ਪੰਚਾਇਤੀ ਰਿਕਾਰਡ ਖੁਰਦ ਬੁਰਦ ਕਰਨ ਦੇ ਦੋਸ਼ ਹੇਠ ਮੌਜੂਦਾ ਸਰਪੰਚ ਖਿਲਾਫ ਪਰਚਾ ਦਰਜ

4674287
Total views : 5505373

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਗੁਰਦਾਸਪੁਰ/ਵਿਸ਼ਾਲ ਮਲਹੋਤਰਾ

23 ਦਸੰਬਰ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਪਿੰਡ ਸਰਾਵਾਂ ਦੇ ਮੌਜੂਦਾ ਸਰਪੰਚ ਬਲਦੇਵ ਸਿੰਘ ਖਿਲਾਫ ਪੰਚਾਇਤੀ ਰਿਕਾਰਡ ਨੂੰ ਖੁਰਦ ਬੁਰਦ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਾ ਪਿੰਡ ਦੀ 22 ਏਕੜ ਪੰਚਾਇਤੀ ਜਮੀਨ ਤੇ ਨਜਾਇਜ਼ ਕਬਜ਼ੇ ਨਾਲ ਜੁੜਿਆ ਹੈ। ਜਿਸ ਵਿੱਚੋਂ 12 ਏਕੜ ਦਾ ਕਬਜ਼ਾ ਛੁਡਾਉਣ ਦੇ ਹੁਕਮ ਜਿਹੜਾ ਪ੍ਰਸ਼ਾਸਨ ਵੱਲੋਂ ਕੱਢੇ ਜਾਣ ਤੋਂ ਬਾਅਦ ਜ਼ਿਲਾ ਅਧਿਕਾਰੀਆਂ ਵੱਲੋਂ ਪਿੰਡ ਸਰਾਵਾਂ ਜਾ ਕੇ ਕਬਜ਼ਾ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਬਜ਼ਾਧਾਰੀਆਂ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਦੇ ਆਉਣ ਕਾਰਨ ਜਿਲਾ ਅਧਿਕਾਰੀਆਂ ਨੂੰ ਕਬਜ਼ਾ ਛੁਡਾਉਣ ਵਿੱਚ ਔਕੜਾਂ ਪੇਸ਼ ਆਈਆਂ ਸਨ।

ਕਬਜ਼ਾਧਾਰੀਆ ਅਤੇ ਕਿਸਾਨਾਂ ਦੀ ਮੰਗ ਸੀ ਕਿ ਜੇਕਰ ਕਬਜ਼ੇ ਛੁਡਵਾਉਣੇ ਹੀ ਹਨ ਤਾਂ ਪੂਰੀ ਦੀ ਪੂਰੀ 22 ਏਕੜ ਜਮੀਨ ਤੋਂ ਕਬਜ਼ਾ ਛੁਡਵਾਏ ਜਾਣ। ਉਹਨਾਂ ਦਾ ਦੋਸ਼ ਸੀ ਕਿ ਬਾਕੀ 10 ਏਕੜ ਜਮੀਨ ਤੇ ਮੌਜੂਦਾ ਸਰਪੰਚ ਵੱਲੋਂ ਆਪਣੇ ਚਹੇਤਿਆਂ ਕੋਲੋਂ ਕਬਜ਼ਾ ਕਰਵਾਇਆ ਗਿਆ ਹੈ ਅਤੇ ਇਸ ਜਮੀਨ ਦਾ ਰਿਕਾਰਡ ਵੀ ਕਥਿਤ ਤੌਰ ਤੇ ਸਰਪੰਚ ਵੱਲੋਂ ਗਾਇਬ ਕਰ ਦਿੱਤਾ ਗਿਆ ਹੈ।

ਜ਼ਿਲ੍ਹਾ ਅਧਿਕਾਰੀਆਂ ਅਨੁਸਾਰ ਬਾਰ-ਬਾਰ ਮੰਗੇ ਜਾਣ ਤੇ ਵੀ ਸਰਪੰਚ ਬਲਦੇਵ ਸਿੰਘ ਇਸ ਜਮੀਨ ਦਾ ਰਿਕਾਰਡ ਪੇਸ਼ ਨਹੀਂ ਕਰ ਸਕਿਆ ਅਤੇ ਬਲਦੇਵ ਸਿੰਘ ਸਰਪੰਚ ਵਾਸੀ ਪਿੰਡ ਸਰਾਵਾਂ ਨੇ ਦੱਸਿਆ ਸੀ ਕਿ ਮਿਤੀ 17.04.23 ਨੂੰ ਗ੍ਰਾਮ ਪੰਚਾਇਤ ਦਾ ਰਿਕਾਰਡ ਜਿਸ ਵਿੱਚ ਪਟਾਨਾਮਾ ਰਜਿਸ਼ਟਰ, ਰਸੀਦ ਬੁੱਕ ਪੁਰਾਣੀ ਅਤੇ ਚਾਲੂ, ਕਾਰਵਾਈ ਰਜਿਸ਼ਟਰ, 2021 ਤੋਂ ਪਹਿਲਾ ਦੇ ਵਾਉੂਚਰ ਫਾਇਲਾਂ ਸਾਰੀਆਊ ਹੀ ਗੁੰਮ ਹੋ ਗਈਆਂ ਹਨ। ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫਤਰ ਦੇ ਪੱਤਰ ਨੰਬਰ 614-ਡੀ.ਸੀ ਮਿਤੀ 29.11.23 ਦੇ ਆਧਾਰ ਤੇ  ਗਰਾਮ ਪੰਚਾਇਤ ਪਿੰਡ ਸਰਾਏ ਦਾ ਰਿਕਾਰਡ ਖੁਰਦ ਬੁਰਦ ਕਰਣ ਦੇ ਦੋਸ਼ ਹੇਠ ਸਰਪੰਚ ਬਲਦੇਵ ਸਿੰਘ ਖਿਲਾਫ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। 

Share this News