Total views : 5513345
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਗੁਰਬੀਰ ਸਿੰਘ ਗੰਡੀਵਿੰਡ
ਸਰਹੱਦੀ ਇਲਾਕੇ ਵਿੱਚ ਨੌਜੁਆਨਾਂ ਨੂੰ ਨਸ਼ਿਆਂ ਦੇ ਦਲਦਲ ਵਿੱਚੋਂ ਕੱਢਣ ਲਈ ਜਿੱਥੇ ਅਸੀਂ ਸਮੇਂ ਸਮੇਂ ਤੇ ਵੱਖ-ਵੱਖ ਉਪਰਾਲੇ ਕਰਦੇ ਰਹਿੰਦੇ ਹਾਂ ਉਸੇ ਤਹਿਤ ਹੁਣ ਅਸੀਂ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਅੱਜ 15 ਦਸੰਬਰ ਸ਼ੁੱਕਰਵਾਰ ਬਾਬਾ ਬਘੇਲ ਸਿੰਘ ਸਪੋਰਟਸ ਕਲੱਬ ਵਲੋਂ ਕਸਬਾ ਝਬਾਲ ਵਿਖੇ ਸਰਮੁੱਖ ਸਿੰਘ ਖੇਡ ਸਟੇਡੀਅਮ ਵਿੱਚ ਕਬੱਡੀ ਦਾ ਮਹਾਂ ਦੰਗਲ ਕਰਵਾਇਆ ਜਾ ਰਿਹਾ ਹੈ।
ਇਨ੍ਹਾਂ ਸ਼ਬਦਾਂ ਪ੍ਰਗਟਾਵਾ ਉੱਘੇ ਨੌਜੁਆਨ ਸਮਾਜਸੇਵੀ ਆਗੂ ਤੇ ਅੱਡਾ ਝਬਾਲ ਦੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਨੇ ਗੱਲਬਾਤ ਕਰਦਿਆਂ ਕੀਤਾ।ਉਨਾਂ ਕਿਹਾ ਕਿ ਜਿਸ ਤਰਾਂ ਪੰਜਾਬ ਦੇ ਨੌਜੁਆਨ ਨਸ਼ਿਆਂ ਦੀ ਦਲਦਲ ਵਿੱਚ ਧੱਸ ਚੁੱਕੇ ਹਨ ਉਨਾਂ ਨੂੰ ਬਚਾਉਣ ਲਈ ਅਤੇ ਅੱਗੇ ਆਉਣ ਵਾਲੀ ਪੀੜੀ ਜੇਕਰ ਸਮੇਂ ਸਿਰ ਨਾ ਬਚਾ ਸਕੇ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਨੌਜੁਆਨਾਂ ਦੀ ਵੱਡੀ ਘਾਟ ਹੋ ਜਾਵੇਗੀ।ਉਨਾਂ ਕਿਹਾ ਕਿ ਇਸ ਕਬੱਡੀ ਦੇ ਮਹਾਂ ਦੰਗਲ ਵਿੱਚ ਮੁੱਖ ਮਹਿਮਾਨ ਜੀ ਆਰ ਟੀ ਟਰਾਂਸਪੋਰਟ ਕਨੇਡਾ ਵਾਲੇ ਰਣਜੀਤ ਸਿੰਘ ਢਿੱਲੋਂ ਪਹੁੰਚਣਗੇ। ਉਨ੍ਹਾਂ ਕਿਹਾ ਕਿ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਡੇਢ ਲੱਖ, ਦੂਜੇ ਨੰਬਰ ਵਾਲੀ ਟੀਮ ਨੂੰ ਇੱਕ ਲੱਖ ਅਤੇ ਬੈਸਟ ਇਨਾਮ ਇੱਕ ਲੱਖ ਰੁਪਏ ਦਿੱਤੇ ਜਾਣਗੇ।ਉਨਾਂ ਇਲਾਕੇ ਦੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਇਸ ਕਬੱਡੀ ਕੱਪ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਅਤੇ ਵੇਖਣ ਲਈ ਪਹੁੰਚਣ।ਇਸ ਮੌਕੇ ਮੈਂਬਰ ਮਨਜੀਤ ਸਿੰਘ ਭੋਜੀਆਂ,ਮੈਂਬਰ ਮੁਖਤਾਰ ਸਿੰਘ ਮੋਖੀ,ਅਤੇ ਹੋਰ ਵੀ ਅੱਡਾ ਝਾਬਾਲ ਦੇ ਵਾਸੀ ਹਾਜਰ ਸਨ।