ਪਾਇਨੀਰ ਇੰਟਰਨੈਸ਼ਨਲ ਪਬਲਿਕ ਸਕੂਲ ਰੁੜਕਾਂ ਕਲਾਂ ਵਿਖੇ ਮਨਾਏ ਗਏ ਸਲਾਨਾ ਇਨਾਮ ਵੰਡ ਸਮਾਰੋਹ’ਚ ਇੰਦਰਜੀਤ ਸਿੰਘ ਬਾਸਰਕੇ ਨੇ ਮੁੱਖ ਮਹਿਮਾਨ ਵਜੋ ਕੀਤੀ ਸ਼ਿਕਰਤ

4679562
Total views : 5513928

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ/ਜਲੰਧਰ,ਬਲਜਿੰਦਰ ਸਿੰਘ ਸੰਧੂ

ਪਾਇਨੀਰ ਇੰਟਰਨੈਸ਼ਨਲ ਪਬਲਿਕ ਸਕੂਲ ਰੁੜਕਾ ਕਲਾਂ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਇੰਦਰਜੀਤ ਸਿੰਘ ਬਾਸਰਕੇ ਪ੍ਰਧਾਨ ਪੰਜਾਬ ਸਮਾਲ ਇੰਡਸਟ੍ਰੀਜ ਭਾਰਤ ਸਰਕਾਰ ਸਾਮਲ ਹੋਏ ਅਤੇ ਮੁੱਖ ਮਹਿਮਾਨ ਨੂੰ ਪ੍ਰਿੰਸੀਪਲ ਸ੍ਰੀ ਮਤੀ ਬਲਵਿੰਦਰ ਕੌਰ ਬੈਂਸ ਨੇ ਜੀ ਆਇਆ ਨੂੰ ਕਿਹਾ ਪਹਿਲੇ ,ਦੂਸਰੇ ਅਤੇ ਤੀਸਰੇ ਦਰਜੇ ਹਾਸਲ ਕਰਨ ਵਾਲਿਆ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਸਮਾਗਮ ਨੂੰ ਸੰਬੋਧਨ ਕਰਦਿਆ ਬਾਸਰਕੇ ਨੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਸੁਖਵਿੰਦਰ ਬੈਂਸ,ਪ੍ਰਿੰਸੀਪਲ ਸ੍ਰੀ ਮਤੀ ਬਲਵਿੰਦਰ ਕੌਰ ਬੈਂਸ ਅਤੇ ਸਮੂੰਹ ਸਟਾਫ ਦੀ ਭਾਰੀ ਪ੍ਰਸੰਸਾ ਕਰਦਿਆ ਕਿਹਾ ਕਿ ਸਕੂਲ ਦੀ ਅਰੰਭਤਾ ਨੂੰ ਭਾਂਵੇ ਥੋੜੇ ਸਾਲ ਹੋਏ ਹਨ ਪਰ ਮਿਹਨਤੀ ਸਟਾਫ ਹੋਣ ਕਰਕੇ ਸਕੂਲ ਨੇ ਵੱਡੀਆਂ ਪ੍ਰਾਪਤੀਆਂ ਕੀਤੀਆ ਹਨ ।

ਉਨਾਂ ਕਿਹਾ ਕਿ ਜਿਸ ਤਰਾਂ ਵਿਦਿਆਰਥੀਆ ਨੇ ਅਪਣੀ ਕਾਬਲੀਅਤ ਵਿਖਾਈ ਹੈ ਉਸ ਤੋ ਲਗਦਾ ਹੈ ਕੇ ਉਹ ਸਮਾਂ ਦੂਰ ਨਹੀ ਹੈ ਕਿ ਜਦੋਂ ਇਸ ਸਕੂਲ ਦੇ ਵਿਦਿਆਰਥੀ ਆਈ ਏ ਐੱਸ, ਆਈ ਪੀ ਐਸ, ਪੀ ਸੀ ਐਸ ਆਦਿ ਇਮਤਿਹਾਨ ਪਾਸ ਕਰਕੇ ਅਵਲ ਆਉਣਗੇ ਇਸ ਮੋਕੇ ਬਾਸਰਕੇ ਤੋ ਇਲਾਵਾ ਪ੍ਰਿੰਸੀਪਲ ਗੁਰਦੇਵ ਸਿੰਘ ਰੰਧਾਵਾ,ਡਾਕਟਰ ਮੋਹਨ ਮਹਿਮੀ,ਸੰਗਤ ਰਾਮ, ਡਾਕਟਰ ਸੁਖਦੇਵ ਸਿੰਘ, ਚਰਨ ਕਮਲ ਕਾਹਲੋ,ਡਾਕਟਰ ਦਿਨੇਸ਼ ਭਾਰਦਵਾਜ, ਪ੍ਰਿੰਸੀਪਲ ਅਮਰ,ਪ੍ਰਿੰਸੀਪਲ ਰਣਜੀਤ ਸਿੰਘ ਬਾਸਰਕੇ,ਅਸ਼ੋਕ ਸ਼ਰਮਾ, ਸੁਖਵੰਤ ਸਿੰਘ ਭੋਮਾਂ ਆਦਿ ਮਹਿਮਾਨ ਹਾਜ਼ਰ ਸਨ।

Share this News