ਪੁਲਿਸ ਕਲੀਅਰੈਂਸ ਸਰਟੀਫਿਕੇਟ ਲੈਣ ਲਈ ਅੰਮਿ੍ਤਸਰ ਪਾਸਪੋਰਟ ਦਫਤਰ ਨੇ ਇਕ ਵਿਸ਼ੇਸ਼ ਮੁਹਿੰਮ ਕੀਤੀ ਸ਼ੁਰੂ

4674865
Total views : 5506206

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਅੰਮਿ੍ਤਸਰ ਪਾਸਪੋਰਟ ਦਫਤਰ ਤੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਲੈਣ ਲਈ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਲਈ ਕਈ ਵਾਰ ਦੋ-ਤਿੰਨ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਸੀ, ਜਿਸ ਕਾਰਨ ਲੋਕ ਕਾਫੀ ਪੇ੍ਸ਼ਾਨ ਰਹਿੰਦੇ ਸਨ। ਹੁਣ ਇਸ ਸਮੱਸਿਆ ਨੂੰ ਦੂਰ ਕਰਨ ਲਈ ਅੰਮਿ੍ਤਸਰ ਪਾਸਪੋਰਟ ਦਫਤਰ ਨੇ ਇਕ ਵਿਸ਼ੇਸ਼ ਮੁਹਿੰਮ ਨੂੰ ਸ਼ੁਰੂ ਕੀਤਾ ਹੈ। ਪੀਸੀਸੀ ਪ੍ਰਰਾਪਤ ਕਰਨ ਲਈ ਵਿਸ਼ੇਸ਼ ਮੁਹਿੰਮ ਨਾਲ ਉਹ ਲੋਕ ਜਿਨਾਂ ਨੇ ਪੀਸੀਸੀ ਲਈ ਅਪਲਾਈ ਕੀਤਾ ਹੈ, ਉਹ ਆਪਣੀ ਵਾਰੀ ਨੂੰ ਮੁੜ ਤਹਿ ਕਰ ਸਕਦੇ ਹਨ ਅਤੇ 30 ਦਸੰਬਰ ਨੂੰ ਸਮਾਂ ਲੈ ਸਕਦੇ ਹਨ। ਇਸ ਵਿਸ਼ੇਸ਼ ਮੁਹਿੰਮ ਤਹਿਤ ਜਿਨਾਂ੍ਹ ਲੋਕਾਂ ਨੇ ਪੀਸੀਸੀ ਲਈ ਅਪਲਾਈ ਕੀਤਾ ਹੈ ਅਤੇ ਉਨਾਂ ਦੀ ਵਾਰੀ ਦੀ ਤਰੀਕ ਦਸੰਬਰ ਜਨਵਰੀ ਹੈ।

ਫਰਵਰੀ ਮਹੀਨੇ ਤੋਂ ਪਾਸਪੋਰਟ ਦਫਤਰ ਵਿਚ ਪੀਸੀਸੀ ਦੇ ਕੇਸ਼ਾਂ ਨੂੰ 100 ਤੋਂ ਵਧਾ ਕੇ 145 ਕੀਤਾ ਜਾਵੇਗਾ-  ਮੁੱਖ ਪਾਸਪੋਰਟ ਅਫਸਰ

ਇਸ ਵਿਸ਼ੇਸ਼ ਮੁਹਿੰਮ ਦੇ ਤਹਿਤ ਉਹ 30 ਦਸੰਬਰ ਨੂੰ ਆਪਣੀ ਅਪਵਾਇੰਟਮੈਂਟ ਰੀ-ਸ਼ਡਿਊਲ ਕਰ ਸਕਦੇ ਹਨ। ਇਸ ਲਈ ਅੰਮਿ੍ਤਸਰ ਪਾਸਪੋਰਟ ਦਫ਼ਤਰ ਨੇ ਪੀਸੀਸੀ ਲਈ 1500 ਅਪਵਾਇੰਟਮੈਂਟਾਂ ਜਾਰੀ ਕੀਤੀਆਂ ਹਨ, ਜਿਸ ਨਾਲ ਪੀਸੀਸੀ ਲੈਣ ਵਾਲਿਆਂ ਨੂੰ ਬਹੁਤ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਫਰਵਰੀ ਮਹੀਨੇ ਤੋਂ ਪਾਸਪੋਰਟ ਦਫਤਰ ਵਿਚ ਪੀਸੀਸੀ ਦੇ ਕੇਸ਼ਾਂ ਨੂੰ 100 ਤੋਂ ਵਧਾ ਕੇ 145 ਕਰ ਦਿੱਤਾ ਜਾਵੇਗਾ। ਪਾਸਪੋਰਟ ਦਫਤਰ ਅੰਮਿ੍ਤਸਰ ਦੇ ਮੁੱਖ ਅਫਸਰ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਸੁਵਿਧਾ ਪ੍ਰਦਾਨ ਕਰਨ ਲਈ ਦਫਤਰ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਪਹਿਲਾਂ ਲੋਕਾਂ ਨੂੰ ਪੀਸੀਸੀ ਬਣਾਉਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਤਰੀਕਾਂ ਵੀ ਲੇਟ ਹੋ ਜਾਂਦੀਆਂ ਸਨ। ਹੁਣ ਇਸ ਸਮੱਸਿਆ ਦੇ ਹੱਲ ਲਈ ਉਹ ਹਰ ਸੰਭਵ ਯਤਨ ਕਰ ਰਹੇ ਹਨ। 30 ਦਸੰਬਰ ਤੱਕ ਬਹੁਤ ਸਾਰੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ ਰੂਟੀਨ ਪਾਸਪੋਰਟ ਅਤੇ ਤਤਕਾਲ ਸੇਵਾ ਵਿਚ ਵੀ ਸਮੇਂ ਦੀ ਭਾਰੀ ਕਟੌਤੀ ਕੀਤੀ ਗਈ ਹੈ।

Share this News