Total views : 5513894
Total views : 5513894
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਇੰਪਸੈਕਟਰ ਦਿਲਬਾਗ ਸਿੰਘ, ਇੰਚਾਂਰਜ਼ ਸੀ.ਆਈ.ਏ ਸਟਾਫ-2,ਅੰਮ੍ਰਿਤਸਰ ਨੇ ਦੱਸਿਆ ਕਿ ਏ.ਐਸ.ਆਈ ਲਾਜ਼ਪਤ ਰਾਏ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪੁੱਲ ਨੇੜੇ ਬਾਬਾ ਦਰਸ਼ਨ ਸਿੰਘ ਘਨੂੰਪੁਰ ਕਾਲੇ ਖੇਤਰ ਤੋਂ ਇੱਕ ਵਿਅਕਤੀ ਪਾਸੋਂ 90 ਗ੍ਰਾਮ ਹੈਰੋਇੰਨ ਅਤੇ 01 ਪਿਸਲਟ .32 ਬੋਰ ਸਮੇਤ 01 ਰੌਂਦ ਜਿੰਦਾ ਬ੍ਰਾਮਦ ਕੀਤੀ ਗਈ।
ਫੜੇ ਗਏ ਵਿਅਕਤੀ ਦੀ ਪਛਾਣ ਜਗਰੂਪ ਸਿੰਘ ਉਰਫ਼ ਰਾਜੂ ਪੁੱਤਰ ਅਮਰੀਕ ਸਿੰਘ ਵਾਸੀ ਗਲੀ ਸੋਨੂੰ ਮੰਜ਼ਿਆ ਵਾਲੀ ਢੀਗਰਾ ਕਲੋਨੀ ਰਾਮ ਤੀਰਥ, ਰੋਡ,ਅੰਮ੍ਰਿਤਸਰ ਵਜ਼ੋ ਹੋਈ। ਜਿਸ ਵਿਰੁੱਧ ਧਾਰਾ 21-ਬੀ/61/85 ਐਨ.ਡੀ.ਪੀ.ਐਸ ਐਕਟ, 25/54/59 ਅਸਲ੍ਹਾਂ ਐਕਟ ਤਾਹਿਤ ਕੇਸ ਦਰਜ ਕੀਤਾ ਗਿਆ ਹੈ।ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਫਾਰਵਰਡ ਤੇ ਬੈਕਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।