Total views : 5513333
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਸਰਾਏ ਅਮਾਨਤ ਖਾਂ, ਜਸਬਰ ‘ਲੱਡੂ’, ਗੁਰਬੀਰ ‘ਗੰਡੀ ਵਿੰਡ’
ਸ੍ਰੀ ਅਸ਼ਵਨੀ ਕਪੂਰ ਆਈ.ਪੀ.ਐਸ/ਐਸ.ਐਸ.ਪੀ ਤਰਨ ਤਾਰਨ ਨੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਜਿਲਾ ਪੁਲਿਸ ਵਲੋ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਿਲਆਂ, ਜਦੋ ਸ੍ਰੀ ਮਨਿੰਦਰ ਸਿੰਘ ਆਈ.ਪੀ.ਐਸ ਐਸ.ਪੀ ਹੈਡਕੁਆਟਰ/ਐਸ.ਪੀ (ਡੀ) ਤਰਨ ਤਾਰਨ ਦੀ ਨਿਗਰਾਨੀ ਹੇਠ ਸ੍ਰੀ ਅਰੁਣ ਸ਼ਰਮਾਂ ਡੀ.ਐਸ.ਪੀ (ਡੀ) ਤਰਨ ਤਾਰਨ ਦੀ ਜੇਰ ਸਰਕਰਦਗੀ ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ਼ ਸੀ.ਆਈ.ਏ ਤਰਨ ਤਾਰਨ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਇਲਾਕੇ ਵਿੱਚ ਵੱਖ ਵੱਖ ਟੀਮਾਂ ਭੇਜੀਆਂ ਗਈਆ ਸਨ।
ਜਿੰਨ੍ਹਾ ਵਿੱਚੋ ਇਕ ਟੀਮ ਮਿਤੀ 13.12.2023 ਨੂੰ ਜਿਸਦਾ ਇੰਚਾਰਜ਼ ਐਸ.ਆਈ ਚਰਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਭੂਸੇ ਮੋੜ ਪਰ ਨਾਕਾਬੰਦੀ ਦੇ ਸਬੰਧ ਵਿੱਚ ਮੌਜੁਦ ਸੀ। ਜਿਸ ਦੋਰਾਨ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਹਰਭਜਨ ਸਿੰਘ ਵਾਸੀ ਰਾਜਾਤਾਲ ਥਾਣਾ ਘਰਿੰਡਾ ਜ੍ਹਿਲਾ ਅੰਮ੍ਰਿਤਸਰ ਦਿਹਾਤੀ ਨੰ ਕਾਬੂ ਕਰਕੇ ਉਸਦੇ ਕਬਜ਼ਾ ਵਿੱਚੋਂ 2 ਕਿਲੋ 800 ਗ੍ਰਾਮ ਹੈਰੋਇਨ ਅਤੇ ਯਾਦਵਿੰਦਰ ਸਿੰਘ ਉਰਫ ਯਾਦ ਪੁੱਤਰ ਸੁਖਦੇਵ ਸਿੰਘ ਵਾਸੀ ਰਾਜਾਤਾਲ ਥਾਣਾ ਘਰਿੰਡਾ ਜ੍ਹਿਲਾ ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 2 ਕਿਲੋ 220 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਕੁੱਲ 5 ਕਿਲੋ 20 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕੱਦਮਾ ਨੰਬਰ 101 ਮਿਤੀ 13.12.2023 ਜੁਰਮ 21-ਸੀ,25,29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਰਾਏ ਅਮਾਨਤ ਖਾਂ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ।ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਂਸਲ ਕੀਤਾ ਜਾ ਰਿਹਾ ਹੈ।ਦੌਰਾਨੇ ਰਿਮਾਂਡ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।