ਆਟਾ ਦਾਲ ਸਕੀਮ ਦਾ ਲਾਭ ਲੈਣ ਵਾਲੇ 12 ਕਿੱਲਿਆਂ ਦੇ ਮਾਲਕ ਪਤੀ ਪਤਨੀ ਦੇ ਖ਼ਿਲਾਫ਼ ਪੁਲਿਸ ਨੇ ਮਾਮਲਾ ਕੀਤਾ ਦਰਜ

4678120
Total views : 5511751

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਫਿਰੋਜ਼ਪੁਰ /ਬੀ.ਐਨ.ਈ ਬਿਊਰੋ

ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਲਈ ਸਰਕਾਰ ਵੱਲੋਂ ਚਲਾਈ ਗਈ ਆਟਾ ਦਾਲ ਸਕੀਮ ਲੈਣ ਵਾਲੇ 12 ਕਿੱਲਿਆਂ ਦੇ ਮਾਲਕ ਪਤੀ ਪਤਨੀ ਦੇ ਖ਼ਿਲਾਫ਼ ਥਾਣਾ ਘੱਲਖੁਰਦ ਪੁਲਿਸ ਨੇ 420, 465, 467, 468, 471, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਦਰਖਾਸਤ ਨੰਬਰ 3632 ਸਪੈਸ਼ਲ ਪੀਸੀ ਰਾਹੀਂ ਭੁਪਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ, ਸੁਰਜੀਤ ਸਿੰਘ ਪੁੱਤਰ ਸੂਰਤ ਸਿੰਘ ਵਾਸੀਅਨ ਪਿੰਡ ਰੱਤਾ ਖੇੜਾ ਬਾਜਾ ਕੋਤਵਾਲ ਨੇ ਦੱਸਿਆ ਕਿ ਦੋਸ਼ੀਅਨ ਪ੍ਰਤਾਪ ਸਿੰਘ ਪੁੱਤਰ ਮੇਜਰ ਸਿੰਘ, ਬਲਜੀਤ ਕੌਰ ਪਤਨੀ ਪ੍ਰਤਾਪ ਸਿੰਘ ਵੱਲੋਂ ਪੰਜਾਬ ਸਰਕਾਰ ਦੀ ਨਵੀਂ ਆਟਾ ਦਾਲ ਸਕੀਮ ਅਧੀਨ ਲਾਭ ਲੈਣ ਲਈ ਭਰੇ ਗਏ ਸਵੈ ਘੋਸ਼ਣਾ ਫਾਰਮ ਵਿਚ ਦਰਜ ਸ਼ਰਤਾਂ ਜੋ ਕਿ ਇਹ ਸਹੂਲਤ 2-1/2 ਕਿਲੇ ਤੋਂ ਘੱਅ ਜ਼ਮੀਨ ਵਾਲੇ ਪਰਿਵਾਰ ਹੀ ਲੈ ਸਕਦੇ ਹਨ, ਜਦ ਕਿ ਇਨ੍ਹਾਂ ਪਾਸ ਕਰੀਬ 12 ਕਿਲੇ ਜ਼ਮੀਨ ਹੈ, ਜੋ ਇਨ੍ਹਾਂ ਨੇ ਰਾਸ਼ਨ ਕਾਰਡ ਬਣਵਾ ਕੇ ਅਤੇ ਰਾਸ਼ਨ ਹਾਸਲ ਕਰਕੇ ਸਰਕਾਰ ਨਾਲ ਠੱਗੀ ਮਾਰੀ ਹੈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀਅਨ ਵੱਲੋਂ ਜਾਅਲੀ ਦਸਤਾਵੇਜ ਬਣਵਾ ਕੇ ਸਰਕਾਰ ਵੱਲੋਂ ਚਲਾਈ ਗਈ ਆਟਾ ਦਾਲ ਸਕੀਮ ਦਾ ਨਾਜਾਇਜ਼ ਫਾਇਦਾ ਲੈ ਰਹੇ ਹਨ, ਜੋ ਕਿ ਇਹ ਸਕੀਮ ਦੀਆਂ ਸ਼ਰਤਾਂ ਅਨੁਸਾਰ ਹੱਕਦਾਰ ਨਹੀਂ ਹਨ। ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਬਾਅਦ ਪੜਤਾਲ ਦੋਸ਼ੀਅਨ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

Share this News