ਤਰਨਤਾਰਨ ਜਿਲ੍ਹੇ ਦੇ ਸਮੁੱਚੇ ਦਫ਼ਤਰੀ ਕਾਮਿਆ ਵੱਲੋਂ 29ਵੇਂ ਦਿਨ ਵੀ ਕਲਮਛੋੜ ਹੜਤਾਲ ਕੀਤੀ ਗਈ

4679685
Total views : 5514113

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਜਸਬੀਰ ਸਿੰਘ ਲੱਡੂ

ਪੰਜਾਬ ਸਟੇਟ ਮਨਿਸਟੀਰੀਅਲ ਸਰਵਸਿਜ਼ ਯੂਨੀਅਨ ਦੀ ਸੂਬਾ ਬਾਡੀ ਵੱਲੋ ਦਿੱਤੇ ਸੱਦੇ ‘ਤੇ ਅੱਜ 29ਵੇਂ ਦਿਨ ਵੀ ਦੇ ਜਿਲ੍ਹੇ ਦੇ ਸਮੁੱਚੇ ਦਫ਼ਤਰੀ ਕਾਮਿਆ ਵੱਲੋਂ ਕਲਮਛੋੜ ਹੜਤਾਲ ਕੀਤੀ ਗਈ ਅਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਜਿਸ ਵਿੱਚ ਸੂਬਾਈ ਆਗੂ ਸ੍ਰੀ ਤਜਿੰਦਰ ਸਿੰਘ ਨੰਗਲ ਅਡੀਸ਼ਨਲ ਜਰਨਲ ਸਕੱਤਰ ਪੀ.ਐਸ.ਐਮ.ਯੂ ਅਤੇ ਸ੍ਰੀ ਮਨਜਿੰਦਰ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ ਪੀ.ਐਸ.ਐਮ.ਯੂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਸੰਘਰਸ਼ ਦੇ ਰੂਪ ਰੇਖਾ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਸ੍ਰੀ ਗੁਰਸੇਵਕ ਸਿੰਘ ਜਿਲ੍ਹਾ ਪ੍ਰਧਾਨ ਅਤੇ ਸ੍ਰੀ ਅੰਗਰੇਜ਼ ਸਿੰਘ ਰੰਧਾਵਾ, ਜਿਲ੍ਹਾ ਜਨਰਲ ਸਕੱਤਰ ਵੱਲੋਂ ਦੱਸਿਆ ਗਿਆ ਕਿ ਸਮੁੱਚੇ ਦਫ਼ਤਰੀ ਕਾਮਿਆ ਵੱਲੋਂ ਆਪਣੀਆ ਹੱਕੀ ਮੰਗਾ ਲਈ ਪਿਛਲੇ 28 ਦਿਨਾਂ ਤੋਂ ਪੰਜਾਬ ਦੇ ਸਮੁੱਚੇ ਦਫ਼ਤਰੀ ਕਾਮੇ ਹੜਤਾਲ ਤੇ ਹਨ, ਜ਼ੋ ਮਿਤੀ: 11.12.2023 ਤੱਕ ਜਾਰੀ ਰਹੇਗੀ।

