ਪੁਲਿਸ ਕਮਿਸ਼ਨਰ ਭੁੱਲਰ ਨੇ ਥਾਣਾਂ ਛੇਹਰਟਾ ਵਿਖੇ ਜਾ ਕੇ ਚੰਗੀ ਕਾਰਗੁਜਾਰੀ ਲਈ ਪੁਲਿਸ ਪਾਰਟੀ ਨੂੰ ਪ੍ਰਸੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ

4675430
Total views : 5507120

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵਲੋ ਅੱਜ ਖੁਦ ਥਾਣਾ ਛੇਹਰਟਾ ਵਿਖੇ ਪਹੁੰਚ ਕੇ ਖੋਹ ਹੋਈ ਕਾਰ ਬਲੇਨੋ ਬ੍ਰਾਮਦ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਾਲੀ ਥਾਣਾਂ ਮੁੱਖੀ ਇੰਸ: ਨਿਸ਼ਾਨ ਸਿੰਘ ਸਮੇਤ ਪੁਲਿਸ ਟੀਮ ਦੀ ਹੌਸਲਾ ਅਫਜਾਈ ਕਰਦੇ ਹੋਏ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦਰਜਾ ਪਹਿਲਾ ਦੇ ਕੇ ਕੀਤਾ ਸਨਮਾਨਿਤ।

ਸਨਮਾਨਿਤ ਪੁਲਿਸ ਪਾਰਟੀ ਨੇ  ਖੋਹ ਕੀਤੀ ਕਾਰ ਬ੍ਰਾਮਦ ਕਰਕੇ ਸਾਰੇ ਦੋਸ਼ੀਆ ਨੂੰ ਕੁਝ ਦਿਨਾ ‘ਚ ਹੀ ਕੀਤਾ ਸੀ ਗ੍ਰਿਫਤਾਰ

ਕਮਿਸ਼ਨਰ ਪੁਲਿਸ ਨੇ ਕਿਹਾ ਜੋ ਪੁਲਿਸ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨਗੇ ਉਹਨਾਂ ਦਾ ਮਨੋਬਲ ਉੱਚਾ ਚੁੱਕਣ ਲਈ ਇਸੇ ਤਰ੍ਹਾਂ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜਿਆ ਜਾਵੇਗਾ। ਪੁਲਿਸ ਪੁਲਿਸ ਫੋਰਸ ਮੇਰੇ ਪਰਿਵਾਰ ਵਾਂਗੂ ਹੈ, ਮੈਂ ਹਰ ਕਦਮ ਇਹਨਾਂ ਦੇ ਨਾਲ ਖੜਾ ਹਾਂ। ਇਸਤੋਂ ਬਾਅਦ ਉਹਨਾਂ ਨੇ ਪੁਲਿਸ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਚਾਹ ਦਾ ਕੱਪ ਵੀ ਸਾਂਝਾ ਕੀਤਾ ਅਤੇ ਭਵਿੱਖ ਵਿੱਚ ਹੋਰ ਵਧੀਆ ਡਿਊਟੀ ਕਰਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਸਮੇ ਉਨਾਂ ਨਾਲ ਏ.ਡੀ.ਸੀ.ਪੀ ਸ: ਪ੍ਰਭਜੋਤ ਸਿੰਘ ਵਿਰਕ, ਏ.ਸੀ.ਪੀ ਪੱਛਮੀ ਸ: ਕੰਵਲਜੀਤ ਸਿੰਘ ਵੀ ਹਾਜਰ ਸਨ।

Share this News