





Total views : 5596792








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਹਲਕਾ ਜੰਡਿਆਲਾ ਗੁਰੂ ਦੇ ਸੀਨੀਅਰ ਅਕਾਲੀ ਆਗੂ ਸਾਬਕਾ ਸਰਪੰਚ ਬਲਰਾਜ ਸਿੰਘ ਠੱਠੀਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਬੰਡਾਲਾ ਤੋ ਜੰਡਿਆਲਾ ਤਰਨ ਤਾਰਨ ਨੂੰ ਜਾਦੀ ਸੜਕ ਤੇ ਸਥਿਤ ਗੁਰਦਵਾਰਾ ਸਹੀਦ ਬਾਬਾ ਕਾਹਨ ਸਿੰਘ ( ਪਿੰਡ ਠੱਠੀਆ ਵਿੱਖੇ 8 ਦਸੰਬਰ ਦਿਨ ਸੁਕੱਰਵਾਰ ਨੂੰ ਦੁਪਹਿਰ 1 ਵੱਜੇ ਤੋ ਲੈਕੇ 4 ਵੱਜੇ ਤੱਕ ਆਈਵੀ ਹਸਪਤਾਲ ਅੰਮਿਤਸਰ ਵੱਲੋ ਦਿਮਾਗ ਅਤੇ ਹੱਡੀਆ ਦੇ ਰੋਗਾ ਦਾ ਇੱਕ ਮੁਫਤ ਜਾਚ ਕੈਪ ਸ੍ਰੀ ਮਦਨ ਲਾਲ ਪੂਰਨ ਦੇਵੀ ਜੈਨ ਟਰੱਸਟ ਜੰਡਿਆਲਾ ਗੁਰੂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ।
ਬਲਰਾਜ ਸਿੰਘ ਠੱਠੀਆ ਨੇ ਹੋਰ ਦੱਸ ਦਿਆ ਕਿਹਾ ਕਿ ਲਗਾਏ ਜਾ ਰਹੇ ਮੈਡੀਕਲ ਕੈਪ ਵਿੱਚ ਮੁਫਤ ਨਿਊਰੋ ਅਤੇ ਆਰਥੋ ਡਾਕਟਰੀ ਸਲਾਹ , ਮੁਂਫਤ ਬੀ. ਐਮ. ਡੀ. ਟੈਸਟ , ਬਲੱਡ ਸੂਗਰ , ਬੱਲਡ ਪੈਸਰ , ਮੁਫਤ ਫਿਜੀਓਥਰੈਪੀ ਦੇ ਨਾਲ ਮੁਫਤ ਦਵਾਈਆ ਦਿਤੀਆ ਜਾਣਗੀਆ ।
ਉੁਨਾ ਨੇ ਲੋੜਵੰਦ ਲੋਕਾ ਨੂੰ ਲਗਾਏ ਜਾ ਜਾ ਰਹੇ ਇਸ ਮੈਡੀਕਲ ਕੈਪ ਦਾ ਵੱਧ ਤੋ ਵੱਧ ਲਾਹਾ ਲੈਣ ਦੀ ਅਪੀਲ ਕੀਤੀ ।