ਪੁਲਿਸ ਨੇ ਗਾਂਧੀ ਨਗਰ ਇਲਾਕੇ ਵਿੱਚ ਘਰ ਵਿੱਚ ਹੀ ਸੈਕਸ ਰੈਕਟ ਚਲਾ ਰਹੇ ਪਤੀ ਪਤਨੀ ਨੂੰ ਇਕ ਗੁਪਤ ਸੂਚਨਾ ਦੇ ਅਧਾਰ ‘ਤੇ 4 ਮੁੰਡੇ ਕੁੜੀਆ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ। ਪੁਲੀਸ ਉਸ ਨੂੰ ਬੀਤੀ ਰਾਤ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਫਾਜ਼ਿਲਕਾ ਲੈ ਗਈ। ਹਾਲਾਂਕਿ ਇਸ ਸਬੰਧੀ ਜਦੋਂ ਉਥੇ ਮੌਜੂਦ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਇਸ ਸਬੰਧੀ ਕੁਝ ਵੀ ਦੱਸਣ ਤੋਂ ਗੁਰੇਜ਼ ਕੀਤਾ |
ਪਰ, ਬਾਅਦ ਵਿੱਚ ਡੀ.ਐੱਸ.ਪੀ. ਸ਼ੁਬੇਗ ਸਿੰਘ ਦੇ ਦਫ਼ਤਰ ਵਿਚ ਉਨ੍ਹਾਂ ਨੇ ਇਸ ਮਾਮਲੇ ਬਾਰੇ ਕੁਝ ਜਾਣਕਾਰੀ ਸਾਂਝੀ ਕੀਤੀ, ਜਿਥੇ ਉਨ੍ਹਾਂ ਨੇ ਦੱਸਿਆ ਕਿ ਗਸ਼ਤ ਦੌਰਾਨ ਮੁਖਬਰ ਖਾਸ ਨੇ ਪੁਲਿਸ ਪਾਰਟੀ ਨੂੰ ਸੂਚਨਾ ਦਿੱਤੀ ਕਿ ਗਾਂਧੀ ਨਗਰ ਨਿਵਾਸੀ ਅਮਿਤ ਗੁੰਬਰ ਅਤੇ ਉਸ ਦੀ ਪਤਨੀ ਰਜਨੀ ਸੈਕਸ ਰੈਕੇਟ ਚਲਾਉਂਦੇ ਹਨ। ਉਹ ਬਾਹਰੋਂ ਮਰਦ-ਔਰਤਾਂ ਬੁਲਾ ਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਹਨ। ਹੁਣ ਵੀ ਉਹ ਕੁਝ ਮਰਦ-ਔਰਤਾਂ ਨੂੰ ਆਪਣੇ ਘਰ ਬੁਲਾ ਕੇ ਉਨ੍ਹਾਂ ਤੋਂ ਗੰਦਾ ਕੰਮ ਕਰਵਾ ਰਹੇ ਹਨ।
ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਨ੍ਹਾਂ ਦੇ ਘਰ ਛਾਪਾ ਮਾਰ ਕੇ 2 ਮੁੰਡੇ ਅਤੇ 2 ਕੁੜੀਆਂ ਨੂੰ ਇਤਰਾਜ਼ਯੋਗ ਹਾਲਤ ‘ਚ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਫਾਜ਼ਿਲਕਾ ਦੀ ਪੁਲਿਸ ਨੇ ਮਕਾਨ ਮਾਲਕ, ਪਤੀ-ਪਤਨੀ ਅਤੇ 4 ਹੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁੜੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਕਿ ਉਹ ਬਾਲਗ ਹਨ ਜਾਂ ਨਾਬਾਲਗ। ਜਿਸ ਤੋਂ ਬਾਅਦ ਜੇਕਰ ਲੜਕੀਆਂ ਨਾਬਾਲਗ ਹਨ ਤਾਂ ਦੋਸ਼ੀਆਂ ਖਿਲਾਫ ਧਾਰਾ 376 ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।