ਜਾਅਲੀ ਕੈਨੇਡੀਅਨ ਪੁਲਿਸ ਵਲੋ ਕਾਬੂ! ਸ਼ਾਦੀ ਡਾਟ ਕਾਮ ਰਾਹੀ ਲਝਕੀਆਂ ਨੂੰ ਚੁੰਗਲ ਵਿੱਚ ਫਸਾਕੇ ਕਰਦਾ ਸਰੀਰਕ ਸ਼ੋਸਨ ਤੇ ਮਾਰਦਾ ਸੀ ਠੱਗੀਆ

4679534
Total views : 5513877

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਗੁਰਾਇਆ /ਬਾਰਡਰ ਨਿਊਜ ਸਰਵਿਸ

ਗੁਰਾਇਆ ਪੁਲਿਸ ਨੇ ਕੈਨੇਡਾ ਲਿਜਾਣ ਦੇ ਨਾਂ ‘ਤੇ ਲੜਕੀਆਂ ਦਾ ਸ਼ੋਸ਼ਣ ਕਰਨ ਵਾਲੇ NRI ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬਰਨਾਲਾ ਦੇ ਪਿੰਡ ਬੀਹਾਲਾ ਦੇ ਰਹਿਣ ਵਾਲੇ ਹਰਪਾਲ ਸਿੰਘ ਵਜੋਂ ਹੋਈ ਹੈ।ਮੁਲਜ਼ਮ ਖ਼ਿਲਾਫ਼ ਗੁਰਾਇਆ ਥਾਣੇ ਵਿਚ ਆਈਪੀਸੀ ਦੀ ਧਾਰਾ 420, 380, 386, 465, 468, 471 ਅਤੇ 376 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਨੇ 40 ਦੇ ਕਰੀਬ ਲੜਕੀਆਂ ਨਾਲ ਧੋਖਾਧੜੀ ਕਰਕੇ ਸਰੀਰਕ ਸਬੰਧ ਬਣਾਏ। ਉਸ ਨੇ ਕੈਨੇਡਾ ਦਾ ਨਾਗਰਿਕ ਹੋਣ ਦਾ ਦਾਅਵਾ ਕੀਤਾ ਸੀ।ਪੁਲਿਸ ਜਾਂਚ ‘ਚ ਇਹ ਗੱਲ ਸਾਹਮਣੇ ਆੲ ਹੈ ਕਿ ਉਸ ਦੇ ਚੰਗਲ ਵਿੱਚ ਫਸੀਆ ਕੁੜੀਆ ਵਿੱਚ ਉਚ ਯੋਗਤਾ ਪ੍ਰਾਪਤ ਹਨ ਤੇ ਕੇਨੈਡਾ ਜਾਣ ਦੀ ਇੱਛਾ ਕਾਰਨ ਹੀ ਠੱਗੀ ਖਾ ਚੁੱਕੀਆ ਹਨ। ਉਸ ਨੇ ਸ਼ਾਦੀ ਡਾਟ ਕਾਮ ‘ਤੇ ਆਪਣੀ ਪ੍ਰੋਫਾਈਲ ਬਣਾਈ ਸੀ। ਉਸ ਨੇ ਦਿੱਲੀ, ਪੰਜਾਬ ਅਤੇ ਚੰਡੀਗੜ੍ਹ ਦੀਆਂ ਕੁੜੀਆਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ ਹੈ।ਐਸਐਚਓ ਨੇ ਦੱਸਿਆ ਕਿ ਹਰਪਾਲ ਸਿੰਘ ਨੇ 40 ਦੇ ਕਰੀਬ ਲੜਕੀਆਂ ਨਾਲ ਧੋਖਾਧੜੀ ਕਰਕੇ ਸਰੀਰਕ ਸਬੰਧ ਬਣਾਏ ਜਾਣ ਦਾ ਪਤਾ ਲੱਗਿਆ ਹੈ।

ਛੋਟੇ  ਜਹੇ ਪਿੰਡ ਬੀਹਾਲਾ ਦਾ ਸ਼ਾਤਰ ਦਿਮਾਗ ਨੌਸਰਬਾਜ ਆਪ ਕਦੇ ਵੀ ਨਹੀ ਗਿਆ ਕੇਨੈਡਾ-ਪੁਲਿਸ ਜਾਂਚ ‘ਚ ਹੋਇਆ ਖੁਲਾਸਾ

ਪੁਲਿਸ ਨੇ ਗੁਰਾਇਆ ਦੀ ਇੱਕ ਲੜਕੀ ਨਾਲ 1.50 ਲੱਖ ਰੁਪਏ ਦੀ ਠੱਗੀ ਮਾਰਨ ਸਬੰਧੀ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਸੰਮਨ ਵੀ ਜਾਰੀ ਕੀਤੇ ਹਨ। ਪਰ ਉਸ ਨੇ ਹਿੱਸਾ ਨਹੀਂ ਲਿਆ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕਰਕੇ ਉਸ ਦਾ ਰਿਮਾਂਡ ਵੀ ਲਿਆ ਹੈ। ਪੁਲਿਸ ਨੇ ਰਿਮਾਂਡ ਦੌਰਾਨ ਉਕਤ ਖ਼ੁਲਾਸਾ ਕਰਦਿਆਂ ਦੱਸਿਆ ਕਿ ਉਕਤ ਮੁਲਜ਼ਮ 40 ਤੋਂ ਵੱਧ ਅਜਿਹੀਆਂ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ |

ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਇਕੱਲੇ ਗੁਰਾਇਆ ਦੀਆਂ 5 ਦੇ ਕਰੀਬ ਲੜਕੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨਾਲ ਮੁਲਜ਼ਮਾਂ ਨੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਉਸਦੇ ਪਿਤਾ ਬਰਨਾਲਾ ਵਿਚ ਪਿੰਡ ਦੇ ਅੰਦਰ ਇੱਕ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ। ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਕਾਰ, ਇੱਕ ਫ਼ੋਨ ਅਤੇ ਇੱਕ ਪਾਸਪੋਰਟ ਬਰਾਮਦ ਕੀਤਾ ਹੈ। ਜਲਦੀ ਹੀ ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।

Share this News