ਸਰਕਾਰ ਵੱਲੋਂ ਮੁਲਾਜਮਾਂ ਦੀਆਂ ਮੰਗਾਂ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਅਤੇ ਮੰਗਾ ਪੂਰੀਆ ਨਾ ਹੋਣ ਤੱਕ ਮੁਲਜਾਮ ਇਸੇ ਤਰ੍ਹਾਂ ਹੀ ਸੰਘਰਸ਼ ਜਾਰੀ ਰਹੇਗਾ ਅਤੇ ਜੱਥੇਬੰਦੀ ਦੇ ਪ੍ਰੋਗਰਾਮ ਨੂੰ ਇੰਨ-ਬਿੰਨ ਲਾਗੂ ਕਰਨ ਲਈ ਮਿਤੀ 08.12.2023 ਨੂੰ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਡੀ.ਸੀ ਦਫਤਰਾਂ ਦੇ ਸਾਹਮਣੇ ਇਕੱਠੇ ਹੋ ਕੇ ਵਹੀਕਲ ਮਾਰਚ ਕਰਦੇ ਹੋਏ ਸ੍ਰੀ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਦੇ ਦਫਤਰ ਦੇ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਸ ਮੌਕੇ ਤੇ ਸ੍ਰੀ ਮਨਜਿੰਦਰ ਸਿੰਘ ਸੰਧੂ, ਸੂਬਾ ਸੀਨੀਅਰ ਮੀਤ ਪ੍ਰਧਾਨ, ਪੀ.ਐਸ.ਐਮ.ਐਸ.ਯੂ, ਸ਼੍ਰ਼ੀ ਕਰਵਿੰਦਰ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਸ਼੍ਰੀ ਸ਼ਿਵਕਰਨ ਸਿੰਘ ਚੀਮਾ, ਜਨਰਲ ਸਕੱਤਰ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਨਿਸ਼ਾਨ ਸਿੰਘ ਜਿਲ੍ਹਾ ਪ੍ਰਧਾਨ, ਸਵਰਾਜ ਸਿੰਘ ਜਨਰਲ ਸਕੱਤਰ ਤਰਸੇਮ ਸਿੰਘ, ਇਕਬਾਲ ਸਿੰਘ ਸਿੱਖਿਆ ਵਿਭਾਗ, ਰਾਜਪਾਲ ਸਿੰਘ ਪਧਾਨ, ਹਰਪੀ੍ਰਤ ਸਿੰਘ ਕਰ ਤੇ ਆਬਕਾਰੀ ਵਿਭਾਗ, ਗੁਰਿੰਦਰਬੀਰ ਸਿੰਘ ਪ੍ਰਧਾਨ, ਰਾਜੇਸ਼ ਬਾਵਾ ਸੀਨੀਅਰ ਮੀਤ ਪ੍ਰਧਾਨ ਪੀ.ਐਸ.ਐਮ.ਐਸ.ਯੂ, ਲਲਿਤ ਕੁਮਾਰ ਵਾਟਰ ਸਪਲਾਈ ਵਿਭਾਗ, ਗੁਰਪ੍ਰੀਤ ਸਿੰਘ ਫੂਡ ਸਪਲਾਈ, ਅੰਗਰੇਜ਼ ਸਿੰਘ ਕਨਜਿਊਮਰ ਫੋਰਮ, ਸੁਖਪਾਲ ਸਿੰਘ ਖੇਤੀਬਾੜੀ ਵਿਭਾਗ, ਚਮਕੌਰ ਸਿੰਘ ਗਿੱਲ ਜਿਲ੍ਹਾ ਪ੍ਹਧਾਨ, ਸਿਮਰਨਜੀਤ ਸਿੰਘ ਜਨਰਲ ਸਕੱਤਰ, ਬਲਦੇਵ ਸਿੰਘ ਪੰਜਾਬ ਰੋਡਵੇਜ਼, ਸੁਰੇਸ਼ ਕੁਮਾਰ, ਪਰਦੀਪ ਸਿੰਘ ਪਹਿਲਵਾਨ, ਰੋਜ਼ਗਾਰ ਵਿਭਾਗ, ਜ਼ਸਬੀਰ ਸਿੰਘ ਖਜਾਨਾ ਵਿਭਾਗ, ਜ਼ਸਵਿੰਦਰ ਸਿੰਘ ਭਲਾਈ ਵਿਭਾਗ, ਗੁਰਿੰਦਰਪਾਲ ਸਿੰਘ, ਜਪਜੀਤ ਸਿੰਘ ਬਾਗਬਾਨੀ ਵਿਭਾਗ, ਰਣਜੀਤ ਸਿੰਘ ਸਹਿਕਾਰਤਾ ਵਿਭਾਗ, ਅਵਤਾਰ ਸਿੰਘ ਪ੍ਰਧਾਨ ਸਿਹਤ ਵਿਭਾਗ, ਸ਼੍ਰੀ ਰਾਜਵਿੰਦਰ ਸਿੰਘ ਤਹਿਸੀਲ ਪ੍ਰਧਾਨ ਖਡੂਰ ਸਾਹਿਬ, ਸ੍ਰੀ ਯਾਦਵਿੰਦਰ ਸਿੰਘ ਤਹਿਸੀਲ ਪ੍ਰਧਾਨ, ਰਤਿੰਦਰ ਸਿੰਘ ਲਾਡੀ, ਸ੍ਰੀ ਬਿਕਰਮਜੀਤ ਸਿੰਘ ਖਹਿਰਾ, ਸ਼੍ਰੀ ਨਵਤੇਜ ਸਿੰਘ, ਸ਼੍ਰੀ ਹਰਜੀਤ ਸਿੰਘ ਪੱਟੀ, ਸ਼੍ਰੀ ਪ੍ਰਤਾਪ ਸਿੰਘ ਤਹਿਸੀਲ ਪ੍ਰਧਾਨ ਤਰਨ ਤਾਰਨ, ਸੁਨੀਲ ਕੁਮਾਰ, ਜਸਪਾਲ ਸਿੰਘ ਸੰਧੂ, ਗੁਰਬਾਜ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਹਰਜੀਤ ਕੌਰ, ਜਸਪਾਲ ਸਿੰਘ, ਸਰਬਜੀਤ ਸਿੰਘ ਬੁੱਗਾ ਪ੍ਰਧਾਨ, ਕਰਮਜੀਤ ਕੌਰ, ਜਸਬੀਰ ਕੌਰ, ਗਗਨਦੀਪ ਕੌਰ, ਬਖਸ਼ਿੰਦਰ ਸਿੰਘ, ਜਰਨੈਲ ਸਿੰਘ ਡੀ.ਸੀ. ਦਫ਼ਤਰ ਆਦਿ ਤੋਂ ਇਲਾਵਾ ਸਮੂਹ ਵਿਭਾਗਾ ਦੇ ਮਨਿਸਟੀਰੀਅਲ ਕਾਮੇ ਹਾਜ਼ਰ ਸਨ

Share this News