ਅਦਿੱਤਿਆ ਗੁਪਤਾ ਨੇ ਆਰ. ਟੀ. ਓ. ਅਫ਼ਸਰ ਵਜੋਂ ਸੰਭਾਲਿਆ ਕਾਰਜਭਾਰ !ਕੁਲਵਿੰਦਰ ਸਿੰਘ ਵੱਲੋਂ ਸਵਾਗਤ

4677780
Total views : 5511166

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜਲੰਧਰ/ਜੇ.ਐਸ ਸੰਧੂ

ਜਲੰਧਰ ਦੇ ਰੀਜ਼ਨਲ ਟਰਾਂਸਪੋਰਟ ਅਫਸਰ (ਆਰ. ਟੀ. ਓ.) ਵਜੋਂ ਸ੍ਰੀ ਅਦਿੱਤਿਆ ਗੁਪਤਾ ਨੇ ਆਪਣੀ ਸੇਵਾ ਸੰਭਾਲ ਲਈ ਹੈ। ਜਿਸ ’ਤੇ ਸਮਾਜ ਸੇਵੀ ਆਗੂ ਸ੍ਰੀ ਕੁਲਵਿੰਦਰ ਸਿੰਘ ਨੇ ਅੱਜ ਸ੍ਰੀ ਗੁਪਤਾ ਨਾਲ ਮੁਲਾਕਾਤ ਕਰਦਿਆਂ ਵਿਭਾਗੀ ਕਾਰਜਾਂ ਸਬੰਧੀ ਲੋਕਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਸ੍ਰੀ ਕੁਲਵਿੰਦਰ ਨੇ ਸ੍ਰੀ ਗੁਪਤਾ ਨੂੰ ਅਹੁੱਦਾ ਸੰਭਾਲਣ ’ਤੇ ਸਵਾਗਤ ਕਰਦਿਆਂ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਇਸ ਸਾਲ ਪੀ. ਸੀ. ਐੱਸ. ਪਦਉੱਨਤ ਹੋਏ ਅਦਿੱਤਿਆ ਗੁਪਤਾ ਜਲੰਧਰ ਦੇ ਪਹਿਲੇ ਸਥਾਈ ਰੀਜ਼ਨਲ ਟਰਾਂਸਪੋਰਟ ਅਫਸਰ ਹੋਣਗੇ। ਜਦਕਿ ਉਨ੍ਹਾਂ ਤੋਂ ਪਹਿਲਾਂ ਐੱਸ. ਡੀ. ਐੱਮ. ਰਿਸ਼ਭ ਬਾਂਸਲ ਨੂੰ ਆਰ. ਟੀ. ਓ. ਜਲੰਧਰ ਦੇ ਅਹੁਦੇ ਦਾ ਵਾਧੂ ਚਾਰਜ ਦਿੱਤਾ ਗਿਆ ਸੀ।

ਸਰਕਾਰ ਵਲੋ ਸੌਪੀ ਜੁਮੇਵਾਰੀ  ਤਨਦੇਹੀ ਨਾਲ ਨਿਭਾਵਾਂਗਾ  : ਗੁਪਤਾ

ਇਸ ਸ੍ਰੀ ਕੁਲਵਿੰਦਰ ਸਿੰਘ ਨੇ ਸ੍ਰੀ ਗੁਪਤਾ ਜੋ ਕਿ ਇਕ ਇਮਾਨਦਾਰ, ਮਿਹਨਤੀ ਅਤੇ ਪਾਰਦਸ਼ਤਾਂ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਆ ਰਹੇ ਹਨ ਇਸ ਤੋਂ ਪਹਿਲਾਂ ਵੀ ਤਰਨ ਤਾਰਨ ਵਿਖੇ ਜ਼ਿਲ੍ਹਾ ਮਾਲ ਅਫਸਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਸਨ।
ਇਸ ਦੌਰਾਨ ਸ੍ਰੀ ਗੁਪਤਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਵਾਉਣਾ ਅਤੇ ਵਿਭਾਗ ਨਾਲ ਸਬੰਧਿਤ ਪਾਰਦਰਸ਼ੀ ਅਤੇ ਨਿਰਪੱਖਤਾ ਨਾਲ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ ’ਚ ਰੱਖਦਿਆਂ ਹੋਇਆ ਕੰਮਾਂ ਨੂੰ ਨਿਸ਼ਚਿਤ ਸਮੇਂ ’ਤੇ ਕਰਵਾਉਣ ਲਈ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਕ ਸੇਵਕ ਵਜੋਂ ਵਿਭਾਗ ਨਾਲ ਸਬੰਧਿਤ ਆਪਣੀਆਂ ਸੇਵਾਵਾਂ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਉਨ੍ਹਾਂ ਦਾ ਇਹੀ ਟੀਚਾ ਰਹੇਗਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੇਚਲ ਨਾਲ ਝੱਲਣੀ ਪਵੇ.ਇਸ ਮੌਕੇ ਡਾ. ਰਣਬੀਰ ਔਲਖ, ਰਜਨੀ, ਸੰਨੀ, ਕੇ. ਬੀ. ਸਿੰਘ ਆਦਿ ਹਾਜ਼ਰ ਸਨ।

 

Share this News