ਸਰਕਾਰੀ ਐਲੀਮੈਟਰੀ ਸਕੂਲ ਦੋਦੇ ਸੋਢੀਆਂ ਵਿਖੇ ਬੀ.ਪੀ.ਈ.ਓ ਸੰਧੂ ਨੇ ਬਾਲ ਮੈਗਜੀਨ ਕੀਤਾ ਰਾਲੀਜ

4729791
Total views : 5598147

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਖਾਲੜਾ/ਬਾਰਡਰ ਨਿਊਜ ਸਰਵਿਸ

ਨਜਦੀਕੀ ਪਿੰਡ ਦੋਦੇ ਸੋਢੀਆਂ ਦੇ ਸਰਕਾਰੀ ਐਲੀਮੈਟਰੀ ਸਕੁਲ ਵਿਖੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀ ਮਤੀ ਮੋਨਿਕਾ ਰਾਣੀ ਦੀ ਅਗਵਾਈ ‘ਚ ਕਰਵਾਏ ਗਏ ਇਕ ਸਮਾਗਮ ਵਿੱਚ ਪੁੱਜੇ ਬੀ.ਪੀ.ਈ.ਓ ਸ: ਜਸਵਿੰਦਰ ਸਿੰਘ ਸੰਧੂ ਨੇ ਬਾਲ ਮੈਗਜੀਨ ‘ਨੰਨੇ ਸਿਤਾਰੇ 2023-24 ਰਾਲੀਜ ਕਰਦਿਆ ਨਜਦੀਕੀ ਪਿੰਡ ਖਾਲੜਾ ਨੌਜਵਾਨ ਜਸਕਰਨ ਸਿੰਘ ਨੂੰ ਸਨਮਾਨਿਤ ਕਰਦਿਆਂ ਕਿਹਾ ਇਸ ਨੌਜਵਾਨ ਨੇ ਕੌਣ ਬਣੇਗਾ ਕਰੋੜਪਤੀ ਵਿੱਚ ਇਕ ਕਰੋੜ ਦਾ ਇਨਾਮ ਜਿੱਤ ਕੇ ਜਿਥੇ ਮਾਂ ਬਾਪ ਦਾ ਨਾਮ ਰੋਸ਼ਨ ਕੀਤਾ ਉਥੇ ਇਲਾਕੇ ਦਾ ਨਾਮ ਚਮਕਾਇਆ ਹੈ, ਜਿਸ ਤੋ ਹੋਰ ਵੀ ਬੱਚਿਆ ਨੂੰ ਸੇਧ ਲੈਣ ਦੀ ਲੋੜ ਹੈ।

ਉਨਾਂ ਨੇ ਸਕੂਲ ਮੁੱਖੀ ਸ੍ਰੀਮਤੀ ਮੋਨਿਕਾ ਦੇ ਮਹਿਨਤੀ ਸੁਭਾਅ ਦੀ ਸ਼ਲਾਘਾ ਕਰਦਿਆ ਕਿਹਾ ਕਿ ਉਨਾਂ ਦੀ ਅਗਵਾਈ ‘ਚ ਸਟਾਫ ਮਹਿਨਤ ਤੇ ਲਗਨ ਨਾਲ ਕੰਮ ਕਰ ਰਿਹਾ ਹੈ, ਜਿਸ ਦੀ ਬਦੌਲਤ ਇਹ ਸਕੂਲ ਸਰਹੱਦੀ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ।ਇਸ ਮੌਕੇ ਸ੍ਰੀਮਤੀ ਮੋੋਨਿਕਾ ਰਾਣੀ ਨੇ ਮੁੱਖ ਮਹਿਮਾਨ ਤੇ ਬਾਕੀ ਸਟਾਫ ਮੈਬਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਪੜਾਈ ਦੇ ਨਾਲ ਨਾਲ ਖੇਡਾਂ, ਸਭਿਆਣਾਰਕ ਗਤੀਵਿਧੀਆਂ ਵਿੱਚ ਸਕੂਲ ਅਹਿਮ ਸਥਾਨ ਬਣਾ ਰਿਹਾ ਹੈ।ਮਿਡਲ ਸਕੂਲ ਦੇ ਮੁੱਖ ਅਧਿਆਪਕ ਬਲਵਿੰਦਰ ਅਤੇ ਸਟਾਫ ਮੈਬਰ ਅਨਮੋਲ ਵਧਵਾ, ਪ੍ਰੀਤੀ,ਕੁਲਵਿੰਦਰ ਕੌਰ, ਨਿਰਮਲ ਸਿੰਘ,ਨਰਿੰਦਰ ਕੌਰ , ਜਸਵੰਤ ਸਿੰਘ,ਚੇਅਰਮੈਨ ਮਹਾਂਵੀਰ ਸਿੰਘ, ਆਂਗਨਵਾੜੀ ਵਰਕਰ ਅਮਨਦੀਪ ਕੌਰ ਅਤੇ ਹਰਜਿੰਦਰ ਕੌਰ ਵੀ ਹਾਜਰ ਸਨ।

Share this News