ਮਾਲ ਅਧਿਕਾਰੀ ਦੇ ਖਾਤੇ ‘ਚੋ ਆਪਣੇ ਪੁੱਤਰ ਦੇ ਖਾਤੇ ਵਿੱਚ 25 ਲੱਖ ਰੁਪਏ ਟ੍ਰਾਂਸਫਰ ਕਰਨ ਵਾਲਾ ਡੀ.ਸੀ ਦਫਤਰ ਦਾ ਕਲਰਕ ਗ੍ਰਿਫਤਾਰ

4679574
Total views : 5513959

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮੁਹਾਲੀ/ਬੀ.ਐਨ.ਈ ਬਿਊਰੋ

ਸੋਹਾਣਾ ਪੁਲਿਸ ਨੇ ਮੁਹਾਲੀ ਦੇ ਡੀਸੀ ਦਫ਼ਤਰ ਵਿਖੇ ਕੰਮ ਕਰਦੇ ਇਕ ਕਲਰਕ ਨੂੰ ਠੱਗੀ ਦੇ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਜਸਵੀਰ ਸਿੰਘ ਵਾਸੀ ਪਿੰਡ ਲੁਠੇੜੀ ਵਜੋਂ ਹੋਈ ਜੋ ਕਿ ਨੈਸ਼ਨਲ ਹਾਈਵੇ ਕਲਰਕ ਵਜੋਂ ਸੇਵਾਵ ਨਿਭਾਅ ਰਿਹਾ ਸੀ ਤੇ ਇਸ ਨੇ ਜ਼ਿਲ੍ਹਾ ਮਾਲ ਅਫ਼ਸਰ ਕਮ ਲੈਂਡ ਐਕਿਊਜੀਸ਼ਨ ਕੁਲੈਕਟਰ ਦੇ ਜਾਅਲੀ ਦਸਤਖ਼ਤਾਂ ਨਾਲ 25 ਲੱਖ ਰੁਪਏ ਆਪਣੇ ਪੁੱਤਰ ਦੇ ਖ਼ਾਤੇ ਵਿਚ ਟਰਾਂਸਫ਼ਰ ਕਰ ਲਏ।

ਆਪਣੀ ਸ਼ਿਕਾਇਤ ਵਿਚ ਮਾਲ ਅਫ਼ਸਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਕਲਰਕ ਨੇ ਪਹਿਲਾਂ ਆਪਣੇ ਬੇਟੇ ਦੇ ਖਾਤੇ ਵਿਚ 25 ਲੱਖ ਰੁਪਏ ਜਮ੍ਹਾ ਕਰਵਾਏ ਪਰ ਅਗਲੀ ਵਾਰ ਜਦੋਂ ਉਹ 29 ਲੱਖ ਰੁਪਏ ਕਢਵਾਉਣ ਲੱਗਾ ਤਾਂ ਉਹ ਫੜਿਆ ਗਿਆ। ਮੁਲਜ਼ਮ ਦੇ ਖ਼ਿਲਾਫ਼ ਆਈਪੀਸੀ 409, 420, 465, 467, 468 ਅਤੇ 471 ਤਹਿਤ ਕੇਸ ਦਰਜ ਕਰ ਲਿਆ ਹੈ। ਅਧਿਕਾਰੀ ਨੇ ਸ਼ਿਕਾਇਤ ਵਿਚ ਦੱਸਿਆ ਹੈ ਕਿ ਇਹ ਪੈਸਾ ਅਜੈਬੀਰ ਸਿੰਘ ਦੇ ਖਾਤੇ ਵਿਚ ਟਰਾਂਸਫਰ ਹੋਇਆ ਹੈ ਜੋ ਕਿ ਜਸਵੀਰ ਸਿੰਘ ਦਾ ਪੁੱਤਰ ਹੈ

Share this News