ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਧੀਆਂ ਕਰਗੁਜ਼ਾਰੀ ਕਰਨ ਵਾਲੇ 45 ਪੁਲਿਸ ਜਵਾਨਾਂ ਨੂੰ ਕੀਤਾ ਸਮਨਾਨਿਤ

4678180
Total views : 5511838

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਪੁਲਿਸ ਕਮਿਸ਼ਨਰੇਟ ਅੰਮਿਤਸਰ ਦੇ ਵੱਖ ਵੱਖ ਥਾਂਣਿਆ ਦੇ 45 ਪੁਲਿਸ ਮੁਲਾਜਮਾਂ ਜਿੰਨਾ ਵਲੋ  ਅੰਮ੍ਰਿਤਸਰ ਸ਼ਹਿਰ ਵਿੱਚ ਨਸ਼ਾ ਤੱਸਕਰਾਂ, ਨਜ਼ਾਇਜ਼ ਹਥਿਆਰਾ ਦੀ ਤੱਸਕਰੀ, ਸਨੈਚਰਾਂ ਅਤੇ ਮਾੜੇ ਅਨਸਰਾਂ ਦੇ ਖਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਵੱਖ-ਵੱਖ ਸਟਾਫਾਂ ਅਤੇ ਥਾਣਿਆ ਵੱਲੋਂ ਨਸ਼ਾਂ ਤੱਸਕਰਾ, ਨਜ਼ਾਇਜ਼ ਅਸਲ੍ਹਾਂ ਤੱਸਕਰਾਂ, ਸਨੈਚਰਾਂ ਨੂੰ ਕਾਬੂ ਕਰਕੇ ਬ੍ਰਾਮਦੀ ਕੀਤੀ ਜਾ ਰਹੀ ਹੈ।
ਵਧੀਆਂ ਕਾਰਗੁਜ਼ਾਰੀ ਦਿਖਾਉਂਣ ਵਾਲੇ ਪੁਲਿਸ ਕਰਮਚਾਰੀਆਂ ਦੀ ਹੌਸਲਾ ਅਫਜ਼ਾਈ ਲਈ ਪੁਲਿਸ ਕਮਿਸ਼ਨਰ ਅੰਮ੍ਰਿਤ੍ਰਸਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ  ਨੂੰ ਕਾਂਨਫ਼ਰ਼ਸ ਹਾਲ, ਅੰਮ੍ਰਿਤਸਰ ਸ਼ਹਿਰ ਵਿੱਖੇ ਜੋਨ-1 ਅਤੇ ਜੋਨ-2 ਦੇ ਥਾਣੇ ਗੇਟ ਹਕੀਮਾਂ, ਇਸਲਾਮਬਾਦ ਅਤੇ ਸਦਰ ਤੇ ਸਿਵਲ ਲਾਈਨ, ਅੰਮ੍ਰਿਤਸਰ ਵੱਲੋਂ ਪਿੱਛਲੇ 24 ਘੰਟਿਆਂ ਵਿੱਚ ਸਨੈਚਿਗ ਕੇਸ ਟਰੇਸ ਕਰਨ ਅਤੇ ਅਸਲ੍ਹਾ ਐਕਟ ਵਿੱਚ ਬ੍ਰਾਮਦਗੀ ਕਰਨ ਵਾਲੇ 45 ਪੁਲਿਸ ਕਰਮਚਾਰੀਆਂ ਸਮੇਤ ਮੁੱਖ ਅਫ਼ਸਰਾਨ ਥਾਣਾ, ਦੀ ਹੌਸਲਾਂ ਅਫ਼ਜ਼ਾਈ ਲਈ ਉਹ ਨੂੰ ਪ੍ਰਸੰਸ਼ਾ ਪੱਤਰ ਦਰਜ਼ਾ ਪਹਿਲਾਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਹੋਰ ਵਧੀਆਂ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸਦੇ ਨਾਲ ਸਮੂਹ ਕਰਮਚਾਰੀਆਂ ਨੂੰ ਚਾਹ ਵੀ ਸਾਂਝੀ ਕੀਤੀ ਗਈ।  
ਇਸ ਸਮੇਂ ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਨਵੈਸਟੀਗੇਸ਼ਨ,ਅੰਮ੍ਰਿਤਸਰ, ਸ੍ਰੀਮਤੀ ਪਰਵਿੰਦਰ ਕੌਰ, ਏ.ਡੀ.ਸੀ.ਪੀ ਸਥਾਨਿਕ, ਅੰਮ੍ਰਿਤਸਰ, ਡਾ. ਮਹਿਤਾਬ ਸਿੰਘ, ਏ.ਡੀ.ਸੀ.ਪੀ ਸਿਟੀ-1, ਸ੍ਰੀ  ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ ਸਿਟੀ-2, , ਸ੍ਰੀ ਸੁਰਿੰਦਰ ਸਿੰਘ ਏ.ਸੀ.ਪੀ ਕੇਂਦਰੀ, ਅੰਮ੍ਰਿਤਸਰ ਹਾਜ਼ਰ ਸਨ।
Share this News